ਕੋਟਕਪੂਰਾ: ਸਿੱਖ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਾਂਝੇ ਰੂਪ ਵਿੱਚ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਅਤੇ ਪੁਲਸ ਪਾਬੰਦੀਆਂ ਦੇ ਬਾਵਜੂਦ ਕੋਟਕਪੁਰੇ ਵਿਖੇ ਇਕੱਠੇ ਹੋ ਕੇ 2015 ਵਿੱਚ ਪੁਲਸ ਵਲੋਂ ਬਰਗਾੜੀ ਵਿਖੇ ਗੋਲੀਬਾਰੀ ਕਰਕੇ ਮਾਰੇ ਗਏ ਦੋ ਸਿੱਖਾਂ ਨੂੰ ਯਾਦ ਕੀਤਾ। 2015 ਵਿੱਚ ਇਸੇ ਦਿਨ (14 ਅਕਤੂਬਰ) ਨੂੰ ਪੁਲਸ ਨੇ ਕੋਟਕਪੂਰੇ ਦੇ ਬੱਤੀਆਂ ਵਾਲਾ ਚੌਕ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੂਪ ਵਿੱਚ ਸਿਮਰਨ ਕਰ ਰਹੀ ਸਿੱਖ ਸੰਗਤ ਅਤੇ ਪ੍ਰਚਾਰਕਾਂ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਇਸੇ ਥਾਂ ਉੱਤੇ ਨਵੀਂ ਬਣੀ ਸੰਸਥਾ “ਦਰਬਾਰ ਏ ਖਾਲਸਾ” ਵਲੋਂ ਸਹਿਯੋਗੀ ਸਿੱਖ ਜਥੇਬੰਦੀਆਂ ਨਾਲ ਰਲਕੇ ਅੱਜ ‘ਲਾਹਨਣ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਥਕ ਤਾਲਮੇਲ ਸੰਗਠਨ ਦੇ ਮੁੱਖ ਸੇਵਾਦਾਰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਬਲਵਿੰਦਰ ਸਿੰਘ ਨੰਦਗੜ੍ਹ, ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਵਿੱਚ ਸੇਵਾ ਨਿਭਾਅ ਚੁੱਕੇ ਭਾਈ ਸਤਨਾਮ ਸਿੰਘ ਖੰਡਾ ਅਤੇ ਭਾਈ ਮੇਜਰ ਸਿੰਘ, ਸਿੱਖ ਵਿਦਵਾਨ ਡਾ.ਗੁਰਦਰਸ਼ਨ ਸਿੰਘ ਢਿਲੋਂ, ਸੁਖਪ੍ਰੀਤ ਸਿੰਘ ਉਦੋਕੇ, ਹਰਪ੍ਰੀਤ ਸਿੰਘ ਮੱਖੂ, ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਤੇ ਖਹਿਰਾ ਧੜੇ ਦੇ ਵਿਧਾਇਕ ਪਿਰਮਲ ਸਿੰਘ ਧੌਲਾ, ਬਲਦੇਵ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਨੇ ਹਾਜ਼ਰੀ ਭਰੀ।
ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਾਕੇ ਨੂੰ ਯਾਦ ਕਰਦਿਆਂ ਸਿਮਰਨ-ਜਾਪ ਕੀਤਾ। ਅਰਦਾਸ ਤੋਂ ਬਾਅਦ “ਦਰਬਾਰ ਏ ਖਾਲਸਾ” ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਦਰਬਾਰ ਏ ਖਾਲਸਾ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਗਈ ਖੁੱਲ੍ਹੀ ਚਿੱਠੀ ਨੂੰ ਪੜ੍ਹ ਕੇ ਸੁਣਾਇਆ।
ਏਸ ਚਿੱਠੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀਆਂ ਸਿੱਖ ਵਿਰੋਧੀ ਕਰਤੂਤਾਂ ਬਿਆਨ ਕੀਤੀਆਂ ਗਈਆਂ ਹਨ।
ਤੁਸੀਂ ਦਰਬਾਰ ਏ ਖਾਲਸਾ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਗਈ ਚਿੱਠੀ ਹੇਠਾਂ ਪੜ੍ਹ ਸਕਦੇ ਹੋ-