ਕੈਨੇਡਾ ਦੇ ਪ੍ਰਧਾਨ ਮੰਤਰੀ, ਅਮਰੀਕੀ ਰਾਸ਼ਟਰਪਤੀ ਅਤੇ ਸ੍ਰ. ਹਰਜੀਤ ਸਿੰਘ ਸੱਜਣ

ਵਿਦੇਸ਼

ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਅਮਰੀਕਾ ਪਹੁੰਚੇ ਸ੍ਰ: ਹਰਜੀਤ ਸਿੰਘ ਸਜਣ ਦੀ ਦੂਰਦਰਸ਼ਤਾ ਦੀ ਉਬਾਮਾ ਨੇ ਕੀਤੀ ਪ੍ਰਸੰਸਾ

By ਸਿੱਖ ਸਿਆਸਤ ਬਿਊਰੋ

March 12, 2016

ਵੈਨਕੂਵਰ (11 ਮਾਰਚ, 2016): ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਸ੍ਰ: ਹਰਜੀਤ ਸਿੰਘ ਸਜਣ ਦਾ  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਅਮਰੀਕਾ ਪਹੁੰਚਣ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਨਿੱਘਾ ਸਵਾਗਤ ਕੀਤਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ‘ਚ ਅਮਰੀਕਾ ਪਹੁੰਚਿਆ ਇਹ ਵਫ਼ਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲਿਆ ਅਤੇ ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਪਹਿਲੂਆਂ ਤੇ ਸੰਬੰਧਾਂ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸ: ਹਰਜੀਤ ਸਿੰਘ ਸੱਜਣ ਦੀ ਕੌਮਾਂਤਰੀ ਸੁਰੱ ਖਿਆ ਸਬੰਧੀ ਦੂਰ-ਅੰਦੇਸ਼ੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ‘ਚ ਦਹਿਸ਼ਤਵਾਦ ਖਿਲਾਫ਼ ਲੋਕ ਹਿੱਤਕਾਰੀ ਪਹੁੰਚ ਨੂੰ ਦੁਨੀਆ ਭਰ ‘ਚ ਸਲਾਹਿਆ ਗਿਆ ਹੈ । ਇਸ ਵਫ਼ਦ ‘ਚ ਸ਼ਾਮਿਲ ਹਰਜੀਤ ਸਿੰਘ ਸੱਜਣ ਨੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਮਿਲੇ ਸਤਿਕਾਰ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਬਣਾਉਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: