ਸਿੱਖ ਖਬਰਾਂ

ਬਾਦਲ ਦਲ ਦੇ ਬਹੁਤੇ ਆਗੂ ਮੋਰਚੇ ਦੇ ਹੱਕ ਵਿੱਚ ਨਹੀਂ, ਪਰ ਬਾਦਲ ਵੱਲੋਂ ਲਏ ਸਟੈਂਡ ਕਾਰਨ ਸਭ ਚੁੱਪ

By ਸਿੱਖ ਸਿਆਸਤ ਬਿਊਰੋ

July 24, 2014

ਜਲੰਧਰ (23 ਜੁਲਾਈ 2014): ਬਾਦਲ ਦਲ ਦੇ ਨੇੜਲੇ ਸੂਤਰਾਂ ਅਨਸਾਰ ਵੱਖਰੀ ਹਰਿਆਣਾ ਕਮੇਟੀ ਦੇ ਮਸਲੇ ‘ਤੇ ਮੋਰਚਾ ਲਾਉਣ ਦੇ ਲਈ ਬਾਦਲ ਦਲ ਅੰਦਰ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਦਲ ਦੇ ਬਹੁਤੇ ਆਗੂ ਇਸ ਮੁਦੇ ‘ਤੇ ਮੋਰਚਾ ਲਾਉਣ ਦੇ ਪੱਖ ਵਿੱਚ ਨਹੀਂ ਹਨ ਪਰ ਪਾਰਟੀ ਅੰਦਰ ਲੋਕਤੰਤਰੀ ਮਾਹੋਲ ਨਾ ਹੋਣ ਕਰਕੇ ਕੋਈ ਵੀ ਆਗੂ ਇਹ ਗੱਲ ਵੱਡੇ ਬਾਦਲ ਦੇ ਮੁੰਹ ‘ਤੇ ਕਹਿਣ ਨੂੰ ਤਿਆਰ ਨਹੀ। ਵੱਡੇ ਬਾਦਲ ਵੱਲੋਂ ਹਰਿਆਣਾ ਕਮੇਟੀ ਵਿਰੁੱਧ ਲਏ ਸਖਤ ਸਟੈਂਡ ਕਾਰਣ ਕੋਈ ਵੀ ਆਗੂ ਇਸ ਮਸਲੇ ‘ਤੇ ਬਾਦਲ ਵੱਲੋਂ ਅਖਤਿਆਰ ਕੀਤੇ ਪੈਤੜੇ ‘ਤੇ ਕਿੰਤੂ ਪ੍ਰੰਤੂ ਕਰਨ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ।

ਮੁੱਖ ਮੰਤਰੀ ਪੰਜਾਬ ਤੇ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ 27 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹੋਣ ਵਾਲੀ ਪੰਥਕ ਕਾਨਫਰੰਸ ਵਿਚ ਪੰਥਕ ਮੋਰਚੇ ਦਾ ਐਲਾਨ ਕਰਨ ਦੇ ਨਾਲ ਹੀ ਮੁੱਖ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਦੀ ਸੰਭਾਵਨਾ ਬਣ ਰਹੀ ਹੈ।

ਮੁੱਖ ਮੰਤਰੀ ਪੰਜਾਬ ਤੇ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ 27 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹੋਣ ਵਾਲੀ ਪੰਥਕ ਕਾਨਫਰੰਸ ਵਿਚ ਪੰਥਕ ਮੋਰਚੇ ਦਾ ਐਲਾਨ ਕਰਨ ਦੇ ਨਾਲ ਹੀ ਮੁੱਖ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਦੀ ਸੰਭਾਵਨਾ ਬਣ ਰਹੀ ਹੈ ।

ਦਲ ਦੇ ਭਰੋਸੇਯੋਗ ਸੂਤਰਾਂ ਮੁਤਾਬਿਕ 27 ਜੁਲਾਈ ਦੀ ਪੰਥਕ ਕਨਵੈਨਸ਼ਨ ਤੇ ਮੋਰਚੇ ਦੀ ਅਗਲੀ ਰੂਪ-ਰੇਖਾ, ਵਿਧਾਇਕ ਦਲ ਦੀ ਮੀਟਿੰਗ ਵਿਚ ਨਵੇਂ ਆਗੂ ਦੀ ਚੋਣ ਵਰਗੇ ਅਹਿਮ ਮੁੱਦਿਆਂ ਬਾਰੇ ਰਣਨੀਤੀ ਨੂੰ ਅੰਤਿਮ ਛੋਹਾਂ ਦੇਣ ਲਈ ਅਕਾਲੀ ਦਲ ਦੀ ਉੱਚ ਤਾਕਤੀ ਕੋਰ ਕਮੇਟੀ ਦੀ ਮੀਟਿੰਗ 24 ਜੁਲਾਈ ਨੂੰ ਚੰਡੀਗੜ੍ਹ ਵਿਖੇ ਸੱਦ ਲਈ ਗਈ ਹੈ।

ਸੂਤਰਾਂ ਦਾ ਮੰਨਣਾ ਹੈ ਕਿ ਸ: ਬਾਦਲ ਸ਼ੋ੍ਰਮਣੀ ਕਮੇਟੀ ਨੂੰ ਵੰਡਣ ਵਿਰੁੱਧ ਮੋਰਚਾ ਲਗਾ ਕੇ ਵੱਡੇ ਪੰਥਕ ਆਗੂ ਵਾਲੇ ਅਕਸ ਨੂੰ ਉਭਾਰਨ ਦੇ ਯਤਨ ਵਿਚ ਹਨ ਕਿਊਂਕਿ ਪਿਛਲੇ ਇਕ ਦਹਾਕੇ ਦੌਰਾਨ ਸ: ਬਾਦਲ ਦੇ ਸਿੱਖ ਆਗੂ ਦੇ ਅਕਸ਼ ਨੂੰ ਬੁਰੀ ਤਰਾਂ ਧੱਕਾ ਲੱਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਪੰਥਕ ਮੋਰਚੇ ਦੇ ਸਰੂਪ ਬਾਰੇ ਵਿਸਥਾਰ ਤਾਂ ਪੂਰੀ ਜਾਣਕਾਰੀ ਸਾਹਮਣੇ ਆਉਣ ਬਾਅਦ ਹੀ ਪਤਾ ਲੱਗੇਗਾ, ਪਰ ਪੰਥਕ ਮੋਰਚੇ ਦੀ ਅਗਵਾਈ ਸ: ਬਾਦਲ ਦੇ ਹੱਥ ਹੋਣ ਅਤੇ ਪਹਿਲੇ ਜਥੇ ਦੀ ਅਗਵਾਈ ਕਰਦਿਆਂ ਗਿ੍ਫ਼ਤਾਰੀ ਦੇਣ ‘ਚ ਉਹ ਸਭ ਤੋਂ ਅੱਗੇ ਹੋਣਗੇ ।

ਇਹ ਵੀ ਪਤਾ ਲੱਗਿਆ ਹੈ ਕਿ ਵਿਧਾਇਕ ਦਲ ਦੀ ਮੀਟਿੰਗ 28 ਜੁਲਾਈ ਨੂੰ ਚੰਡੀਗੜ੍ਹ ਰੱਖੇ ਜਾਣ ‘ਤੇ ਸਰਬਸੰਮਤੀ ਨਾਲ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਸੰਭਾਵਨਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: