ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਸਾਥੀ

ਪੰਜਾਬ ਦੀ ਰਾਜਨੀਤੀ

ਦੇਸ ਧਰੋਹ ਦੇ ਕੇਸ ਵਿਚੋ ਭਾਈ ਬਠਿੰਡਾ ਨੂੰ ਮਿਲੀ ਪੱਕੀ ਜਮਾਨਤ

By ਸਿੱਖ ਸਿਆਸਤ ਬਿਊਰੋ

February 16, 2016

ਚੰਡੀਗੜ੍ਹ: ਕੱਲ੍ਹ 15 ਫਰਵਰੀ 2016 ਨੂੰ ਹਾਈਕੋਰਟ ਵਿੱਚ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਪੱਕੀ ਜਮਾਨਤ ਦੀ ਤਰੀਕ ਸੀ। ਭਾਈ ਬਠਿੰਡਾ ਦੇ ਵਕੀਲ ਗਗਨਪ੍ਰਦੀਪ ਸਿੰਘ ਬੱਲ ਨੇ ਦੱਸਿਆ ਕੀ ਹਾਈਕੋਰਟ ਵਿੱਚ ਜਸਟਿਸ ਅੈਮ ਅੈਸ ਬੇਦੀ ਦੀ ਅਦਾਲਤ ਨੇ ਦੋਹਾ ਧਿਰਾ ਦੀ ਬਹਿਸ ਸੁਣਨ ਤੋਂ ਬਾਅਦ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਪੱਕੀ ਜਮਾਨਤ ਦੀ ਅਰਜੀ ਮਨਜੂਰ ਕਰ ਦਿੱਤੀ।

ਭਾਈ ਬਠਿੰਡਾ ਨੂੰ ਇਸ ਤੋ ਪਹਿਲਾਂ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਮੈਡੀਕਲ ਬੋਰਡ ਦੀਆ ਰਿਪੋਰਟਾ ਦੇ ਅਧਾਰ ਤੇ 17 ਫਰਵਰੀ ਤੱਕ ਜੇਲ ਵਿੱਚੋ ਛੁੱਟੀ ਮਿਲੀ ਹੋਈ ਸੀ।ਜਮਾਨਤ ਨਾ ਹੋਣ ਦੀ ਸੂਰਤ ਵਿੱਚ 17 ਫਰਵਰੀ ਨੂੰ ਉਹਨਾ ਨੂੰ ਦੁਬਾਰਾ ਜੇਲ ਜਾਣਾ ਪੈਣਾ ਸੀ।

ਇਸ ਕੇਸ ਨਾਲ ਸੰਬੰਧਿਤ ਹੀ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਜਮਾਨਤ ਦੀ ਅਰਜੀ ਤੇ ਅਦਾਲਤ ਵੱਲੋਂ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ ਤੇ ਸ: ਪਰਮਜੀਤ ਸਿੰਘ ਜਜੇਆਣੀ ਦੀ ਜਮਾਨਤ ਦੀ ਤਰੀਕ ਅੱਗੇ 25 ਫਰਵਰੀ 2016 ਪਾ ਦਿੱਤੀ ਗਈ ਹੈ। ਭਾਈ ਮੋਹਕਮ ਸਿੰਘ ਦੀ ਪੰਜਾਬ ਸਰਕਾਰ ਵਿਰੁੱਧ ਪਾਈ ਗਈ ਰਿੱਟ ਪਟੀਸਨ ਦੀ ਅਗਲੀ ਮਿਤੀ 26 ਫਰਵਰੀ ਪਾ ਦਿੱਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: