ਚੰਡੀਗੜ੍ਹ (1 ਜੂਨ 2014): ਅੱਜ ਦਰਬਾਰ ਸਾਹਿਬ ‘ਤੇ ਹਮਲੇ ਸਬੰਧੀ ਹੋਈ ਪਂਥਕ ਕਨਵੈਨਸ਼ਨ ਦੌਰਾਨ ਸਿੱਖ ਬੁੱਧੀਜੀਵੀਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਵੱਲੋਂ ਇਸ ਘੱਲੂਘਾਰੇ ਦੌਰਾਨ ਦੌਰਾਨ ਮਾਰੇ ਗਏ ਸਿੱਖਾਂ ਦੀ ਗਿਣਤੀ ਬਹੁਤ ਘਟਾ ਕੇ ਪੇਸ਼ ਕੀਤੀ ਗਈ ਹੈ। ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕੀਤੀ ਵੱਡੀ ਤਬਾਹੀ ਤੋਂ ਬਾਅਦ ਇਕ ਦਹਾਕਾ ਪੰਜਾਬ ਵਿੱਚ ਲੋਕਾਂ ਦੇ ਕੀਤੇ ਕਤਲੋਗਾਰਤ ਦੀ ਵੀ ਜਾਂਚ ਕਰਵਾਉਣੀ ਸਮੇਂ ਦੀ ਮੰਗ ਹੈ।
ਬੁਲਾਰਿਆਂ ਨੇ ਇਕਸੁਰਤਾ ਨਾਲ ਕਿਹਾ ਕਿ ਹੁਣ ਅੰਤ ਵਿਚ ਜਦੋਂ ਸਿੱਖਾਂ ਦੇ ਇਸ ਸਵਾਲ ਦਾ ਜਵਾਬ ਹੀ ਨਹੀਂ ਮਿਲਿਆ ਤਾਂ ਸਿੱਖਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਸਮੂਹ ‘ਤੇ ਹੋਇਆ ਫੌਜੀ ਹਮਲਾ ਸਿੱਖਾਂ ਨੂੰ ਸਬਕ ਸਿਖਾਉਣ ਲਈ ਸੀ, ਨਾ ਕਿ ਕੁੱਝ ਇਤਿਹਾਸਕ ਅਤੇ ਸਮਾਜਿਕ ਮਸਲਿਆਂ ਦੇ ਹੱਲ ਲਈ ਸੀ ।