ਚੰਡੀਗੜ੍ਹ: ਫਰੀਦਕੋਟ ਸਥਾਨਕ ਅਦਾਲਤ ਦੇ ਵਲੋਂ ਬਹਿਬਲ ਕਲਾਂ ਗੋਲੀ-ਕਾਂਡ ਦੇ ਦੋਸ਼ੀ ਪੁਲਸ ਵਾਲਿਆਂ ਦੀ ਜਮਾਨਤ ਦੀ ਅਰਜੀ ਜੱਜ ਹਰਪਾਲ ਸਿੰਘ ਵਲੋਂ ਰੱਦ ਕਰ ਦਿੱਤੀ ਗਈ ਹੈ। ਬੀਤੇ ਕੱਲ੍ਹ ਅਦਾਲਤ ਨੇ ਦੋਹਾਂ ਪੱਖਾਂ ਦੀ ਗੱਲ ਸੁਣੀ ਅਤੇ ਫੈਸਲਾ ਅੱਜ ਲਈ ਰਾਖਵਾਂ ਰੱਖਿਆ ਸੀ।
ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਸਿੱਖ ਸਿਆਸਤ ਨੂੰ ਜਾਣਕਾਰੀ ਦਿੱਤੀ ਹੈ ਕਿ ਅਦਾਲਤ ਨੇ ਦੋਸ਼ੀ ਪੁਲਸ ਅਫਸਰਾਂ ਦੀ ਜਮਾਨਤ ਰੱਦ ਕਰ ਦਿੱਤੀ ਹੈ।