ਚੰਡੀਗੜ੍ਹ (30 ਅਕਤੂਬਰ, 2014): ਸਿੱਖਾਂ ਦੇ ਸਰਵ-ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਪੰਥ ਦਾ ਸਿਰਮੌਰ ਖਿਤਾਬ “ਪੰਥ ਰਤਨ” ਪ੍ਰਾਪਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਨਵੰਬਰ 1984ਦੀ ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਅਤੇ ਇਨਸਾਫ ਪ੍ਰਾਪਤੀ ਲਈ ਦਹਾਕਿਆਂ ਬੱਧੀ ਕੋਟ ਕਚਹਿਰੀਆਂ ਦੇ ਚੱਕਰ ਕੱਟਣ ਵਾਲੇ ਪੀੜਤਾਂ ਨਾਲ ਕੋਈ ਸਰੋਕਾਰ ਨਹੀਂ ਰਿਹਾ।
ਨਵੰਬਰ 1984 ’ਚ ਦਿੱਲੀ ਵਿਖੇ ਹੋਈ ਸਿ¤ਖ ਨਸਲਕੁਸ਼ੀ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਇਕ ਨਵੰਬਰ ਨੂੰ ਕੀਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਜਿੱਥੇ ਸਮੂਹ ਸਿੱਖ ਜਗਤ ਅਤੇ ਸ਼੍ਰੋਮਣੀ ਕਮੇਟੀ ਨੇ ਸਮੱਰਥਨ ਦਾ ਭਰੋਸਾ ਦਿੱਤਾ ਹੈ, ਉ¤ਥੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਖਵਾਉਣ ਵਾਲੀ ਪਾਰਟੀ ਬਾਦਲ ਦਲ ਦੇ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵੱਲੋਂ ਸਪੱਸ਼ਟ ਲਫਜ਼ਾਂ ਇਹ ਕਿਹਾ ਕਿ ਸਿੱਖ ਜਥੇਬੰਦੀਆਂ ਦੇ ਬੰਦ ਦੀ ਕਾਲ ਦਾ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਹੈ।
ਹਜ਼ਾਰਾਂ ਕੁਰਬਾਨੀਆਂ ਦੇਕੇ ਹੋਦ ਵਿੱਚ ਆਏ ਅਕਾਲੀ ਦਲ ਜਿਸਨੂੰ ਅੱਜਕੱਲ ਬਾਦਲ ਦਲ ਵੀ ਕਿਹਾ ਜਾਂਦਾ ਹੈ ਦੀ ਪੰਥ ਰਤਨ ਦੀ ਸਰਕਾਰ ਵੱਲੋਂ ਸਿੱਖਾਂ ਦੇ ਸਮੱਰਥਨ ਦਾ ਸਹਿਯੋਗ ਨਾ ਕਰਨ ’ਤੇ ਸਿੱਖ ਜਗਤ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉਧਰ ਇਸ ਸਬੰਧੀ ਜਦੋਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਪਾਰਟੀ ਵੱਲੋਂ ਸਿੱਖ ਮੁੱਦਿਆਂ ’ਤੇ ਇਸ ਤਰ੍ਹਾਂ ਪੱਲਾ ਝਾੜ ਲੈਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਹਿਯੋਗ ਮਿਲਣ ਜਾਂ ਨਾ ਮਿਲਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਜਾਬ ਦੇ ਲੋਕ ਇਸ ਬੰਦ ਦਾ ਸਮੱਰਥਨ ਕਰ ਰਹੇ ਹਨ।