ਸਿਆਸੀ ਖਬਰਾਂ

ਵਾਰਾਨਸੀ ਵਿੱਚ ਮੋਦੀ ਨੂੰ ਰੈਲੀ ਦੀ ਆਗਿਆ ਨਾ ਮਿਲਣ ‘ਤੇ ਭੜਕੀ ਭਾਜਪਾ ਵੱਲੋਂ ਚੋਣ ਕਮਿਸ਼ਨ ਖਿਲਾਫ ਧਰਨਾ ਸ਼ੁਰੂ

By ਸਿੱਖ ਸਿਆਸਤ ਬਿਊਰੋ

May 08, 2014

ਵਾਰਾਨਸੀ, (8 ਮਈ 2014):- ਚੋਣ ਕਮਿਸ਼ਨ ਵਲੋਂ ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਨੂੰ ਬੇਨਿਆਬਾਗ ‘ਚ ਰੈਲੀ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ

ਬਾਅਦ ਭਾਜਪਾ ਤੇ ਕਮਿਸ਼ਨ ਦੇ ‘ਚ ਹੁਣ ਤਣਾਅ ਪੈਦਾ ਹੋ ਗਿਆ ਹੈ ਤੇ ਦੂਜੇ ਪਾਸੇ ਇਸ ਰੈਲੀ ਤੋਂ ਇਨਕਾਰ ਦੇ ਬਾਅਦ ਵਾਰਾਨਸੀ ‘ਚ ਸਿਆਸਤ ਕਾਫ਼ੀ ਗਰਮਾ ਹੋ ਗਈ ਹੈ।

ਰੈਲੀ ਦੀ ਆਗਿਆ ਨਾ ਮਿਲਣ ਕਰਕੇ ਭੜਕੇ ਹੋਏ ਭਾਜਪਾ ਵਰਕਰਾਂ ਨੇ ਮੋਦੀ ਦੇ ਇੱਥੋਂ ਦੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰਦੇ ਹੋਏ ਵੀਰਵਾਰ ਨੂੰ ਬੀਐਚਯੂ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਵੱਡੀ ਸੰਖਿਆ ‘ਚ ਵਰਕਰ ਇੱਥੇ ਜਮ੍ਹਾਂ ਹੋ ਗਏ ਹਨ।ਭਾਜਪਾ ਵਰਕਰਾਂ ਨੇ ਚੋਣ ਕਮਿਸ਼ਨ ਦੇ ਖਿਲਾਫ ਬਨਾਰਸ ਹਿੰਦੂ ਵਿਸ਼ਵ ਵਿਦਿਆਲਾ (ਬੀਐਚਯੂ) ਦੇ ਬਾਹਰ ਭਾਜਪਾ ਨੇ ਆਪਣਾ ਧਰਨਾ ਸ਼ੁਰੂ ਕਰ ਦਿੱਤਾ ਹੈ। ਅਰੁਣ ਜੇਤਲੀ ਤੇ ਅਮਿਤ ਸ਼ਾਹ ਅੱਜ ਵਾਰਾਨਸੀ ਪੁੱਜੇ ਤੇ ਭਾਜਪਾ ਦਾ ਧਰਨਾ ਸ਼ੁਰੂ ਹੋ ਗਿਆ ਹੈ ।

ਇਸ ਦੌਰਾਨ, ਜੇਤਲੀ ਤੇ ਸ਼ਾਹ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਨੂੰ ਸ਼ਾਂਤੀ ਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਥੇ ਹੀ, ਜੇਤਲੀ ਨੇ ਚੋਣ ਕਮਿਸ਼ਨ ‘ਤੇ ਇਲਜ਼ਾਮ ਲਗਾਇਆ ਕਿ ਮੋਦੀ ਦੀ ਰੈਲੀ ਰੋਕਣ ਲਈ ਮੁਖ ਚੋਣ ਕਮਿਸ਼ਨਰ ਵੀਐਸ ਸੰਪਤ ਤੇ ਉਨ੍ਹਾਂ ਦੀ ਟੀਮ ਜਿੰਮੇਵਾਰ ਹੈ। ਅਜਿਹਾ ਲੱਗ ਰਿਹਾ ਹੈ ਕਿ ਭਾਜਪਾ ਇਸ ਮੁੱਦੇ ਤੋ ਵੱਧ ਤੋਂ ਵੱਧ ਲਾਭ ਉਠਾਉਣ ‘ਚ ਲੱਗ ਗਈ ਹੈ।

ਇਸ ਦੌਰਾਨ, ਵਾਰਾਨਸੀ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਬੀਐਚਯੂ ਲੰਕਾ ਗੇਟ ਵੱਲ ਜਾਣ ਵਾਲੇ ਰਸਤੇ ਬੰਦ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਹੰਗਾਮੇ ਦੇ ਸੰਦੇਹ ਨੂੰ ਵੇਖਦੇ ਹੋਏ ਬੀਐਚਯੂ ਦੇ ਬਾਹਰ ਰੈਪਿਡ ਐਕਸ਼ਨ ਫੋਰਸ (ਆਰਏਐਫ) ਨੂੰ ਤੈਨਾਤ ਕਰ ਦਿੱਤਾ ਹੈ। ਇੱਥੇ 20 ਹਜ਼ਾਰ ਤੋਂ ਜ਼ਿਆਦਾ ਜਵਾਨ ਤੈਨਾਤ ਕੀਤੇ ਗਏ ਹਨ ਤੇ ਵਾਰਾਨਸੀ ਛਾਉਣੀ ‘ਚ ਤਬਦੀਲ ਹੋ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: