ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਰਬਾਰ ਸਾਹਿਬ ਵਿਖੇ

ਸਿੱਖ ਖਬਰਾਂ

ਅਰਦਾਸੀਏ ਭਾਈ ਬਲਬੀਰ ਸਿੰਘ ਕਿਸੇ ਵੀ ਹੋਰ ਥਾਂ ’ਤੇ ਡਿਊਟੀ ਤੋਂ ਇਨਕਾਰੀ

By ਸਿੱਖ ਸਿਆਸਤ ਬਿਊਰੋ

June 24, 2016

ਅੰਮ੍ਰਿਤਸਰ: ਮੁੱਖ ਮੰਤਰੀ ਨੂੰ ਸਿਰੋਪਾਓ ਦੇਣ ਤੋਂ ਨਾਂਹ ਕਰਨ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਲਗਭਗ ਵੀਹ ਦਿਨ ਬੀਤਣ ਮਗਰੋਂ ਵੀ ਆਪਣੇ ਤਬਾਦਲੇ ਵਾਲੀ ਥਾਂ ‘ਤੇ ਹਾਜ਼ਰ ਨਹੀਂ ਹੋਏ ਹਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੀ ਇਸ ਸਬੰਧੀ ਕੋਈ ਅਗਲੀ ਅਨੁਸ਼ਾਸਨੀ ਕਾਰਵਾਈ ਕਰਨ ਦੇ ਮਾਮਲੇ ਵਿਚ ਫਿਲਹਾਲ ਚੁੱਪ ਹੈ।

ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਵਿਚ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ 3 ਜੂਨ ਨੂੰ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਮੱਥਾ ਟੇਕਣ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ 4 ਜੂਨ ਨੂੰ ਉਸ ਦਾ ਤਬਾਦਲਾ ਮਾਛੀਵਾੜਾ ਦੇ ਗੁਰਦੁਆਰੇ ਵਿਚ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਵਿਚ ਇਕ ਹੋਰ ਅਰਦਾਸੀਏ ਭਾਈ ਗੁਰਚਰਨ ਸਿੰਘ ਦਾ ਵੀ ਸੰਗਰੂਰ ਵਿਚ ਤਬਦਾਲਾ ਕਰ ਦਿੱਤਾ ਗਿਆ ਸੀ। ਦੋਵਾਂ ਨੂੰ ਦਸ ਦਿਨਾਂ ਵਿਚ ਤਬਾਦਲਾ ਵਾਲੀ ਨਵੀਂ ਥਾਂ ‘ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਸਨ।

ਮਿਲੇ ਵੇਰਵਿਆਂ ਅਨੁਸਾਰ ਅਰਦਾਸੀਏ ਗੁਰਚਰਨ ਸਿੰਘ ਨੇ ਨਵੀਂ ਤਬਾਦਲੇ ਵਾਲੀ ਥਾਂ ‘ਤੇ ਹਾਜ਼ਰੀ ਭਰ ਦੱਿਤੀ ਸੀ ਪਰ ਭਾਈ ਬਲਬੀਰ ਸਿੰਘ ਨੇ ਨਵੇਂ ਤਬਾਦਲੇ ਵਾਲੀ ਥਾਂ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦਾ ਤਬਾਦਲਾ ਹੋਇਆਂ ਲਗਭਗ 20 ਦਿਨ ਬੀਤ ਗਏ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਨੌਕਰੀ ’ਤੇ ਹਾਜ਼ਰ ਹੋਣ ਲਈ ਦਿੱਤੇ ਗਏ ਦਸ ਦਿਨ ਦਾ ਸਮਾਂ ਵੀ ਬੀਤ ਚੁੱਕਾ ਹੈ। ਉਹ ਇਸ ਗੱਲ ‘ਤੇ ਅਡਿੱਗ ਹੈ ਕਿ ਕਿਸੇ ਹੋਰ ਨਵੇਂ ਥਾਂ ‘ਤੇ ਡਿਊਟੀ ਨਹੀਂ ਦੇਵੇਗਾ। ਉਸ ਦੀ ਨੌਕਰੀ ਦਾ ਸੇਵਾ ਕਾਲ ਦੋ ਸਾਲ ਦੋ ਮਹੀਨੇ ਬਾਕੀ ਰਹਿ ਗਿਆ ਹੈ ਅਤੇ ਇਹ ਸੇਵਾ ਕਾਲ ਉਹ ਦਰਬਾਰ ਸਾਹਿਬ ਵਿਖੇ ਹੀ ਕਰਨਾ ਚਾਹੁੰਦਾ ਹੈ। ਭਾਈ ਬਲਬੀਰ ਸਿੰਘ ਨੇ ਇਸ ਤੋਂ ਪਹਿਲਾਂ ਇਸੇ ਵਰ੍ਹੇ ਜਨਵਰੀ ਮਹੀਨੇ ਵਿਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੀ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਅੱਜ ਇਸ ਮਾਮਲੇ ਵਿਚ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਹਰਚਰਨ ਸਿੰਘ ਨੇ ਆਖਿਆ ਕਿ ਫਿਲਹਾਲ ਭਾਈ ਬਲਬੀਰ ਸਿੰਘ ਦੇ ਮਾਮਲੇ ਵਿਚ ਕੋਈ ਅਗਲੇਰੀ ਅਨੁਸ਼ਾਸਨੀ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਆਖਿਆ ਕਿ ਇਸ ਦਾ ਤਬਾਦਲਾ ਹੋਰ ਥਾਂ ‘ਤੇ ਕੀਤਾ ਗਿਆ ਸੀ, ਜਿਥੇ ਉਸ ਨੇ ਹੁਣ ਤਕ ਹਾਜ਼ਰੀ ਨਹੀਂ ਭਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਕਰਮਚਾਰੀ ਨਰਿਧਾਰਤ ਸਮੇਂ ਵੱਿਚ ਡਊਿਟੀ ‘ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਖ਼ਲਿਾਫ਼ ਅਗਲੇਰੀ ਅਨੁਸ਼ਾਸਨੀ ਕਾਰਵਾਈ ਲਾਜ਼ਮੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜੇਕਰ ਕੋਈ ਕਰਮਚਾਰੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਤਬਾਦਲਾ ਹੋਰ ਥਾਂ ‘ਤੇ ਕਰਨ ਦੀ ਅਪੀਲ ਕਰਦਾ ਹੈ ਤਾਂ ਮਾਮਲੇ ਨੂੰ ਹਮਦਰਦੀ ਪੂਰਵਕ ਵਿਚਾਰਿਆ ਜਾ ਸਕਦਾ ਹੈ। ਪਰ ਫਿਲਹਾਲ ਇਸ ਮਾਮਲੇ ਵਿਚ ਭਾਈ ਬਲਬੀਰ ਸਿੰਘ ਵਲੋਂ ਅਜਿਹੀ ਕੋਈ ਅਪੀਲ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੀ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕਰਨ ਸਬੰਧੀ ਫਿਲਹਾਲ ਚੁੱਪ ਹੈ।

ਇਸ ਬਾਰੇ ਗੱਲ ਕਰਦਿਆਂ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਸਿਰੋਪਾਓ ਨਾ ਦੇਣ ਦੇ ਫੈਸਲੇ ਦਾ ਉਸ ਨੂੰ ਕੋਈ ਪਛਤਾਵਾ ਨਹੀਂ ਹੈ। ਉਸ ਨੇ ਆਖਿਆ ਕਿ ਜੇਕਰ ਉਸ ਦੇ ਡਿਊਟੀ ‘ਤੇ ਹੁੰਦਿਆਂ ਮੁੜ ਅਜਿਹਾ ਮੌਕਾ ਆਇਆ ਤਾਂ ਉਨ੍ਹਾਂ ਨੂੰ ਸਿਰੋਪਾਓ ਨਹੀਂ ਦੇਵੇਗਾ। ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਦਰਬਾਰ ਸਾਹਬਿ ਤੋਂ ਇਲਾਵਾ ਕਿਸੇ ਹੋਰ ਥਾਂ ‘ਤੇ ਡਿਊਟੀ ਨਹੀਂ ਦੇਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: