ਅੰਮ੍ਰਿਤਸਰ: ਪੰਜਾਬ ਦੇ ਸਿਆਸੀ ਮੰਚ ਉੱਤੇ ਇਕ ਹੋਰ ਨਵਾ ਸਿਆਸੀ ਦਲ ਬਣਨ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਾਗ਼ੀ ਹੋਏ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਲੋਕ ਸਭਾ ਮੈਂਬਰ ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਨੇ ਕਿਹਾ ਹੈ ਕਿ ਉਹ 14 ਦਸੰਬਰ ਨੂੰ 1920 ਵਾਲੇ ‘ਸ਼੍ਰੋਮਣੀ ਅਕਾਲੀ ਦਲ’ ਨੂੰ ਸੁਰਜੀਤ ਕਰਨਗੇ।
ਉਹਨਾਂ ਕਿਹਾ ਕਿ ਉਹਨਾਂ ਨੇ ਬਾਦਲ ਦਲ ਵਲੋਂ ਬੀਤੇ ਸਮੇਂ ਦੌਰਾਨ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਨੌਜੁਆਨਾਂ ਦੇ ਕੀਤੇ ਗਏ ਕਤਲਾਂ ਤੋਂ ਇਲਾਵਾ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਦਿਵਾਈ ਮੁਆਫੀ ਖਿਲਾਫ ਖੁਲਕੇ ਵਿਰੋਧ ਪਰਗਟ ਕੀਤਾ ਸੀ ਜਿਸ ਕਾਰਨ ਉਹਨਾਂ ਨੂੰ ‘ਸੱਚੇ-ਸੁੱਚੇ’ ‘ਅਕਾਲੀਆਂ’ ਤੋਂ ਹਿਮਾਇਤ ਮਿਲੀ ਹੈ।
ਬ੍ਰਹਮਪੁਰਾ ਤੇ ਹੋਰਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਦੋ ਦਹਾਕਿਆਂ ਤੋਂ ਘਰ ਦੀ ਜਾਗੀਰ ਬਣਾ ਚੱੁਕੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਪੰਥ ਵਿਰੋਧੀ ਤੇ ਤਾਨਾਸ਼ਾਹ ਵਰਤਾਰੇ ਕਾਰਣ ਘਰਾਂ ਤੀਕ ਸੀਮਤ ਹੋ ਚੱੁਕੇ ਪਾਰਟੀ ਆਗੂ ਉਹਨਾਂ ਦਾ ਸਾਥ ਦੇਣ ਲਈ ਅੱਗੇ ਆਏ ਹਨ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਲ 1920 ਵਿਚ ਸਥਾਪਿਤ ਕੀਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾਏ।
ਆਗੂਆਂ ਨੇ ਵਾਰ-ਵਾਰ ਦੁਹਰਾਇਆ ਕਿ ਬਾਦਲਾਂ ਵਲੋਂ ਤਾਂ ਦਲ ਦਾ ਮੁਢਲਾ ਸੰਵਿਧਾਨ ਹੀ ਬਦਲ ਦਿੱਤਾ ਗਿਆ ਸੀ ਤੇ ਦਾਅਵਾ ਕੀਤਾ ਕਿ ਮੁੜ ਸੁਰਜੀਤ ਹੋਣ ਵਾਲੇ ਦਲ ਦਾ ਮੂਲ ਸੰਵਿਧਾਨ 1920 ਵਾਲਾ ਹੀ ਰਹੇਗਾ।
ਬਾਦਲ ਦੇ ਤੋਂ ਬਾਗੀ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਤੇ ਹੋਰਾਂ ਨੇ ਅੱਜ ਇਕ ਇਕ ਲਿਖਤੀ ਬਿਆਨ ਵੀ ਜਾਰੀ ਕੀਤਾ, ਜਿਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਇੰਨ-ਬਿੰਨ ਛਾਪਿਆ ਜਾ ਰਿਹਾ ਹੈ:-
ਪ੍ਰੈਸ ਨੋਟ
ਪੰਜਾਬ ਹਿਤੈਸ਼ੀਆਂ ਨੂੰ ਹਲੂਣਾ ਪੰਜਾਬ ਦੀ ਅਣਖ ਤੇ ਗੈਰਤ ਦੇ ਅਲੰਬਰਦਾਰੋ। ਗੁਰੂ ਫਤਹਿ ਪ੍ਰਵਾਨ ਕਰੋ। ਪੰਜਾਬ ਅਤੇ ਪੰਥ ਦਰਦੀਆਂ ਵਲੋਂ 1920 ਵਿਚ ਸੳ੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨ ਤੋਂ ਬਾਦ ਇਸ ਪਾਰਟੀ ਨੇ ਜਿਥੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਮਾਜ ਦੇ ਦੱਬੇ-ਕੁਚਲੇ ਅਤੇ ਲਤਾੜੇ ਵਰਗ ਦੀ ਬਿਹਤਰੀ ਲਈ ਆਵਾਜੳ ਬੁਲੰਦ ਕੀਤੀ ਉਥੇ ਮਹੰਤਾਂ ਤੇ ਕੌਮ ਦੇ ਗੱਦਾਰਾਂ ਕੋਲੋਂ ਪਵਿੱਤਰ ਗੁਰਧਾਮਾਂ ਨੂੰ ਮੁਕਤ ਕਰਵਾ ਕੇ ਪੰਥਕ ਮਾਣ- ਮਰਿਯਾਦਾ ਨੂੰ ਬਹਾਲ ਕੀਤਾ। ਅਜੳਾਦੀ ਤੋਂ ਬਾਦ ਦੇਸੳ ਦੀ ਵਾਗਡੋਰ ਸੰਭਾਲਣ ਵਾਲੀਆਂ ਕੇਂਦਰ ਦੀਆਂ ਸਮੇਂ-ਸਮੇਂ ਬਣੀਆਂ ਕਾਂਗਰਸੀ ਸਰਕਾਰਾਂ ਵਲੋਂ ਪੰਜਾਬ ਨਾਲ ਕੀਤੀ ਜਾਣ ਵਾਲੀ ਬੇਇਨਸਾਫੀ ਤੇ ਧੱਕੇਸ਼ਾਹੀ ਦੇ ਖਿਲਾਫ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪੰਜਾਬੀ ਸੂਬਾ ਮੋਰਚਾ,ਦੇਸੳ ਵਿਚ ਐਮਰਜੈਂਸੀ ਦੇ ਖਿਲਾਫ 1975 ਵਿਚ ਮੋਰਚਾ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਧਰਮਯੁੱਧ ਮੋਰਚਾ ਲਗਾ ਕੇ ਲਹੂ ਡੋਲਵਾਂ ਸੰਘਰਸੳ ਕੀਤਾ। ਪੰਜਾਬ ਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਹੋਣ ਕਰਕੇ ਹੀ ਪੰਜਾਬ ਦੇ ਲੋਕਾਂ ਨੇ 2007 ਅਤੇ 2012 ਵਿਚ ਲਗਾਤਾਰ 10 ਸਾਲ ਪੰਜਾਬ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪੀ ਤਾਂ ਜੋ ਪੰਜਾਬ ਅਤੇ ਪੰਥ ਨੂੰ ਦਰਪੇਸੳ ਮਸਲਿਆਂ ਦਾ ਕੋਈ ਸਥਾਈ ਹੱਲ ਨਿਕਲ ਸਕੇ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਅਰਸੇ ਦੌਰਾਨ ਸੱਤਾ ਵਿਚ ਰਹਿੰਦਿਆਂ ਪਾਰਟੀ ਅਤੇ ਸਰਕਾਰ ‘ਤੇ ਕਾਬਜੳ ਬਾਦਲ ਤੇ ਮਜੀਠੀਆ ਪਰਿਵਾਰਾਂ ਨੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਤਾਂ ਤੋਂ ਪਾਸਾ ਵੱਟਦਿਆਂ ਪੰਜਾਬ ਤੇ ਪੰਥ ਦੇ ਮਸਲਿਆਂ ਨੂੰ ਵਿਸਾਰ ਕੇ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦੇਣੀ ਸੁਰੂ ਕਰ ਦਿੱਤੀ। ਉਹ ਕਾਂਗਰਸ ਪਾਰਟੀ ਜਿਸਦੀ ਪੰਜਾਬ ਪ੍ਰਤੀ ਸੋਚ ਹਮੇਸੳਾ ਹੀ ਨਕਾਰਾਤਮਕ ਰਹੀ ਅਤੇ ਜਿਸਨੇ ਸਾਡੇ ਸਰਵਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦਾ ਪਾਪ ਕੀਤਾ ਉਸ ਨਾਲ ਆਪਣੇ ਰਾਜ ਦੌਰਾਨ ਇਕ-ਦੂਜੇ ਨੂੰ ਬਚਾਉਣ ਦੀ ਅੰਦਰਖਾਤੇ ਸੰਧੀ ਕਰਕੇ ਕਾਂਗਰਸ ਕੋਲ ਪੰਜਾਬ ਤੇ ਪੰਥਕ ਮਸਲੇ ਗਿਰਵੀ ਰੱਖ ਦਿੱਤੇ। ਸੱਤਾ ਦੇ ਨਸਸ਼ੇ ਵਿਚ ਚੂਰ ਹੋ ਕੇ ਸਰਕਾਰ ‘ਤੇ ਕਾਬਜੳ ਦੋਵੇਂ ਪਰਿਵਾਰਾਂ ਵਲੋਂ ਕੇਬਲ,ਸੳਰਾਬ,ਰੇਤ,ਟਰਾਂਸਪੋਰਟ ਤੇ ਭੂ ਮਾਫੀਆ ਬਣਾ ਕੇ ਪੰਜਾਬ ਦੀ ਨਾਦਰਸ਼ਾਹੀ ਲੁੱਟ-ਖਸੁੱਟ ਕੀਤੀ ਅਤੇ ਪੰਜਾਬ ਵਿਚ ਗੁੰਡਾ ਅਨਸਰਾਂ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੳਹਿਰ ਦਿੱਤੀ। ਜਦ ਪੰਜਾਬ ਦੇ ਲੋਕ 10 ਸਾਲਾਂ ਦੇ ਔਰੰਗਜੇੳਬੀ ਰਾਜ ਤੋਂ ਤੰਗ ਆ ਕੇ ਇੱਕਜੁੱਟ ਹੋਣ ਲੱਗੇ ਤਾਂ ਸੱਤਾ ਭੁੱਖ ਦੀ ਪੂਰਤੀ ਅਤੇ ਕੁਰਸੀ ਨੂੰ ਬਰਕਰਾਰ ਰੱਖਣ ਲਈ ਬਾਦਲ ਪਰਿਵਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚਣ ਵਾਲੇ ਪਾਖੰਡੀ ਸਾਧ ਨਾਲ ਸਾਂਝ ਪਾ ਲਈ।ਉਹ ਪਾਖੰਡੀ ਸਾਧ ਜਿਸਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਸਾਂਝ ਨਾ ਰੱਖਣ ਦਾ ਹੁਕਮਨਾਮਾ ਜਾਰੀ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਾਧ ਨੂੰ ਬਿਨਾ ਮੰਗਿਆ ਮੁਆਫੀ ਦੇ ਕੇ ਜਦ ਬਾਦਲ ਤੇ ਮਜੀਠੀਆ ਦੋਹਾਂ ਪਰਿਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਵੰਗਾਰਿਆ ਤੇ ਬਰਗਾੜੀ ਵਿਖੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਧਰਨਾ ਦੇ ਰਹੀਆਂ ਜਥੇਬੰਦੀਆਂ ‘ਤੇ ਗੋਲੀ ਚਲਾ ਕੇ 2 ਨਿਹੱਥੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੀ ਲੀਡਰਸਿੳਪ ਨੇ ਜਲ੍ਹਿਆਂਵਾਲੇ ਬਾਗ ਦਾ ਸਾਕਾ ਮੁੜ ਦੁਹਰਾ ਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ। ਅਸੀਂ ਦੋਵੇਂ ਹ ੱਥ ਜੋੜ ਕੇ ਸਮੂਹ ਪੰਜਾਬੀਆਂ ਤੋਂ ਮੁਆਫੀ ਮੰਗਦੇ ਹਾਂ ਕਿ ਸੱਤਾ ਵਿਚ ਰਹਿੰਦਿਆਂ ਭਾਵੇਂ ਅਸੀਂ ਪਾਰਟੀ ਦੇ ਅੰਦਰ ਰਹਿ ਕੇ ਹਰ ਲੋਕ ਤੇ ਪੰਥ ਵਿਰੋਧੀ ਫੈਸਲੇ ਦੀ ਵਿਰੋਧਤਾ ਕੀਤੀ ਪਰ ਸਾਨੂੰ ਉਦੋਂ ਹੀ ਆਪਣੀ ਗੱਲ ਲੋਕਾਂ ਦੀ ਕਚਿਹਰੀ ਵਿਚ ਰੱਖਣੀ ਚਾਹੀਦੀ ਸੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਸ਼ ਸਦਕਾ ਜਦ ਸਾਡੀ ਅੰਤਰ ਆਤਮਾ ਨੇ ਸਾਨੂੰ ਹਲੂਣਿਆਂ ਤਾਂ ਅਸੀਂ ਆਪਣੀ ਗੱਲ ਪ੍ਰੈਸ ਰਾਹੀਂ ਲੋਕਾਂ ਅੱਗੇ ਰੱਖੀ। ਉਕਤ ਸਭ ਦੇ ਮੱਦੇਨਜੳਰ ਸਾਡੀ ਸਮੂਹ ਦੇਸ਼ ਵਿਦੇਸ਼ ਦੇ ਕੋਨੇ ਕੋਨੇ ਵਿਚ ਬੈਠੇ ਪੰਜਾਬੀਆਂ ਅਤੇ ਪੰਥ ਦਰਦੀਆਂ ਦੇ ਚਰਨਾਂ ਵਿਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਉ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਸਾਰੋਕਾਰਾਂ ਦੇ ਨਜੳਰੀਏ ਤੋਂ ਮੁੜ ਸੁਰਜੀਤ ਕਰੀਏ। ਇਸ ਮੰਤਵ ਦੀ ਪੂਰਤੀ ਲਈ ਅਸੀਂ ਝੋਲੀ ਅੱਡ ਕੇ ਪੰਜਾਬ ਦੇ ਹਰ ਘਰ ਦਾ ਕੁੰਡਾ ਖੜਕਾਵਾਂਗੇ ਤਾਂ ਕਿ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਪੰਜਾਬ ਨੂੰ ਫਿਰ ਤੋਂ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਬਣਾ ਸਕੀਏ। ਪੰਥ ਦਰਦੀ ਜੋ ਬਾਦਲ ਪਰਿਵਾਰ ਤੋਂ ਸਤਾਏ ਘਰ੍ਹਾਂ ਵਿਚ ਬੈਠੇ ਹਨ ਅਤੇ ਜੋ ਇਸ ਪਰਿਵਾਰ ਦੀ ਲੁੱਟ ਖਸੁੱਟ ਦੇ ਖਿਲਾਫ ਆਵਾਜੳ ਬੁਲੰਦ ਕਰਦੇ ਰਹੇ ਹਨ ਅਸੀਂ ਉਨ੍ਹਾਂ ਕੋਲ ਵੀ ਜਾਵਾਂਗੇ। ਅਸੀਂ ਪੰਜਾਬ ਪ੍ਰਤੀ ਦਿਲ ਵਿਚ ਦਰਦ ਰੱਖਣ ਵਾਲੇ ਦੂਜੀਆਂ ਪਾਰਟੀਆਂ ਤੇ ਸਮੂਹ ਪੰਥਕ ਜਥੇਬੰਦੀਆਂ ਤੱਕ ਵੀ ਪਹੁੰਚ ਕਰਾਂਗੇ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਆਉਣ ਦੀ ਬੇਨਤੀ ਕਰਾਂਗੇ ਤੇ ਸੳ੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ‘ਤੇ ਲੈ ਕੇ ਜਾਵਾਂਗੇ।