ਅਕਾਲੀ ਆਗੂਆਂ ਨੇ ਕੀਤਾ ਵੱਡੀ ਪੱਧਰ ਤੇ ਖੂਨਦਾਨ-ਇਕ ਖਬਰ – ਕੋਈ ਗੱਲ ਨਹੀਂ ਇਹ ਖੂਨ ਲੋਕਾਂ ਦਾ ਹੀ ਚੂਸਿਆ ਹੋਇਆ ਫੇਰ ਚੂਸ ਲੈਣਗੇ।
ਪੰਜਾਬੀ ਨੌਜਵਾਨਾ ਦਾ ਫੌਜ ਵਿਚ ਭਰਤੀ ਹੋਣ ਦਾ ਰੁਝਾਂਨ ਵਧਿਆ-ਇਕ ਖਬਰ – ਹੋਰ ਕੋਈ ਥਾਂ ਝੱਲਦੀ ਈ ਨਹੀਂ ,ਕਰਨ ਵੀ ਕੀ
ਪੁਲਿਸ ਨੇ ਮੋਟਰਸਾਇਕਲ ਚੋਰ ਫੜ੍ਹੇ,3 ਮੋਟਰ ਸਾਈਕਲ ਬਰਾਮਦ-ਇਕ ਖਬਰ – ਹੋਰ ਪੁਲਿਸ ਨੇ ਚੂਹੇ ਫੜ੍ਹਨੇ ,ਇਹ ਹੀ ਕੰਮ ਕਰਨਾ
ਅਖੇ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਖਤਰੇ ਚ- ਇਕ ਖਬਰ – ਭਲਿਉ ਮਾਨਸੋ ਇਹ ਸਭ ਦੀ ਖਤਰੇ ਚ ਈ ਰਹਿੰਦੀ ਏ, ਬਾਦਲ ਸਾਹਬ ਨੂੰ ਪੁੱਛਕੇ ਵੇਖ ਲਉ।
ਅਗਾਂਹ ਵਧੂ ਕਿਸਾਨ ਸਨਮਾਨਿਤ ਕੀਤੇ ਜਾਣਗੇ – ਇਕ ਖਬਰ – ਕਰਜ਼ਾ ਲੈਣ ਵਿਚ ਕਿ ਖੁਦਕਸ਼ੀ ਕਰਨ ਵਿਚ ?