ਵਿਦੇਸ਼

ਕੇਸਰੀ ਲਹਿਰ ਦੇ ਮੋਢੀਆਂ ਵਿਚ ਸ਼ੁਮਾਰ ਰਹੇ ਜਗਦੀਸ਼ ਸਿੰਘ (ਯੂ.ਕੇ.) ਵਿਛੋੜਾ ਦੇ ਗਏ

By ਸਿੱਖ ਸਿਆਸਤ ਬਿਊਰੋ

July 22, 2022

ਹੇਜ਼, ਇੰਗਲੈਂਡ (ਗੁਰਦੀਪ ਸਿੰਘ ਜਗਬੀਰ, ਡਾ.): ਪੰਥਕ ਸਫਾਂ ਵਿੱਚ ਇਹ ਖ਼ਬਰ ਬਹੁਤ ਦੁੱਖ ਅਤੇ ਅਫਸੋਸ ਦੇ ਨਾਲ ਪੜ੍ਹੀ ਜਾਵੇ ਜੀ ਕਿ ਸਿੱਖ ਐਕਟੀਵਿਟਿਸ ਅਤੇ ਕੇਸਰੀ ਲਹਿਰ ਦੇ ਮੋਢੀਆਂ ਵਿੱਚ ਸ਼ੁਮਾਰ ਭਾਈ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ, ਅਚਾਨਕ ਵਿਛੋੜਾ ਦੇ ਕੇ ਅਕਾਲ ਪਿਆਨਾ ਕਰ ਗਏ ਹਨ।

ਸਿੱਖੀ ਦਾ ਅਤੇ ਸਿੱਖਾਂ ਦੀਆਂ ਸਮੱਸਿਆਵਾਂ ਦਾ ਦਿਲੋਂ ਦਰਦ ਰੱਖਣ ਵਾਲੇ ਭਾਈ ਸਾਹਿਬ ਸਰਦਾਰ ਜਗਦੀਸ਼ ਸਿੰਘ ਅਪ੍ਰੈਲ ਮਹੀਨੇ ਤੋਂ ਬਲਡ ਕੋਲੋਟ ਦੇ ਕਾਰਣ ਬਿਮਾਰ ਚੱਲ ਰਹੇ ਸਨ ਅਤੇ ਕੁਝ ਦੇਰ ਹਸਪਤਾਲ਼ ਵਿੱਚ ਰਹਿਣ ਮਗਰੋਂ ਸਿਹਤਯਾਬ ਹੋ ਰਹੇ ਸਨ। ਪਰ ਸਤਿਗੁਰੂ ਜੀ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਆਪ ਸਟ੍ਰੋਕ ਦੇ ਬਹਾਨੇ ਦੇ ਨਾਲ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਵਾਹਿਗੁਰੂ ਜੀ ਅਕਾਲ ਪੁਰਖ ਜੀ, ਦੇ ਚਰਨਾਂ ਵਿੱਚ ਅਰਦਾਸ ਜੋਦੜੀ ਹੈ ਕਿ ਪਾਤਸ਼ਾਹ ਸਾਹਿਬ ਸਤਿਗੁਰੂ ਜੀ ਭਾਈ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ ਦੀ ਵਿੱਛੜੀ ਰੂਹ ਨੂੰ ਚਰਣਾ ਵਿੱਚ ਨਿਵਾਸ ਬਖਸ਼ ਕੇ ਆਵਾ ਗਵਣ ਦੇ ਗੇੜ ਤੋਂ ਮੁਕਤੀ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਗੁਰਦੀਪ ਸਿੰਘ ਜਗਬੀਰ, ਡਾ.।

ਕਿੱਤੇ ਵਜੋਂ ਵਕੀਲ, ਭਾਈ ਸਾਹਿਬ ਜਗਦੀਸ਼ ਸਿੰਘ ਦੇ ਨਾਲ ਜਦੋਂ ਵੀ ਮੁਲਾਕਾਤ ਹੁੰਦੀ,ਕੇਵਲ ਪੰਥ ਦਾ ਦਰਦ ਹੀ ਉਨ੍ਹਾਂ ਦੇ ਦਿਲੋਂ ਨਿਕਲ ਕੇ ਉਨ੍ਹਾਂ ਦੀ ਜ਼ੁਬਾਨ ਤੇ ਆਂਦਾ। ਆਪ ਜੀ ਇਥੋਂ ਦੀ ਨੌਜਵਾਨ ਪਨੀਰੀ ਦੇ ਲਈ ਹਮੇਸ਼ਾਂ ਚਿੰਤਾ ਜ਼ਹਿਰ ਕਰਦੇ ਅਤੇ ਇਥੋਂ ਦੀ ਲੀਹੋਂ ਲਹਿੰਦੀ ਜਾਂਦੀ ਸਿੱਖ ਨੌਜਵਾਨੀ ਨੂੰ ਸੰਭਾਲਣ ਦੀ ਗਲ ਕਰਦੇ।

ਕੇਸਰੀ ਲਹਿਰ ਦੇ ਰਾਹੀਂ ਅਤੇ ਨਿੱਜੀ ਤੌਰ ਉਪਰ ਵੀ ਆਪ ਜੀ ਨੇ ਹਮੇਸ਼ਾਂ ਤਨਦੇਹੀ ਦੇ ਨਾਲ, ਤਾ-ਉਮਰ, ਸਿੱਖ ਸੰਘਰਸ਼ ਵਿੱਚ ਜੋ ਵਡਮੁੱਲਾ ਯੌਗਦਾਨ ਪਾਇਆ ਹੈ ਉਹ ਭੁਲਾਇਆ ਨਹੀਂ ਜਾ ਸਕਦਾ। ਆਪ ਖ਼ਾਲਸਾ ਰਾਜ ਦੀ ਪ੍ਰਾਪਤੀ ਦੇ ਲਈ ਇਕ ਨਿੱਧੜਕ ਆਵਾਜ਼ ਬਣ ਕੇ ਵਿਚਰੇ ਅਤੇ ਸਿੱਖ ਸਮਸਿਆਂਵਾਂ ਦੇ ਹਰ ਹਾਲ ਵਿੱਚ, ਹਰ ਹੀਲੇ ਹੱਲ ਦੇ ਲਈ ਆਵਾਜ਼ ਬੁਲੰਦ ਕਰਦੇ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: