ਕਸ਼ਮੀਰੀ ਸੰਘਰਸ਼ ਦਾ 'ਪੋਸਟਰ ਬੁਆਏ' ਬੁਰਹਾਨ ਵਾਨੀ

ਆਮ ਖਬਰਾਂ

ਬੁਰਹਾਨ ਵਾਨੀ ਬਰਸੀ: ਬਰਮਿੰਘਮ ਵਿੱਚ ਰੈਲੀ ਤੋਂ ਭਾਰਤ ਖ਼ਫਾ ਅਤੇ ਜੰਮੂ-ਕਸ਼ਮੀਰ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ

By ਸਿੱਖ ਸਿਆਸਤ ਬਿਊਰੋ

July 07, 2017

ਚੰਡੀਗੜ: ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਪਹਿਲੀ ਬਰਸੀ ‘ਤੇ ਜੰਮੂ ਕਸ਼ਮੀਰ ਵਿੱਚ ਭਾਰਤੀ ਕੇਂਦਰੀ ਅਰਧ-ਸੁਰੱਖਿਆ ਬਲਾਂ ਦੇ 21,000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਰਿਸ਼ੀ ਨੇ ਨੇ ਦਾਅਵਾ ਕੀਤਾ ਹੈ ਕਿ ਕਸ਼ਮੀਰ ਵਿੱਚ ਕਾਬਜ਼ ਭਾਰਤੀ ਬਲ ਹਰ ਤਰ੍ਹਾਂ ਦੀ ਹਾਲਤ ਨਾਲ ਨਜਿੱਠਣ ਦੇ ਸਮਰੱਥ ਹਨ। ਉਸਨੇ ਕਿਹਾ ਕਿ 8 ਜੁਲਾਈ ਨੂੰ ਕਿਸੇ ਵੀ ਕਿਸਮ ਦੀ ਸੰਭਾਵਿਤ ਮੁਸ਼ਕਲ ਹਾਲਤ ’ਤੇ ਕਾਬੂ ਪਾਉਣ ਲਈ ਕੇਂਦਰੀ ਬਲਾਂ ਦੀਆਂ 214 ਕੰਪਨੀਆਂ ਕਸ਼ਮੀਰ ਵਿੱਚ ਤੈਨਾਤ ਕੀਤੀਆਂ ਗਈਆਂ ਹਨ।

ਬੀਤੇ ਸਾਲ 8 ਜੁਲਾਈ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਸ਼ਹੀਦੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਚਾਰ ਜ਼ਿਿਲ੍ਹਆਂ- ਪੁਲਵਾਮਾ, ਕੁਲਗਾਮ, ਸ਼ੋਪੀਆਂ ਅਤੇ ਅਨੰਤਨਾਗ ਵਿੱਚ ਸਥਿਤੀ ਤਣਾਅਪੂਰਨ ਚੱਲ ਰਹੀ ਹੈ।

ਸੂਬਾ ਸਰਕਾਰ ਨੇ ਸਾਰੀਆਂ ਸਿੱਖਿਆ ਸੰਸਥਾਵਾਂ ਵਿੱਚ 6 ਜੁਲਾਈ ਤੋਂ ਦਸ ਦਿਨਾਂ ਲਈ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਛੁੱਟੀਆਂ ‘ਯੂਨਾਈਟਡ ਜੇਹਾਦ ਕੌਂਸਲ’ (ਯੂਜੇਸੀ) ਵੱਲੋਂ ਜਾਰੀ ਮੁਜ਼ਾਹਰੇ ਦੇ ਦਿਨਾਂ ਦੌਰਾਨ ਹੀ ਪੈ ਰਹੀਆਂ ਹਨ। ‘ਯੂਜੇਸੀ’ ਨੇ ਵਾਨੀ ਦੀ ਬਰਸੀ ਦੇ ਮੱਦੇਨਜ਼ਰ ਸੋਮਵਾਰ ਨੂੰ ਮੁਜ਼ਾਹਰੇ ਦਾ ਐਲਾਨ ਕੀਤਾ ਹੋਇਆ ਹੈ।

ਜਾਣਕਾਰੀ ਅਨੁਸਾਰ ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਮੁਨੀਰ ਅਹਿਮਦ ਵੱਲੋਂ ਵਾਨੀ ਦੀ ਬਰਸੀ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਇੰਟਰਨੈੱਟ ਸੇਵਾ ਮਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਬੰਦ ਕਰਨ ਜਾਂ ਅੱਜ ਰਾਤ 10 ਵਜੇ ਤੋਂ ਕਸ਼ਮੀਰ ਵਿੱਚ ਇੰਟਰਨੈੱਟ ਸੇਵਾਵਾਂ ਅਗਲੇ ਹੁਕਮਾਂ ਤਕ ਬੰਦ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ॥

ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਯੂਕੇ ਦੇ ਵਿਦੇਸ਼ ਦਫ਼ਤਰ ਨੂੰ ਪੱਤਰ ਲਿਖ ਕੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੁੱਛਿਆ ਕਿ ਬਰਮਿੰਘਮ ਵਿੱਚ ਕੱਲ ਸ਼ਨਿਚਰਵਾਰ ਨੂੰ ਵਾਨੀ ਦੀ ਬਰਸੀ ਮਨਾਉਣ ਲਈ ਉਲੀਕੀ ਗਈ ਰੈਲੀ ਬਰਤਾਨਵੀ ਸਰਕਾਰ ਆਪਣੀ ਸਰਜ਼ਮੀਂ ਉਤੇ ਖਾੜਕੂਆਂ ਨੂੰ ਵਡਿਆਉਣ’ ਦੀ ਆਗਿਆ ਕਿਵੇਂ ਦੇ ਸਕਦੀ ਹੈ?

ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਲਿਿਖਆ ਕਿ ਕਸ਼ਮੀਰ ਬਾਰੇ ਰੈਲੀ ਕਰਨੀ ਇੱਕ ਵੱਖਰੀ ਗੱਲ ਹੈ ਪਰ ਇਕ ਖਾੜਕੂ ਦੀ ਵਡਿਆਈ ਅਤੇ ਗੁਣਗਾਣ ਬਰਦਾਸ਼ਤ ਤੋਂ ਬਾਹਰ ਹੈ।

ਯੂਕੇ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਇਸ ਪੱਤਰ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਵਾਬ ਦੇਣ ਤੋਂ ਪਹਿਲਾਂ ਇਸ ਨੂੰ ਸਬੰਧਤ ਡੈਸਕ ਨੂੰ ਸੌਂਪਿਆ ਜਾਵੇਗਾ। ਦੱਸਣਯੋਗ ਹੈ ਕਿ ਯੂਕੇ ’ਚ ਰੈਲੀ ਵਾਸਤੇ ਪੁਲੀਸ ਦੀ ਆਗਿਆ ਚਾਹੀਦੀ ਹੈ। ਵੈਸਟ ਮਿੱਡਲੈਂਡਜ਼ ਪੁਲੀਸ ਨੇ ਕਿਹਾ ਕਿ ਇਸ ਰੈਲੀ ਸਬੰਧੀ ਨਜ਼ਰਸਾਨੀ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: