ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦਾ ਬਾਹਰੀ ਦ੍ਰਿਸ਼।

ਖਾਸ ਖਬਰਾਂ

ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਨੇ ਮਾਈਕਰੋ ਫ਼ਿਲਮਾਂ ਨੂੰ ਡਿਜੀਟਲ ਰੂਪ ਦੇਣ ਦਾ ਕੰਮ ਆਰੰਭ ਕੀਤਾ

By ਸਿੱਖ ਸਿਆਸਤ ਬਿਊਰੋ

January 31, 2018

ਚੰਡੀਗੜ: ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਵਿੱਚ ਮਾਈਕਰੋ ਫ਼ਿਲਮ ਦੇ ਰੂਪ ਵਿੱਚ ਪਏ ਸਾਹਿਤ ਦੇ ਖ਼ਜ਼ਾਨੇ ਨੂੰ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ,ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਡਿਜੀਟਲ ਰੂਪ ਵਿੱਚ ਕੀਤਾ ਜਾ ਰਿਹਾ ਹੈ।

ਇਹ ਸਾਹਿਤ ਮਾਈਕਰੋ ਫ਼ਿਲਮ ਦੇ ਰੂਪ ਵਿੱਚ ਡਾ. ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਵਿੱਚ ਅਣਵਰਤਿਆ ਹੀ ਪਿਆ ਸੀ, ਜਿਸ ਨੂੰ ਹੁਣ ਡਿਜੀਟਲ ਰੂਪ ਦੇਣ ਮਗਰੋਂ ਪੀਡੀਐੱਫ ਜਾਂ ਜੇਪੀਜੀ ਫਾਈਲ ਬਣਾ ਕੇ ਆਨਲਾਈਨ ਪਾਇਆ ਜਾ ਸਕੇਗਾ, ਜਿਸ ਦਾ ਲਾਭ ਕਿਤੇ ਵੀ ਬੈਠਾ ਪਾਠਕ ਜਾਂ ਖੋਜਾਰਥੀ ਲੈ ਸਕੇਗਾ। ਮਾਈਕਰੋ ਫ਼ਿਲਮਾਂ ਨੂੰ ਡਿਵੈਲਪ ਕਰਨ ਦਾ ਕੰਮ ਅੱਜ ਜੀਐੱਨਡੀਯੂ ਦੇ ਖੋਜਾਰਥੀਆਂ ਨੇ ਆਰੰਭ ਦਿੱਤਾ ਹੈ।

ਜਾਣਕਾਰੀ ਅਨੁਸਾਰ ਬਹੁਤ ਪੁਰਾਣੀਆਂ ਕਿਤਾਬਾਂ ਤੇ ਹੋਰ ਧਾਰਮਿਕ ਸਾਹਿਤ ਨੂੰ ਜਿਊਂਦਾ ਰੱਖਣ ਲਈ ਪੰਜਾਬੀ ਯੂਨੀਵਰਸਿਟੀ ਨੇ ਉਸ ਦੀਆਂ ਮਾਈਕਰੋ ਫ਼ਿਲਮਾਂ ਬਣਾ ਲਈਆਂ ਸਨ, ਪਰ ਤਕਨਾਲੋਜੀ ਅੱਗੇ ਵੱਧ ਜਾਣ ਕਰਕੇ ਮਾਈਕਰੋ ਫ਼ਿਲਮਾਂ ਦੀ ਵਰਤੋਂ ਹੋਣੀ ਬੰਦ ਹੋ ਗਈ ਤੇ ਇਹ ਸਾਹਿਤ ਖੋਜਾਰਥੀਆਂ ਦੀ ਪਹੁੰਚ ਤੋਂ ਦੂਰ ਹੋ ਗਿਆ। ਯੂਨੀਵਰਸਿਟੀ ਵਿੱਚ ਇਸ ਤਰ੍ਹਾਂ ਦੀਆਂ ਮਾਈਕਰੋ ਫ਼ਿਲਮਾਂ ਦੇ ਲਗਪਗ 403 ਸੈੱਟ ਪਏ ਹਨ।

ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਗਿਆਨ ਸਿੰਘ ਅਨੁਸਾਰ ਇੱਥੇ ਮਾਈਕਰੋ ਫ਼ਿਲਮਾਂ ਅਣਵਰਤੀਆਂ ਹੀ ਪਈਆਂ ਸਨ।ਇਨ੍ਹਾਂ ਫ਼ਿਲਮਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ, ਪੁਰਾਣੀਆਂ ਸੱਭਿਆਚਾਰਕ ਕਿਤਾਬਾਂ ਤੇ ਸਿੱਖੀ ਬਾਰੇ ਕਿਤਾਬਾਂ ਦੀਆਂ ਮਾਈਕਰੋ ਫ਼ਿਲਮਾਂ ਮੌਜੂਦ ਹਨ। ਜੀਐੱਨਡੀਯੂ ਤੋਂ ਆਈ ਟੀਮ ਵਿੱਚ ਸ਼ਲੰਿਦਰ ਸਿੰਘ ਤੇ ਗੁਰਮੇਲ ਸਿੰਘ ਸ਼ਾਮਲ ਹਨ, ਜਿਨ੍ਹਾਂ ਵੱਲੋਂ 15 ਦਿਨਾਂ ਵਿੱਚ ਇਹ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।

ਡਾ. ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਵਿੱਚ ਪਈਆਂ ਪੁਰਾਣੀਆਂ ਅਖਬਾਰਾਂ(1978 ਤੋਂ 1995 ਤੱਕ) ਨੂੰ ਵੀ ਡਿਜੀਟਲ ਰੂਪ ਦਿੱਤਾ ਜਾ ਰਿਹਾ ਹੈ। ਇਹ ਕੰਮ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਦੇ ਇਨਚਾਰਜ ਡਾ. ਜਗਤਾਰ ਸਿੰਘ ਦੀ ਪ੍ਰਵਾਨਗੀ  ਨਾਲ ਸਿੱਖ ਸਿਆਸਤ ਵੱਲੋ  ਕੁਛ ਸੂਝਵਾਨ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਕੰਮ ਨੂੰ ਕਰ ਰਹੇ ਪੰਜਾਬੀ ਯੂਨੀਵਰਸਿਟੀ ਦੇ ਵਿਿਦਆਰਥੀ ਰਣਜੀਤ ਸਿੰਘ ਨੇ ਕਿਹਾ ਕਿ ਪੁਰਾਣੀਆ 5 ਅਖ਼ਬਾਰਾਂ ਨੂੰ ਡਿਜੀਟਲ ਰੂਪ ਵਿੱਚ ਕਰ ਦਿੱਤਾ ਹੈ। ਰਹਿਦੀਆਂ ਅਖ਼ਬਾਰਾਂ ਨੂੰ ਫ਼ਰਵਰੀ ਮਹੀਨੇ ਤੱਕ ਕਰ ਦਿੱਤਾ ਜਾਵੇਗਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: