September 13, 2011 | By ਸਿੱਖ ਸਿਆਸਤ ਬਿਊਰੋ
ਟੋਰੰਟੋ/ਕੈਨੇਡਾ (13 ਸਤੰਬਰ 2011)- ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਲਹਿਰ ਦੀ ਅਗਵਾਈ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ 1 ਨਵੰਬਰ 2011 ਨੂੰ ਕੈਨੇਡਾ ਦੀ ਸੰਸਦ ਵਿਚ ‘ਨਸਲਕੁਸ਼ੀ ਮਤਾ’ ਪੇਸ਼ ਕੀਤਾ ਜਾਵੇਗਾ। ਇਹ ਮਤਾ ਇਸ ਗਲ ਦੀ ਬਹਿਸ ਕਰੇਗਾ ਕਿ ਕੀ ਨਵੰਬਰ 1984 ਦੌਰਾਨ ਭਾਰਤ ਵਿਚ ਸਿਖਾਂ ਦਾ ਹੋਇਆ ਸੰਗਠਿਤ ਕਤਲੇਆਮ ਨਸਲਕੁਸ਼ੀ ਸੀ ਜਿਵੇਂ ਕਿ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਧਾਰਾ 2 ਵਿਚ ਬਖਿਆਨ ਕੀਤਾ ਗਿਆ ਹੈ।
ਸਿਖ ਨਸਲਕੁਸ਼ੀ ਦੇ ਮੁੱਦੇ ’ਤੇ ਬਹਿਸ ਕਰਵਾਕੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਦਾ ਸਾਥ ਦੇਣ ਲਈ ਨਵੀਂ ਚੁਣੀ ਗਈ ਸੰਸਦ ’ਤੇ ਦਬਾਅ ਪਾਉਣ ਵਾਸਤੇ ਸਿਖਾਂ ਨੇ ਦਸਤਖਤੀ ਮੁਹਿੰਮ ਵਿਢੀ ਹੋਈ ਹੈ। ਸਿਖਸ ਫਾਰ ਜਸਟਿਸ ਕੈਨੇਡਾ ਦੀ ਸੰਸਦ ਵਿਚ ਨਸਲਕੁਸ਼ੀ ਮਤਾ ਲਿਆਉਣ ਦੀ ਸਿਖਾਂ ਦੀ ਮੰਗ ਦੇ ਸਮਰਥਨ ਵਿਚ ਇਕ ਲੱਖ ਦਸਤਖਤ ਇਕੱਠੇ ਕਰੇਗੀ। ਇਸ ਮੁਹਿੰਮ ਦੀ ਸ਼ੁਰੂਆਤ 11 ਸਤੰਬਰ 2011 ਨੂੰ ਸਿੰਘ ਸਭਾ ਗੁਰਦੁਆਰਾ ਮਾਲਟਨ ਓਂਟਾਰੀਓ ਵਿਚ ਕੀਤੀ ਗਈ ਸੀ ਤੇ ਹੁਣ ਤੱਕ 10000 ਤੋਂ ਵਧ ਦਸਤਖਤ ਇਕੱਠੇ ਕੀਤੇ ਜਾ ਚੁਕੇ ਹਨ।
Related Topics: Sikh Diaspora, Sikhs For Justice (SFJ), ਸਿੱਖ ਨਸਲਕੁਸ਼ੀ 1984 (Sikh Genocide 1984)