ਸਿਆਸੀ ਖਬਰਾਂ

ਵੱਖਰੀ ਕਮੇਟੀ ਮਾਮਲਾ -ਦੋਹਾਂ ਧਿਰਾਂ ਵੱਲੋ ਸੱਦੇ ਇਕੱਠ ਕੌਮ ਨੂੰ ਖਾਨਾਜੰਗੀ ਵੱਲ ਧੱਕਣਗੇ: ਸਿੱਖ ਬੁੱਧੀਜੀਵੀ

By ਸਿੱਖ ਸਿਆਸਤ ਬਿਊਰੋ

July 25, 2014

ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਮੁਹਾਲੀ, ਗੁਰਿੰਦਰ ਸਿੰਘ ਗੋਗੀ ਅਤੇ ਭਾਈ ਹਰਸਿਮਰਨ ਸਿੰਘ ਨੇ ਕਿਹਾ ਕਿ ਹਰਿਆਣਾ ਕਮੇਟੀ ਬਾਰੇ ਵਿਵਾਦ ਪਿੱਛੇ ਰਾਜਨੀਤਿਕ ਖਹਿਬਾਜ਼ੀ ਹੈ, ਇਸਦਾ ਸਿੱਖਾਂ ਦੇ ਕੌਮੀ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਨਾਲ ਨੁਕਸਾਨ ਸਿੱਦੇ ਤੌਰ ‘ਤੇ ਸਿੱਖ ਕੌਮ ਦਾ ਹੋ ਰਿਹਾ ਹੈ।

 ਉਨ੍ਹਾਂ ਕਿਹਾ ਕਿ ਇਸ ਮਸਲੇ ਨੇ ਅੱਜ ਸਿੱਖਾਂ ਵਿੱਚ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ, ਜਿਸ ਦੇ ਹੱਲ ਲਈ ਤਖ਼ਤਾਂ ਦੇ ਜਥੇਦਾਰਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਪਰ ਅਫਸੋਸ ਜਥੇਦਾਰਾਂ ਵੱਲੋਂ ਰਾਜਸੀ ਪ੍ਰਭਾਵ ਕਬੂਲ ਕੇ ਇਕਤਰਫ਼ਾ ਫੈਸਲੇ ਕੀਤੇ ਜਾ ਰਹੇ ਹਨ, ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ।ਜੱਥੇਦਾਰ ਆਪਣੇ ਕੌਮੀ ਫਰਜ਼ ਨਿਭਾਉਣ ਵਿੱਚ ਪੂਰੀ ਤਰਾਂ ਅਸਫਲ ਰਹੇ ਹਨ।

ਆਗੂਆਂ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ 27 ਅਤੇ 28 ਦੇ ਇਕੱਠ ਸੱਦੇ ਗਏ ਹਨ, ਜੋ ਸਿੱਖਾਂ ਨੂੰ ਭਰਾ ਮਾਰੂ ਜੰਗ ਵੱਲ ਧੱਕਣਗੇ। ਇਸ ਲਈ ਦੋਵਾਂ ਧਿਰਾਂ ਨੂੰ ਆਪੋ ਆਪਣੇ ਇਕੱਠ ਰੱਦ ਕਰ ਦੇਣੇ ਚਾਹੀਦੇ ਹਨ।

ਇਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ ਪੰਥ ਵਿੱਚੋਂ ਛੇਕਣਾ ਗ਼ਲਤ ਫੈਸਲਾ ਹੈ, ਜੋ ਕਾਹਲੀ ਵਿੱਚ ਲਿਆ ਗਿਆ ਹੈ। ਇਸ ਮੌਕੇ ਭਾਈ ਹਰਸਿਮਰਨ ਸਿੰਘ, ਕਰਤਾਰ ਸਿੰਘ ਗਿੱਲ, ਆਈ.ਏ.ਐਸ. ਗੁਰਤੇਜ ਸਿੰਘ, ਜਗਮੋਹਣ ਸਿੰਘ ਚਾਨਾ, ਦਲਬੀਰ ਸਿੰਘ ਰਿੰਕੂ ਧੂੜੀਆ, ਗੁਰਚਰਨ ਸਿੰਘ, ਗੁਰਿੰਦਰ ਸਿੰਘ ਧਨੌਲਾ, ਗੁਰਦਰਸ਼ਨ ਸਿੰਘ ਢਿੱਲੋਂ, ਹਰਪਾਲ ਸਿੰਘ ਅਤੇ ਕੁਲਵੀਰ ਸਿੰਘ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: