ਸਿਆਸੀ ਖਬਰਾਂ » ਸਿੱਖ ਖਬਰਾਂ

ਖਾਲਸਾ ਮਾਰਚ ਰੋਕ ਕੇ ਬਾਦਲ ਸਰਕਾਰ ਨੇ ਜ਼ਕਰੀਏ ਬੇਅੰਤੇ ਦੀ ਯਾਦ ਕਰਵਾਈ: ਡੱਲੇਵਾਲ

October 11, 2010 | By

ਲੰਡਨ (10 ਅਕਤੂਬਰ, 2010): ਸਿੱਖ ਕੌਮ ਦੇ ਅਲਬੇਲੇ ਜਰਨੈਲ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸਾਲਾਨਾ ਬਰਸੀ ਤੇ ਅੰਮ੍ਰਿਤਸਰ ਤੋਂ ਪਿੰਡ ਗਦਲੀ ਪੁੱਜਣ ਵਾਲੇ ਖਾਲਸਾ ਮਾਰਚ ਨੂੰ ਰੋਕ ਕੇ ਬਾਦਲ ਨੇ ਸਿੱਖ ਕੌਮ ਤੇ ਗਹਿਰਾ ਵਾਰ ਕੀਤਾ ਹੈ, ਜਿਸ ਨੂੰ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਯੂਨਾਇਟਡ ਖਾਲਸਾ ਦਲ (ਯੂ.ਕੇ) ਦੇ ਜਰਨਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਬਿਜਲ-ਸੁਨੇਹੇਂ ਰਾਹੀਂ ਭੇਜੇ ਇੱਕ ਬਿਆਨ ਵਿੱਚ ਬਾਦਲ ਸਰਕਾਰ ਦੇ ਇਸ ਕਥਿਤ ਜ਼ੁਲਮ ਦੀ ਤੁਲਨਾ ਪੰਜਾਬ ਦੇ ਮਹਰੂਮ ਮੁੱਖ ਮੰਤਰੀ ਜ਼ਕਰੀਏ ਬੇਅੰਤੇ ਦੇ ਜ਼ੁਲਮਾਂ ਨਾਲ ਕੀਤੀ ਹੈ।

ਦਲ ਵਲੋਂ ਸਿੱਖ ਕੌਮ ਨੂੰ ਸੱਦਾ ਗਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੱਖ ਸਿਆਸਤ ਤੇ ਅਮਰਵੇਲ ਰੂਪੀ ਜੱਫਾ ਮਾਰੀ ਬੈਠੇ ਬਾਦਲ ਪਰਿਵਾਰ ਦੀ ਜੜ੍ਹਾ ਉਖੇੜ ਦਿੱਤੀਆਂ ਜਾ। ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਇਸ ਦੀ ਜੇਬ ਵਿੱਚ ਬੰਦ ਸ੍ਰੋ਼ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਕੱਲ ਇਹਨਾਂ ਹੀ ਸ਼ਹੀਦਾਂ ਦੀ ਯਾਦ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਈ ਗਈ ਅਤੇ ਦੂਜੇ ਪਾਸੇ ਅਗਰ ਸ਼ਹੀਦਾਂ ਦੇ ਪਰਿਵਾਰਾਂ ਅਤੇ ਪੰਥਕ ਜਥੇਬੰਦੀਆਂ ਨੇ ਸ਼ਹੀਦਾਂ ਨੂੰ ਸਿਜਦਾ ਕਰਨਾ ਚਾਹਿਆ ਤਾਂ ਉਸ ਵਿੱਚ ਸ਼ਾਮਲ ਹੋਣ ਲਈ ਸ੍ਰੀ ਦਰਬਾਰ ਸਾਹਿਬ ਤੋਂ ਚੱਲੇ ਮਾਰਚ ਨੂੰ ਰੋਕ ਲਿਆ ਗਿਆ। ਅਜਿਹਾ ਹੀ ਕਾਲਾ ਕਾਰਨਾਮਾ ਇਸ ਅਖੌਤੀ ਪੰਥਕ ਸਰਕਾਰ ਨੇ ਬੀਤੇ ਜੂਨ ਮਹੀਨੇ ਘੱਲੂਘਾਰੇ ਦੀ ਯਾਦ ਨੂੰ ਸਮਰਪਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਵਲੋਂ ਕੱਢੇ ਜਾਣ ਵਾਲੇ ਫਤਿਹ ਮਾਰਚ ਨੂੰ ਰੋਕ ਕੇ ਕੀਤਾ ਸੀ। ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ,ਐਡਵੋਕੇਟ ਸ੍ਰ. ਜਸਪਾਲ ਸਿੰਘ ਮੰਝਪੁਰ ਨੂੰ ਅਨੇਕਾਂ ਸਾਥੀਆਂ ਸਮੇਤ ਪਿਛਲੇ ਚੌਦਾਂ ਮਹੀਨਿਆਂ ਤੋਂ ਜੇਹਲਾਂ ਵਿੱਚ ਬੰਦ ਕੀਤਾ ਹੋਇਆ ਹੈ, ਜਿਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਹੋਇਆ ਹੈ। ਅੱਜ ਸਿੱਖ ਮਹਿਸੂਸ ਕਰ ਰਹੇ ਹਨ ਕਿ ਜਿਸ ਤਰਾਂ ਔਰੰਗਜੇ਼ਬ ਨੇ ਆਪਣੇ ਭਰਾਵਾਂ ਦਾ ਕਤਲ ਕਰਕੇ ਰਾਜ ਭਾਗ ਦੇ ਕਬ ਜ਼ਾ ਕੀਤਾ ਸੀ ਉਹਨਾਂ ਹੀ ਲੀਹਾਂ ਤੇ ਬਾਦਲ ਪਰਿਵਾਰ ਚੱਲ ਰਿਹਾ ਹੈ, ਪਰ ਇਹਨਾਂ ਨੂੰ ਸਮਝ ਲੈਣਾ ਚਹੀਦਾ ਹੈ ਕਿ ਅੱਤ ਖੁਦਾ ਦਾ ਵੈਰ ਹੁੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: