ਭਾਈ ਬਲਜੀਤ ਸਿੰਘ ਦਾਦੂਵਾਲ ਦਾ ਜੇਲ ਤੋਂ ਬਾਅਦ ਸਵਾਗਤ ਕਰਦੇ ਹੋਏ ਸਿੱਖ ਆਗੂ

ਪੰਜਾਬ ਦੀ ਰਾਜਨੀਤੀ

ਭਾਈ ਬਲਜੀਤ ਸਿੰਘ ਦਾਦੂਵਾਲ ਹੁਸ਼ਿਆਰਪੁਰ ਜੇਲ ਤੋ ਰਿਹਾਅ ਹੋਏ

By ਸਿੱਖ ਸਿਆਸਤ ਬਿਊਰੋ

March 06, 2016

ਹੁਸ਼ਿਆਰਪੁਰ (19 ਫ਼ਰਵਰੀ, 2016): ਪੰਥਕ ਸੇਵਾ ਲਹਿਰ ਦੇ ਮੁਖੀ ਭਾਈ ਬਲਜੀਤ ਸਿੰਘ ਦਾਦੂਵਾਲ ਅੱਜ ਸ਼ਾਮ ਹੁਸ਼ਿਆਰਪੁਰ ਜੇਲ ਵਿੱਚੋਂ ਰਿਹਾਅ ਹੋ ਗਏ ਹਨ।

ਉਨ੍ਹਾਂ ਨੇ ਪਿਛਲੇ ਸਾਲ 10 ਨਵੰਬਰ ਨੂੰ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਮੋਹਰੀ ਭੁਮਿਕਾ ਨਿਭਾਈ ਸੀ ਅਤੇ ਉਨ੍ਹਾਂ ਨੂੰ ਸਮਾਗਮ ਦੌਰਾਨ ਤਖਤ ਸ੍ਰੀ ਦਮਦਮਾ (ਸਾਬੋ ਕੀ ਤਲਵੰਡੀ) ਦਾ ਜੱਥੇਦਾਰ ਥਾਪਿਆ ਗਿਆ ਸੀ।

ਸਰਬੱਤ ਖਾਲਸਾ (2015) ਦਾ ਸਮਾਗਮ ਕਰਾਉਣ ਵਾਲੇ ਮੋਹਰੀ ਸਿੱਖ ਆਗੂਆਂ ਵਿੱਚੋਂ ਭਾਈ ਬਲਜੀਤ ਸਿੰਘ ਦਾਦੂਵਾਲ ਹੁਸ਼ਿਆਰਪਰ ਜੇਲ ਵਿੱਚੋਂ ਰਿਹਾਅ ਹੋ ਗਏ ਹਨ।

ਸਰਬੱਤ ਖਾਲਸਾ ਸਮਾਗਮ ਤੋਂ ਬਾਅਦਪੰਜਾਬ ਪੁਲਿਸ ਵੱਲੋਂ ਬਾਅਦ ਦਰਜ਼ ਕੀਤੇ ਦੇਸ਼ ਧਰੋਹ ਦੇ ਕੇਸ ਵਿੱਚੋ ਕੁਝ ਦਿਨ ਪਹਿਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚੋ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਜਮਾਨਤ ਮਨਜੂਰ ਹੋ ਗਈ ਸੀ, ਪਰ ਰਿਹਾਈ ਤੋ ਪਹਿਲਾ ਹਰੀਕੇ ਹੈਡ ਤੇ ਧਰਨਾ ਦੇ ਕੁਸ ਵਿੱਚ ਫਿਰੋਜਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।

ਇਸ ਕੇਸ ਵਿੱਚੋ ਡਿਊਟੀ ਮਜਿਸਟਰੇਟ ਜੀਰਾ ਨੇ ਜਮਾਨਤ ਰੱਦ ਕਰਨ ਤੋ ਬਾਅਦ 5 ਮਾਰਚ ਨੂੰ ਸੈਸਨ ਜੱਜ ਫਿਰੋਜਪੁਰ ਨੇ ਜਥੇਦਾਰ ਜੀ ਦੇ ਵਕੀਲ ਸ਼ਿੰਦਰਪਾਲ ਸਿੰਘ ਬਰਾੜ (ਬਠਿੰਡਾ) ਦੀਆ ਦਲੀਲਾ ਨਾਲ ਸਹਿਮਤ ਹੁੰਦਿਆ ਜਮਾਨਤ ਮਨਜੂਰ ਕੲ ਲਈ ਸੀ।

ਜ਼ਿਕਰਯੋਗ ਹੈ ਪਿਛਲੇ ਸਾਲ 10 ਨਵੰਬਰ ਨੂੰ ਅੰਮਿ੍ਤਸਰ ਵਿਖੇ ਸਿੱਖ ਜਥੇਬੰਦੀਆਂ ਵਲੋਂ ਸੱਦੇ ਸਰਬੱਤ ਖਾਲਸਾ ਬਾਅਦ ਸਰਬੱਤ ਖਾਲਸਾ ਵਿੱਚ ਸਰਗਰਮ ਭੁਮਿਕਾ ਨਿਭਾਉਣ ਵਾਲੇ ਭਾਈ ਬਲਜੀਤ ਸਿੰਘ ਦਾਦੂਵਾਲ ਸਮੇਤ ਸਿੱਖ ਆਗੂਆਂ ‘ਤੇ ਪੰਜਾਬ ਦੀ ਬਾਦਲ ਸਰਕਾਰ ਨੇ ਦੇਸ਼ ਧਰੋਹ ਦੇ ਪਰਚੇ ਦਰਜ਼ ਕਰਕੇ ਜੇਲਾਂ ਵਿੱਚ ਬੰਦ ਕਰ ਦਿੱਤਾ ਸੀ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: