ਚੰਡੀਗੜ੍ਹ: ਪਿਛਲੇ ਡੇਢ ਮਹੀਨਿਆਂ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਚੱਲ ਰਹੇ ਰਮਨਦੀਪ ਸਿੰਘ ਬੱਗਾ ਪਿੰਡ ਚੂਹੜਵਾਲ (ਜ਼ਿਲ੍ਹਾ ਲੁਧਿਆਣਾ) ਅਤੇ ਹਰਦੀਪ ਸਿੰਘ ਸ਼ੇਰਾ ਵਾਸੀ ਅਮਲੋਹ (ਫਤਿਹਗੜ੍ਹ ਸਾਹਿਬ) ਨੂੰ ਅੱਜ (18 ਦਸੰਬਰ, 2017) ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ‘ਚ ਮੋਹਾਲੀ ਵਿਖੇ ਪੇਸ਼ ਕੀਤਾ ਗਿਆ। ਜਿੱਥੇ ਕਿ ਐਨ.ਆਈ.ਏ. ਦੀ ਟੀਮ ਨੇ ਜੱਜ ਅੰਸ਼ੁਲ ਬੇਰੀ ਤੋਂ ਬੱਗਾ ਅਤੇ ਸ਼ੇਰਾ ਦੇ ਡੇਰਾ ਪ੍ਰੇਮੀਆਂ ਦੇ ਕਤਲ ਦੇ ਸਬੰਧ ‘ਚ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਵਲੋਂ ਦੋਵਾਂ ਦਾ 3 ਦਿਨਾਂ ਰਿਮਾਂਡ ਐਨ.ਆਈ.ਏ. ਨੂੰ ਦੇ ਦਿੱਤਾ ਗਿਆ।
ਬਚਾਅ ਪੱਖ ਵਲੋਂ ਪੇਸ਼ ਹੋਏ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਅੱਜ (18 ਦਸੰਬਰ) ਖੰਨਾ ਅਦਾਲਤ ‘ਚ ਜੰਮੂ ਵਾਸੀ ਤਲਜੀਤ ਸਿੰਘ ਜਿੰਮੀ ਨੂੰ ਦੁਰਗਾ ਪ੍ਰਸਾਦ ਦੇ ਕਤਲ ਦੇ ਮਾਮਲੇ ‘ਚ ਪੇਸ਼ ਕੀਤਾ ਗਿਆ। ਜਿਥੇ ਪੁਲਿਸ ਰਿਮਾਂਡ ਖਤਮ ਹੋਣ ‘ਤੇ ਜਿੰਮੀ ਨੂੰ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਭੇਜ ਦਿੱਤਾ ਗਿਆ।
ਇਨ੍ਹਾਂ ਮੁਕੱਦਮਿਆਂ ਸਬੰਧੀ ਵੀਡੀਓ ਜਾਣਕਾਰੀ ਲਈ: Advo. Jaspal Singh Manjhpur updates about NIA Court Proceedings in Bagga-Shera Case (18 Dec, 17) ~ watch video ਸਬੰਧਤ ਖ਼ਬਰ: ਜਗਤਾਰ ਸਿੰਘ ਜੌਹਲ ਦੇ ਪੁਲਿਸ ਰਿਮਾਂਡ ‘ਚ 2 ਦਿਨ ਦਾ ਵਾਧਾ, ਪਰਿਵਾਰਕ ਮੈਂਬਰਾਂ ਨਾਲ ਹੋਈ ਜੱਗੀ ਦੀ ਮੁਲਾਕਾਤ …