ਕੌਮਾਂਤਰੀ ਖਬਰਾਂ

ਸਾਂਸਦ ਰਾਜ ਗਰੇਵਾਲ ਨੇ ਕੈਨੇਡੀਅਨ ਸੰਸਦ ‘ਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ‘ਤੇ ਹਮਲੇ ਦੀ ਕੀਤੀ ਨਿਖੇਧੀ

By ਸਿੱਖ ਸਿਆਸਤ ਬਿਊਰੋ

June 07, 2017

ਓਟਾਵਾ: ਭਾਰਤੀ ਫੌਜ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੇ 33 ਵਰ੍ਹੇ ਪੂਰੇ ਹੋਣ ਮੌਕੇ ਬਰੈਂਪਟਨ ਪੂਰਬ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਨੇ ਕੈਨੇਡਾ ਦੀ ਸੰਸਦ ‘ਚ ਸਿੱਖਾਂ ਖਿਲਾਫ ਕੀਤੇ ਗਏ ਇਸ ਘਿਨੌਣੇ ਅਪਰਾਧ ਦੀ ਨਿੰਦਾ ਕੀਤੀ।

ਹਾਊਸ ਆਫ ਕਾਮਨਸ ‘ਚ ਆਪਣੇ ਭਾਸ਼ਣ ‘ਚ ਉਨ੍ਹਾਂ ਕਿਹਾ, “33 ਵਰ੍ਹੇ ਪਹਿਲਾਂ ਸਿੱਖ ਹਮੇਸ਼ਾ ਲਈ ਬਦਲ ਗਏ। ਭਾਰਤ ਦੀ ਫੌਜ ਵਲੋਂ ਜਾਣਬੁੱਝ ਕੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਗਿਆ, ਜਿਸਨੂੰ ਕਿ ਪੱਛਮ ਦੇ ਲੋਕ ਗੋਲਡਨ ਟੈਂਪਲ ਵਜੋਂ ਜਾਣਦੇ ਹਨ। ਇਸ ਹਮਲੇ ‘ਚ ਬੇਕਸੂਰ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਆਪਣੀ ਜਾਨਾਂ ਗਵਾਈਆਂ, ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜ ਦਿੱਤੀ ਗਈ ਅਤੇ ਸਿੱਖ ਹਮੇਸ਼ਾ ਲਈ ਬਦਲ ਗਏ।”

“ਅਸੀਂ ਨਿਆਂ ਹਾਸਲ ਕਰਨ ਲਈ ਅਵਾਜ਼ ਬੁਲੰਦ ਕਰਦੇ ਰਹਾਂਗੇ ਕਿ ਕਿਉਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ।”

ਰਾਜ ਗਰੇਵਾਲ ਕੈਨੇਡਾ ਦੀ ਸੰਸਦ ਦੇ ਮੈਂਬਰ ਹਨ ਅਤੇ ਉਹ ਬਰੈਂਪਟਨ ਪੂਰਬ ਦੀ ਨੁਮਾਇੰਦਗੀ ਕਰਦੇ ਹਨ। ਉਹ ਅਕਤੂਬਰ 2015 ਵਿਚ ਹੋਈਆਂ ਚੋਣਾਂ ‘ਚ ਚੁਣੇ ਗਏ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Canadian MP Raj Grewal Condemns June 1984 Indian Army’s Attack On Darbar Sahib in Canadian Parliament [Video] …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: