ਖਾਸ ਖਬਰਾਂ

ਦੱਖਣੀ ਮਾਲਵੇ ਵਿੱਚ ਵਧ ਰਹੇ ਹਨ ਕੈਂਸਰ ਦੇ ਮਾਮਲੇ

By ਸਿੱਖ ਸਿਆਸਤ ਬਿਊਰੋ

August 29, 2022

ਬਠਿੰਡਾਃ  ਦੱਖਣੀ ਮਾਲਵਾ ਖੇਤਰ, ਜਿਸ ਨੂੰ ਸੂਬੇ ਦੀ ਕਪਾਹ ਪੱਟੀ ਵਜੋਂ ਵੀ ਜਾਣਿਆ ਜਾਂਦਾ ਹੈ, ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਅਤੇ ਇਨ੍ਹਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ।

ਸਾਲ 2016 ਬਠਿੰਡਾ ਵਿਖੇ ਬਣੇ ਐਡਵਾਂਸਡ ਕੈਂਸਰ ਇੰਸਟੀਚਿਊਟ ਵਿਚ ਲੰਘੇ ਸਾਲ 2021 ਵਿਚ 82,000 ਤੋਂ ਵੱਧ ਇਲਾਜ ਵਾਸਤੇ ਆਏ।

ਇਸ ਸ਼ਫਾਖਾਨੇ ਵਿਚ ਸਾਲ 2016 ਵਿੱਚ 11,000, 2017 ਵਿੱਚ 27,000, 2018 ਵਿੱਚ 39,400, 2019 ਵਿੱਚ 48,000 ਅਤੇ 2020 ਵਿੱਚ 60,000 ਮਰੀਜਾਂ ਦਾ ਇਲਾਜ ਕੀਤਾ ਗਿਆ ਜਿਹਨਾ ਵਿਚੋਂ ਜਿਆਦਾ ਦੱਖਣੀ ਮਾਲਵੇ ਤੋਂ ਸਨ।

ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਵੱਲੋਂ ਸਾਲ 2018 ਵਿੱਚ ਸ਼ੁਰੂ ਕੀਤੀ ਗਈ ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਲਵਾ ਖੇਤਰ ਵਿਚ ਧਰਤੀ ਹੇਠਲੇ ਪਾਣੀ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਨਾਈਟ੍ਰੇਟ ਅਤੇ ਫਲੋਰਾਈਡ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵੱਧ ਹੈ, ਜਿਸ ਨਾਲ ਮਾਲਵਾ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦਾ 80.3 ਪ੍ਰਤੀਸ਼ਤ ਪੀਣ ਦੇ ਯੋਗ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: