ਸਿੱਖ ਖਬਰਾਂ

ਭਾਜਪਾ ਦੇ ਸਾਬਕਾ ਐੱਮਪੀ ਸਿੱਧੂ ਖਿਲਾਫ ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਵਿੱਚ ਅਦਾਲਤ ਵਿੱਚ ਸ਼ਿਕਾਇਤ ਦਾਇਰ

By ਸਿੱਖ ਸਿਆਸਤ ਬਿਊਰੋ

November 30, 2014

ਚੰਡੀਗੜ੍ਹ (29 ਨਵੰਬਰ, 2014): ਗੁਰਬਾਣੀ ਦੀਆਂ ਤੁੱਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਅੰਮਿ੍ਤਸਰ ਤੋਂ ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੱਧੂ ਚੰਡੀਗੜ੍ਹ ਤੋਂ ਵਕੀਲਾਂ ਦੀ ਇੱਕ ਜੱਥੇਬੰਦੀ ” ਲਾਇਰਜ਼ ਫਾਰ ਹਿਊਮੈਨਟੀ” ਵੱਲੰੋਂ ਚੰਢੀਗੜ੍ਹ ਦੀ ਇੱਕ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ।

ਲੁਧਿਆਣਾ ‘ਚ ਇੱਕ ਸੰਬੋਧਨ ਦੌਰਾਨ ਗੁਰਬਾਣੀ ਦੀਆਂ ਤੁਕਾਂ ਬਾਰੇ ਕੁਤਾਹੀ ਵਰਤੇ ਜਾਣ ਦੇ ਦੋਸ਼ਾਂ ‘ਚ ਸਿੱਧੂ ਖਿਲਾਫ ਜਿੱਥੇ ਸਿੱਖ ਜੱਥੇਬੰਦੀਆਂ ਵਿੱਚ ਕਾਫੀ ਰੋਹ ਪਾਇਆ ਜਾ ਰਿਹਾ ਹੈ, ਉੱਥੇ ਚੰਡੀਗੜ੍ਹ ਅਧਾਰਿਤ ਵਕੀਲਾਂ ਦੀ ਜਥੇਬੰਦੀ ‘ਲਾਇਰਜ਼ ਫਾਰ ਹਿਉਮੈਨਟੀ’ ਵੱਲੋਂ ਆਪਣੇ ਪ੍ਰਧਾਨ ਰਵਿੰਦਰ ਸਿੰਘ ਜੋਲੀ ਰਾਹੀਂ ਸਥਾਨਕ ਅਦਾਲਤ ਵਿਚ ਪਟੀਸ਼ਨ ਦਾਇਰ ਕਰਦਿਆਂ ਸਿੱਧੂ ਖਿ਼ਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 295ਏ ਅਤੇ 298 ਤਹਿਤ ਕੇਸ ਦਰਜ ਕਰ ਉਨ੍ਹਾਂ ਨੂੰ ਜਾਣਬੁੱਝ ਕੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਦੋਸ਼ਾਂ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਥੇਬੰਦੀ ਦੇ ਸਕੱਤਰ ਅਤੇ ਇਸ ਕੇਸ ਵਿਚ ਬਤੌਰ ਵਕੀਲ ਪੇਸ਼ ਹੋਏ ਐਡਵੋਕੇਟ ਮਹਿੰਦਰ ਸਿੰਘ ਨੇ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ -1 ਜਸਟਿਸ ਪ੍ਰਦੀਪ ਸਿੰਗਾਲ ਦੀ ਅਦਾਲਤ ਵਿਚ ਇਹ ਕੇਸ ‘ਤੇ ਸੁਣਵਾਈ ਦੌਰਾਨ ਮੰਗ ਕੀਤੀ ਕਿ ਚੰਡੀਗੜ੍ਹ ਦੇ ਐਸ.ਐਸ.ਪੀ. ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਕਿ ਸਥਾਨਕ ਸੈਕਟਰ 36 ਪੁਲਿਸ ਥਾਣੇ ਵਿਚ ਸਿੱਧੂ ਖਿ਼ਲਾਫ਼ ਉਕਤ ਦੋਸ਼ਾਂ ਤਹਿਤ ਐਫ਼.ਆਈਆਰ. ਦਰਜ ਕਰ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ ਙ ਜਸਟਿਸ ਸਿੰਗਾਲ ਨੇ ਅਗਲੀ ਬਹਿਸ ਲਈ ਇਹ ਕੇਸ 23 ਦਸੰਬਰ ‘ਤੇ ਤੈਅ ਕਰ ਦਿੱਤਾ ਹੈ ।

ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਲੁਧਿਆਣਾ ਵਿਚ ਇੱਕ ਸਮਾਗਮ ਦੌਰਾਨ ਮੰਚ ਤੋਂ ਬੋਲਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਮਹਾਂਭਾਰਤ ਨਾਲ ਜੋੜਦਿਆਂ ਪਾਂਡਵ ਭਰਾ ਅਰਜੁਨ ਦੇ ਹਵਾਲੇ ਨਾਲ ਉਚਾਰ ਦਿੱਤਾ ਸੀ ਙ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: