ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਸਿੰਘਾਂ ਨੇ ਦੁਆਬੇ ੲਿਲਾਕੇ ਚ ਸਿੱਖੀ ਪ੍ਰਚਾਰ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ

ਸਿੱਖ ਖਬਰਾਂ

ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਸਿੰਘਾਂ ਨੇ ਦੁਆਬੇ ੲਿਲਾਕੇ ਚ ਸਿੱਖੀ ਪ੍ਰਚਾਰ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ

By ਸਿੱਖ ਸਿਆਸਤ ਬਿਊਰੋ

January 14, 2016

ਹੁਸ਼ਿਆਰਪੁਰ: ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਾਝੇ ਦੇ ੲਿਲਾਕੇ ਚ ਅਹਿਮ ਯੋਗਦਾਨ ਪਾ ਰਹੀ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਹੁਣ ਦੁਆਬੇ ਚ ਵੀ ਗੁਰਮਤ ਪ੍ਰਚਾਰ ਦੀਆਂ ਸਰਗਰਮੀਆਂ ਆਰੰਭ ਕਰ ਦਿੱਤੀਅਾਂ ਹਨ। ਹੁਸ਼ਿਅਾਰਪੁਰ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪਿੰਡ ਸਿੰਗੜੀਵਾਲਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਪਹਿਲਾ ਮਹਾਨ ਗੁਰਮਤ ਸਮਾਗਮ ਕਰਵਾੲਿਅਾ।

ਸ੍ਰੀ ਰਹਿਰਾਸ ਸਾਹਿਬ ਦੇ ਪਾਠ ਤੋਂ ੳੁਪਰੰਤ ਸੁੰਦਰ ਦੀਵਾਨ ਸਜਾੲੇ ਗੲੇ। ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਿੰਦਰ ਸਿੰਘ ਮਾਦੋਕੇ ਅੰਮ੍ਰਿਤਸਰ ਵਾਲਿਅਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਗੁਰਸਾਹਿਬ ਸਿੰਘ ਦਮਨ, ਭਾਈ ਬ੍ਰਹਮਪਾਲ ਸਿੰਘ ਬ੍ਰਹਮਾ ਅਤੇ ਭਾਈ ਰਾਜਬੀਰ ਸਿੰਘ ਦੇ ਕਵੀਸ਼ਰੀ ਜੱਥੇ ਨੇ ਜੋਸ਼ੀਲੀਆਂ ਵਾਰਾਂ ਗਾੲਿਨ ਕਰਕੇ ਪੁਰਾਤਨ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ੲਿਤਿਹਾਸ ਤੇ ਚਾਨਣਾ ਪਾੲਿਅਾ।

ੲਿਸ ਤੋਂ ੲਿਲਾਵਾ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਫ਼ੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਗਿਅਾਨੀ ਸਿਮਰਨਜੀਤ ਸਿੰਘ ਮਾਨ ਨੇ ਗੁਰਮਤ ਵਿਚਾਰਾਂ ਰਾਹੀਂ ਸਿੱਖੀ ਵੱਲ ਸੰਗਤਾਂ ਨੂੰ ਪ੍ਰੇਰਿਤ ਕੀਤਾ। ਵਿਚਾਰਾਂ ਦੀ ਸਾਂਝ ਪਾੳੁਂਦਿਅਾ ਬੁਲਾਰਿਅਾਂ ਨੇ ਕਿਹਾ ਕਿ ਅੱਜ ਦੇ ਸਿੱਖ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਲਾਂਬੇ ਹੋ ਕੇ ਪਤਿਤਪੁਣੇ ਅਤੇ ਨਸ਼ਿਅਾਂ ਦੀ ਦਲਦਲ ਚ ਬੁਰੀ ਤਰ੍ਹਾਂ ਫਸ ਕੇ ਆਪਣੇ ਅਨਮੋਲ ਜੀਵਨ ਨੂੰ ਤਹਿਸ ਨਹਿਸ ਕਰ ਰਹੇ ਹਨ।

ੳੁਹਨਾਂ ਕਿਹਾ ਕਿ ੲਿਸੇ ਲਈ ਹੁਣ ਜਥੇਬੰਦੀ ਦੇ ਸਿੰਘ ਨੌਜਵਾਨਾਂ ਨੂੰ ਹਲੂਣਾ ਦੇਣ ਲਈ ਪਿੰਡਾਂ-ਪਿੰਡਾਂ ਚ ਜਾ ਕੇ ਧਾਰਮਿਕ ਸਮਾਗਮ, ਗੁਰਬਾਣੀ ਸੰਥਿਅਾ, ਗੱਤਕਾ ਕਲਾਸਾਂ ਅਤੇ ਸਿੱਖੀ ਲਿਟਰੇਚਰ ਵੰਡ ਰਹੇ ਹਨ। ਪ੍ਰਬੰਧਕਾਂ ਵਲੋਂ ੲਿਸ ਸਮੇਂ ਹਾਜਰ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨ ਵੀ ਕੀਤਾ ਗਿਅਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਧਾਰਮਿਕ ਸਾਹਿਤ ਵੀ ਵੰਡਿਅਾ ਗਿਅਾ।

ੲਿਸ ਮੌਕੇ ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲੇ, ਭਾਈ ਅਮਰੀਕ ਸਿੰਘ ਯੂ.ਕੇ, ਭਾੲੀ ਵਿੱਕੀ ਸਿੰਘ, ਭਾੲੀ ਮਲਕੀਤ ਸਿੰਘ ਖ਼ਾਲਸਾ, ਭਾੲੀ ਹਰਪ੍ਰੀਤ ਸਿੰਘ ਬੰਟੀ, ਭਾੲੀ ਪ੍ਰਭਜੋਤ ਸਿੰਘ ਖ਼ਾਲਸਾ, ਭਾਈ ਬਲਵੀਰ ਸਿੰਘ ਵਿੱਕੀ ਅਾਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: