ਵਿਦੇਸ਼

ਦਲ ਖ਼ਾਲਸਾ ਯੂ.ਕੇ. ਦੇ ਆਗੂ ਭਾਈ ਮਨਮੋਹਣ ਸਿੰਘ ਦਾ 70 ਸਾਲਾਂ ਦੀ ਉਮਰ ‘ਚ ਅਕਾਲ ਚਲਾਣਾ

By ਸਿੱਖ ਸਿਆਸਤ ਬਿਊਰੋ

November 20, 2017

ਲੰਡਨ: ਦਲ ਖ਼ਾਲਸਾ ਯੂ.ਕੇ. ਦੇ ਆਗੂ ਭਾਈ ਮਨਮੋਹਣ ਸਿੰਘ ਅੱਜ 70 ਸਾਲਾਂ ਦੀ ਉਮਰ ‘ਚ ਅਕਾਲ ਚਲਾਣਾ ਕਰ ਗਏ। ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਭਾਈ ਮਨਮੋਹਣ ਸਿੰਘ ਅੱਜ ਸਵੇਰੇ ਲੰਡਨ ਦੇ ਹਸਪਤਾਲ ‘ਚ ਅਕਾਲ ਚਲਾਣਾ ਕਰ ਗਏ।

ਭਾਈ ਮਨਮੋਹਣ ਸਿੰਘ ਦਲ ਖ਼ਾਲਸਾ ਦੇ ਮੋਢੀ ਮੈਂਬਰਾਂ ਵਿਚੋਂ ਇਕ ਸਨ। ਉਹ ਸਿੱਖ ਅਜ਼ਾਦੀ ਦੇ ਨਿਸ਼ਾਨੇ ਦੇ ਵੱਡੇ ਸਮਰਥਕ ਸਨ, ਉਹ ਭਾਰਤ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਖਿਲਾਫ ਇੰਗਲੈਂਡ ‘ਚ ਪ੍ਰਚਾਰ ਕਰਨ ਵਾਲੇ ਸਰਗਰਮ ਮੈਂਬਰ ਸਨ।

ਭਾਈ ਮਨਮੋਹਣ ਸਿੰਘ ਨੇ 1982 ‘ਚ ਉਦੋਂ ਭਾਰਤ ਛੱਡ ਦਿੱਤਾ ਸੀ ਜਦੋਂ ਭਾਰਤੀ ਸਟੇਟ ਵਲੋਂ ਦਲ ਖ਼ਾਲਸਾ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਉਹ ਉਸਦੋਂ ਬਾਅਦ ਭਾਰਤ ਨਹੀਂ ਆ ਸਕੇ ਕਿਉਂਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਸੀ। ਕੁਝ ਸਮਾਂ ਪਹਿਲਾਂ ਜਦੋਂ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਾਪਸ ਆਉਣ ਅਤੇ ਮੁੱਖ ਧਾਰਾ ‘ਚ ਸ਼ਾਮਲ ਹੋਣ ਲਈ ਕਿਹਾ ਸੀ ਤਾਂ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਭਾਰਤੀ ਰਾਜ ਦੀ ਗ਼ੁਲਾਮੀ ਨਾਲੋਂ ਜਲਾਵਤਨੀ ‘ਚ ਮਰਨਾ ਪਸੰਦ ਕਰਨਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Dal Khalsa UK leader Bhai Manmohan Singh Passed Away …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: