ਰਿਹਾਈ ਤੋਂ ਬਾਅਦ ਪਰਿਵਾਰ ਨਾਲ ਭਾਈ ਪਰਮਜੀਤ ਸਿੰਘ ਪੰਮਾ

ਕੌਮਾਂਤਰੀ ਖਬਰਾਂ

ਪੁਰਤਗਾਲ ਵਿੱਚ ਹੋਈ ਭਾਰਤ ਸਰਕਾਰ ਦੀ ਹਾਰ; ਭਾਈ ਪਰਮਜੀਤ ਸਿੰਘ ਪੰਮਾ ਹੋਏ ਰਿਹਾਅ

By ਸਿੱਖ ਸਿਆਸਤ ਬਿਊਰੋ

February 13, 2016

ਪੁਰਤਗਾਲ/ਲੰਡਨ: ਇੰਗਲੈਂਡ ਵਿੱਚ ਰਾਜਸੀ ਸ਼ਰਣ ਲੈ ਕੇ ਰਹਿ ਰਹੇ ਸਿੱਖ ਭਾਈ ਪਰਮਜੀਤ ਸਿੰਘ ਪੰਮਾ ਨੂੰ ਬੀਤੇ ਕੱਲ੍ਹ ਪੁਰਤਗਾਲ ਦੀ ਸਰਕਾਰ ਵੱਲੋਂ ਰਿਹਾਅ ਕਰ ਦਿੱਤਾ ਗਿਆ।

ਜਿਕਰਯੋਗ ਹੈ ਕਿ ਪੁਰਤਗਾਲ ਆਪਣੇ ਪਰਿਵਾਰ ਨਾਲ ਛੁੱਟੀ ਬਿਤਾਉਣ ਗਏ ਭਾਈ ਪੰਮਾ ਨੂੰ ਇੰਟਰਪੋਲ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਭਾਈ ਪੰਮਾ ਦੀ ਭਾਰਤ ਹਵਾਲਗੀ ਲਈ ਵੱਡੇ ਪੱਧਰ ਤੇ ਕਵਾਇਦ ਕੀਤੀ ਗਈ ਸੀ। ਪਰ ਕੱਲ੍ਹ ਉਸ ਸਮੇਂ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗਾ ਜਦੋਂ ਪੁਰਤਗਾਲ ਦੇ ਕਨੂੰਨ ਮੰਤਰੀ ਨੇ ਭਾਰਤ ਸਰਕਾਰ ਦੀ ਭਾਈ ਪੰਮਾ ਦੀ ਭਾਰਤ ਹਵਾਲਗੀ ਲਈ ਦਿੱਤੀ ਗਈ ਅਪੀਲ ਖਾਰਿਜ ਕਰ ਦਿੱਤੀ।

ਵਧੇਰੇ ਜਾਣਕਾਰੀ ਲਈ ਪੜੋ:

ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਨੂੰ ਰੋਕਣ ਲਈ ਵਿਦੇਸ਼ ਭਰ ਦੇ ਸਿੱਖਾਂ ਵੱਲੋਂ ਇੱਕਜੁਟ ਹੋ ਕੇ ਪਹਿਲੇ ਦਿਨ ਤੋਂ ਹੀ ਇਸ ਵਿਰੁੱਧ ਯਤਨ ਕੀਤੇ ਜਾ ਰਹੇ ਸਨ।

ਭਾਈ ਪਰਮਜੀਤ ਸਿੰਘ ਪੰਮਾ ਕੱਲ੍ਹ ਜੇਲ ਤੋਂ ਰਿਹਾਅ ਹੋ ਕੇ ਆਪਣੇ ਪਰਿਵਾਰ ਕੋ ਪਹੁੰਚ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: