July 28, 2015 | By ਸਿੱਖ ਸਿਆਸਤ ਬਿਊਰੋ
ਕੁਝ ਟੀ.ਵੀ ਨਿਉਜ਼ ਚੈਨਲਾਂ ਅਤੇ ਅਖ਼ਬਾਰਾਂ ਵੱਲੋਂ ਗੁਰਦਾਸਪੁਰ ਹਮਲੇ ਨੂੰ ਸਿੱਖ ਖਾੜਕੂਵਾਦ ਨਾਲ ਜੋੜਨ ਦੀ ਕੋਸ਼ਿਸ਼
ਪਟਿਆਲਾ (27 ਜੁਲਾਈ, 2015): ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅੱਜ ਗੁਰਦਾਸਪੁਰ ਦੇ ਥਾਣੇ ਦੀਨਾ ਨਗਰ ‘ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਹਮਲੇ ਨੂੰ ਬਾਜਪਾ ਦੇ ਐਮਪੀ ਆਰ. ਕੇ ਸਿੰਘ ਵੱਲੋਂ ਸਿੱਖਾਂ ਨਾਲ ਜੋੜਨ ਦੀ ਨਿਖੇਧੀ ਕੀਤੀ ਹੈ।
ਪ੍ਰੈਸ ਨੂੰ ਭੇਜੇ ਲਿਖਤੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸਾਬਕਾ ਗ੍ਰੀਹ ਸਕੱਤਰ ਅਤੇ ਮੌਜੂਦਾ ਭਾਜਪਾ ਐਮਪੀ ਆਰ.ਕੇ ਸਿੰਘ ਵੱਲੋਂ ਬਿਨਾਂ ਕਿਸੇ ਭਰੋਸੇਯੋਗ ਪੜਤਾਲ ਤੋਂ ਦੀਨਾਨਗਰ ਪੁਸਿਲ ਸਟੇਸ਼ਨ ‘ਤੇ ਹੋਏ ਹਮਲੇ ਨੂੰ ਸਿੱਖ ਖਾੜਕੂਆਂ ਨਾਲ ਨ੍ਹੀਨ ਜੋੜਨਾ ਚਾਹੀਦਾ।ਸਭ ਨੂੰ ਭਾਰਤ ਦੀ ਘਰੇਲੂ ਮੰਤਰੀ ਦੇ ਬਿਆਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਕਿਸੇ ਗੈਰਜਿਮੇਵਾਰ ਬੰਦੇ ਵੱਲੋਂ ਇਸ ਅਤਿ ਨਾਜ਼ੁਕ ਮੁੱਦੇ ‘ਤੇ ਬਿਨਾਂ ਕਿਸੇ ਅਧਾਰ ਦੇ ਸਨਸਨੀਖੇਜ਼ ਬਿਆਨ ਨਹੀ ਦੇਣੇ ਚਾਹੀਦੇ, ਜਿਸ ਨਾਲ ਬੇਤੁਕੀ ਬਿਆਨਬਾਜ਼ੀ ਸ਼ੁਰੂ ਹੋਵੇ।ਉਨਾਂ ਕਿਹਾ ਕਿ ਆਰ. ਕੇ ਸਿੰਘ ਬਿਨਾ ਵਜਾ ਸਿੱਖਾਂ ਦਾ ਨਾਂ ਇਸ ਘਟਨਾ ਵਿੱਚ ਘਸੀਟ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸਖਤ ਨਿਖੇਦੀ ਕਰਦੇ ਹਨ,ਜਿੰਸ ਵਿੱਚ ਬੇਕਸੂਰ ਪੁਲਿਸ ਮੁਲਾਜ਼ਮਾਂ ਅਤੇ ਆਮ ਨਾਗਰਿਕਾਂ ਦੀ ਜਾਨ ਚਲੀ ਗਈ।
ਇਸੇ ਦੌਰਾਨ ਭਾਰਤੀ ਟੀਵੀ ਚੈਨਲ, ਖ਼ਾਸ ਕਰਕੇ ਜੀਨਿਊਜ਼ ਅਤੇ ਅਖ਼ਬਾਰ ਟਾਇਮਜ਼ ਆਫ ਇੰਡੀਆ ਵੱਲੋਂ ਗੁਰਦਾਸਪੁਰ ਹਮਲੇ ਦੀ ਘਟਨਾ ਨੂਮ 180-90ਵਿਆਂ ਦੀ ਸਿੱਖ ਖਾੜਕੂ ਲਹਿਰ ਨਾਲ ਜੋੜ ਕੇ ਸਿੱਖਾਂ ਨੂੰ ਦੋਹਰਾ ਨਿਸ਼ਾਨ ਬਣਾਇਆ ਜਾ ਰਿਹਾ ਹੈ। ਭਾਰਤੀ ਮੀਡੀਆ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਵੀ ਭਾਰਤੀ ਮੀਡੀਆਂ ਫਿਰਕੂ ਰੰਗਤ ਦੇ ਕੇ ਖਾੜਕੂਵਾਦ ਨਾਲ ਜੋੜਿਆ ਜਾਵੇ।
ਭਾਰਤੀ ਮੀਡੀਆ ਦੀ ਇਸ ਪੀਲੀ ਪੱਤਰਕਾਰੀ ਬਾਰੇ ਸਾਬਕਾ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਆਪਣੀ ਨਵੀ ਕਿਤਾਬ ਓਮਬੲਦਦੲਦ ਝੋੁਰਨੳਲਸਿਮ ਵਿੱਚ ਬੜੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਖ਼ਾਸ ਕਰਕੇ 1980-90 ਵਿਆਂ ਦੌਰਾਨ ਪੰਜਾਬ ਅਤੇ ਦਿੱਲੀ ਵਿੱਚ ਸਿੱਖਾਂ ‘ਤੇ ਕੀਤੇ ਸਰਕਾਰੀ ਤਸ਼ੱਦਦ, ਬਲਾਤਕਾਰ ਅਤੇ ਕਤਲੇਆਮ ਦੌਰਾਨ ਘਟਨਾਵਾਂ ਦੀ ਸਹੀ ਤਸਵੀਰ ਨੂੰ ਜਨਤਾ ਸਾਹਮਣੇ ਲਿਆਉਣ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਦੀ ਬਜ਼ਾਏ ਤਾਂ ਮੁੱਖਧਾਰੀ ਭਾਰਤੀ ਮੀਡੀਆ ਨੇ ਸਰਾਕਰੀ ਜ਼ੁਲਮ ਅਤੇ ਪੰਜਾਬ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਇੱਕ ਨਵੀ ਘਾੜਤ ਘੜ ਲਈ।
ਜਰੂਰ ਵੇਖੋ ਵੀਡੀਓੁ:
ਭਾਰਤੀ ਮੀਡੀਆ ਵੱਲੋਂ 1984 ਅਤੇ ਉਸਤੋਂ ਬਾਅਦ ਸਿੱਖ ਮਾਮਲਿਆਂ ‘ਤੇ ਨਿਭਾਈ ਗਈ ਭੂਮਿਕਾ ਦੇ ਵਿਸ਼ੇ ‘ਤੇ ਸ੍ਰ. ਜਸਪਾਲ ਸਿੰਘ ਦਾ ਲੈਕਚਰ
Related Topics: Bir Devinder Singh, BJP, Gurdaspur Attack, Indian Politics, Punjab Politics