ਚੰਡੀਗੜ੍ਹ: ਬੀਤੇ ਦਿਨੀ ਖਬਰਖਾਨੇ ਵਿੱਚ ਇਹ ਖਬਰ ਨਸ਼ਰ ਹੋਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਵੱਖ-ਵੱਖ ਅਦਾਲਤਾਂ ਵਿੱਚ ਤੀਹ ਤੋਂ ਵੱਧ ਮੁਕਦਮੇ ਬਕਾਇਆ ਹਨ। ਇਹ ਖਬਰ ਸਾਲ 2016 ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਇੱਕ ਰਿਟ ਪਟੀਸ਼ਨ ਦੀ ਸੁਣਵਾਈ ਦੇ ਹਵਾਲੇ ਨਾਲ ਸਾਹਮਣੇ ਆਈ ਹੈ।
ਅਦਾਰਾ ਸਿੱਖ ਸਿਆਸਤ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਚੱਲ ਰਹੇ ਮੁਕਦਮਿਆਂ ਬਾਰੇ ਤਾਜ਼ਾ ਸਥਿਤੀ ਦੀ ਜਾਣਕਾਰੀ ਲੈਣ ਲਈ ਜਦੋਂ ਉਹਨਾਂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਕੀਤੀ ਗਈ ਕਾਨੂੰਨੀ ਪੈਰਵਾਈ ਦੇ ਨਤੀਜੇ ਵੱਜੋਂ ਹੁਣ ਭਾਈ ਜਗਤਾਰ ਸਿੰਘ ਹਵਾਰਾ ਵਿਰੁੱਧ ਸਿਰਫ ਇੱਕ ਹੀ ਕੇਸ ਬਕਾਇਆ ਬਚਿਆ ਹੈ। ਉਹਨਾ ਕਿਹਾ ਕਿ ਅਖਬਾਰਾਂ ਤੇ ਖਬਰਖਾਨੇ ਵਿਚ ਜੋ ਖਬਰਾਂ ਨਸ਼ਰ ਹੋਈਆਂ ਹਨ ਉਹ ਦਰੁਸਤ ਨਹੀਂ ਹੈ ਤੇ ਪੁਰਾਣੀ ਜਾਣਕਾਰੀ ਉੱਤੇ ਅਧਾਰਤ ਹਨ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਕੇਸਾਂ ਬਾਰੇ ਜੋ ਜਾਣਕਾਰੀ ਸਿੱਖ ਸਿਆਸਤ ਨਾਲ ਸਾਂਝੀ ਕੀਤੀ ਗਈ ਹੈ ਇਥੇ ਪਾਠਕਾਂ ਦੀ ਜਾਣਕਾਰੀ ਹਿਤ ਸਾਂਝੀ ਕੀਤੀ ਜਾ ਰਹੀ ਹੈ: