ਸਿਆਸੀ ਖਬਰਾਂ

ਬੁਰਹਾਨ ਵਾਨੀ ਦੀ ਸ਼ਹਾਦਤ ਨੇ ਕਸ਼ਮੀਰ ਦੀ ਅਜ਼ਾਦੀ ਦੀ ਜੰਗ ਨੂੰ ਨਵੀਂ ਜ਼ਿੰਦਗੀ ਦਿੱਤੀ: ਦਲ ਖ਼ਾਲਸਾ

By ਸਿੱਖ ਸਿਆਸਤ ਬਿਊਰੋ

July 08, 2017

ਅੰਮ੍ਰਿਤਸਰ: ਦਲ ਖ਼ਾਲਸਾ ਨੇ ਅੱਜ ਕਸ਼ਮੀਰੀ ਅਜ਼ਾਦੀ ਘੁਲਾਟੀਏ ਜਨਾਬ ਬੁਰਹਾਨ ਵਾਨੀ ਨੂੰ ਉਸਦੀ ਪਹਿਲੀ ਬਰਸੀ ਮੌਕੇ ਯਾਦ ਕੀਤਾ। ਦਲ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਸ਼ੇਰ ਦਿਲ ਸ਼ਹੀਦ ਬੁਰਹਾਨ ਵਾਨੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਵਾਨੀ ਦੀ ਸ਼ਹਾਦਤ ਨਾਲ ਕਸ਼ਮੀਰ ਦੀ ਅਜ਼ਾਦੀ ਦੀ ਜੰਗ ਨੂੰ ਨਵਾਂ ਬਲ ਮਿਲਿਆ। ਆਗੂਆਂ ਨੇ ਕਿਹਾ ਕਿ ਕਸ਼ਮੀਰ ਦੀ ਅਜ਼ਾਦੀ ਦੀ ਜੰਗ ਨੂੰ ਮੁੜ ਰਫਤਾਰ ਫੜਨ ਲਈ ਇਕ ਚੰਗਿਆੜੀ ਦੀ ਲੋੜ ਸੀ ਜੋ ਕਿ ਬੁਰਹਾਨ ਵਾਨੀ ਦੀ ਸ਼ਹਾਦਤ ਨੇ ਪ੍ਰਦਾਨ ਕੀਤੀ।

ਉਨ੍ਹਾਂ ਕਿਹਾ, “ਬੁਰਹਾਨ ਕਸ਼ਮੀਰੀ ਲੋਕਾਂ ਦੇ ਮਨ ਅਤੇ ਭਾਵਨਾਵਾਂ ‘ਚ ਵਸਦਾ ਹੈ, ਜਿਹੜੇ ਉਸਨੂੰ ਪਿਆਰ ਕਰਦੇ ਹਨ ਅਤੇ ਨਿਸ਼ਾਨੇ ਪ੍ਰਤੀ ਉਸਦੇ ਯੋਗਦਾਨ ਦੀ ਅਹਿਮੀਅਤ ਨੂੰ ਸਮਝਦੇ ਹਨ।”

ਕਸ਼ਮੀਰੀ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਅਜ਼ਾਦੀ ਪਸੰਦ ਸਿੱਖ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਗੁਆਂਢੀਆਂ ਦੇ ਦਰਦ ਅਤੇ ਚਿੰਤਾਵਾਂ ਨੂੰ ਸਮਝਦੇ ਹਨ।

ਉਨ੍ਹਾਂ ਦੁਨੀਆਂ ਦੀਆਂ ਤਾਕਤਾਂ ਨੂੰ ਆਪਣੀ ਚੁੱਪ ਤੋੜਨ, ਆਰਥਿਕ ਲਾਭਾਂ ਤੋਂ ਉੱਪਰ ਉੱਠਣ ਦਾ ਸੱਦਾ ਦਿੱਤਾ ਤਾਂ ਜੋ ਕਸ਼ਮੀਰ ਦੇ ਲੋਕਾਂ ਨੂੰ ਖੁਦਮੁਖਤਿਆਰੀ ਦਾ ਹੱਕ ਮਿਲ ਸਕੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Burhan Wani’s martyrdom has infused new life in the Kashmir movement: Dal Khalsa …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: