ਆਮ ਖਬਰਾਂ

ਨਾਮਧਾਰੀ ਆਗੂ ਦੀ ਪਤਨੀ ਚੰਦ ਕੌਰ ਦਾ ਕਤਲ ਕੇਸ ਅਤੇ ਦੋ ਹੋਰ ਕੇਸ ਸੀ.ਬੀ.ਆਈ. ਨੇ ਆਪਣੇ ਹੱਥ ‘ਚ ਲਏ

By ਸਿੱਖ ਸਿਆਸਤ ਬਿਊਰੋ

January 12, 2017

ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ (CBI) ਨੇ ਲੁਧਿਆਣਾ ਅਤੇ ਜਲੰਧਰ ‘ਚ ਹੋਏ ਤਿੰਨ ਕਤਲ ਕੇਸਾਂ ਦੀ ਜਾਂਚ ਆਪਣੇ ਹੱਥ ਲੈ ਲਈ ਹੈ। ਇਨ੍ਹਾਂ ਤਿੰਨਾਂ ਕੇਸਾਂ ਨੂੰ ਇਕ ਦੂਜੇ ਨਾਲ ਸਬੰਧਤ ਮੰਨਿਆ ਜਾ ਰਿਹਾ ਹੈ। ਸਾਬਕਾ ਨਾਮਧਾਰੀ ਆਗੂ ਜਗਜੀਤ ਸਿੰਘ ਦੀ ਪਤਨੀ ਚੰਦ ਕੌਰ (84) ਦਾ ਕਤਲ ਪਿਛਲੇ ਸਾਲ ਅਪ੍ਰੈਲ ‘ਚ ਅਣਪਛਾਤੇ ਹਮਲਾਵਰਾਂ ਨੇ ਪਿੰਡ ਭੈਣੀ, ਜ਼ਿਲ੍ਹਾ ਲੁਧਿਆਣਾ ਵਿਖੇ ਕਰ ਦਿੱਤਾ ਸੀ।

ਮੀਡੀਆ ਰਿਪੋਰਟ ਮੁਤਾਬਕ ਸੀ.ਬੀ.ਆਈ. ਨੇ ਇਸ ਸਬੰਧ ‘ਚ ਦੋ ਹੋਰ ਕੇਸ ਵੀ ਆਪਣੇ ਹੱਥ ‘ਚ ਲਏ ਹਨ ਜਿਨ੍ਹਾਂ ਬਾਰੇ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਚੰਦ ਕੌਰ ਦੇ ਕਤਲ ਨਾਲ ਹੀ ਸਬੰਧ ਹੈ। ਇਨ੍ਹਾਂ ਦੋ ਕੇਸਾਂ ‘ਚ ਇਕ ਦਸੰਬਰ 2015 ‘ਚ ਜਲੰਧਰ ਤੋਂ 20 ਕਿਲੋਮੀਟਰ ਦੂਰ ਸਥਿਤ ਪਿੰਡ ਦੁੱਗਰੀ ‘ਚ ਕੱਪੜਾ ਵਪਾਰੀ ਅਜੈ ਕੁਮਾਰ ਦੀ ਕਾਰ ਧਮਾਕੇ ‘ਚ ਮੌਤ ਨਾਲ ਸਬੰਧਤ ਹੈ। ਦੂਜਾ ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਦੇ ਕਤਲ (ਅਪ੍ਰੈਲ, 2011) ਨਾਲ ਸਬੰਧਤ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: CBI Takes Over Chand Kaur Killing Case Along With 2 Other Cases, Says Media Reports …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: