ਸਿਆਸੀ ਖਬਰਾਂ

ਜੰਮੂ ਕਸ਼ਮੀਰ ਅਤੇ ਝਾਰਖੰਡ ਵਿੱਚ ਪਈਆਂ ਵੋਟਾਂ ਦੀ ਗਿਣਤੀ ਅੱਜ

By ਸਿੱਖ ਸਿਆਸਤ ਬਿਊਰੋ

December 23, 2014

ਦਿੱਲੀ ( 22 ਦਸੰਬਰ, 2014): ਜੰਮੂ-ਕਸ਼ਮੀਰ ਤੇ ਝਾਰਖੰਡ ਵਿਧਾਨ ਸਭਾਵਾਂ ਲਈ ਪੰਜ ਪੜਾਵਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਭਲਕੇ ਸਵੇਰੇ ਅੱਠ ਵਜੇ ਸ਼ੁਰੂ ਹੋ ਜਾਵੇਗੀ। ਨਤੀਜਿਆਂ ਦੇ ਮੁੱਢਲੇ ਰੁਝਾਨ 9 ਵਜੇ ਤੱਕ ਆਉਣੇ ਸ਼ੁਰੂ ਹੋ ਜਾਣਗੇ। ਦੁਪਹਿਰ ਤੋਂ ਪਹਿਲਾਂ ਨਤੀਜਿਆਂ ਦੀ ਸਥਿਤੀ ਸਪਸ਼ਟ ਹੋ ਜਾਣ ਦੀ ਆਸ ਹੈ।

ਜੰਮੂ-ਕਸ਼ਮੀਰ ਵਿੱਚ 87 ਸੀਟਾਂ ਲਈ 65 ਫੀਸਦੀ ਵੋਟਿੰਗ ਹੋਈ ਹੈ ਜੋ 1987 ਤੋਂ ਬਾਅਦ ਸਭ ਤੋਂ ਵੱਧ ਬਣਦੀ ਹੈ ਹਾਲਾਂਕਿ ਵੱਖਵਾਦੀਆਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ।

ਇੱਥੇ ਸੱਤਾਧਾਰੀ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਪ੍ਰਮੁੱਖ ਪਾਰਟੀਆਂ ਹਨ ਪ੍ਰੰਤੂ ਐਤਕੀਂ ਭਾਜਪਾ, ਕਾਂਗਰਸ ਨੂੰ ਪਛਾੜ ਕੇ ਸਰਕਾਰ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਸਥਿਤੀ ਵਿੱਚ ਆਉਂਦੀ ਨਜ਼ਰ ਆ ਰਹੀ ਹੈ।ਰਾਜ ਅੰਦਰ 821 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਰਾਜਾਂ ਵਿੱਚ ਸਰਕਾਰ ਖਿਲਾਫ ਹਥਿਆਰਬਮਦ ਬਗਾਵਤ ਚੱਲ ਰਹੀ ਹੈ, ਪਰ ਇਸਦੇ ਚੱਲਦਿਆਂ ਲੋਕਾਂ ਨੇ ਵੱਡੀ ਗਿਣਤੀ ਵੋਟਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: