ਲਖਨਊ: ਵਿਸ਼ੇਸ਼ ਸੀਬੀਆਈ ਅਦਾਲਤ ਨੇ ਬੁੱਧਵਾਰ ਨੂੰ ਭਾਜਪਾ ਦੇ ਸੀਨੀਅਰ ਆਗੂ ਐਲ ਕੇ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਉਮਰ ਦੇ ਆਧਾਰ ਉਤੇ ਬਾਬਰੀ ਮਸਜਿਦ ਢਾਹੁਣ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਹੈ।
ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਜਲ ਵਸੀਲੇ ਮੰਤਰੀ ਉਮਾ ਭਾਰਤੀ ਨੂੰ ਵੀ ਇਸ ਕੇਸ ਵਿੱਚ ਪੇਸ਼ੀ ਤੋਂ ਛੋਟ ਦਿੱਤੀ ਹੈ ਕਿਉਂਕਿ ਉਨ੍ਹਾਂ ਦੀ ਰੋਜ਼ਾਨਾ ਪੇਸ਼ੀ ਨਾਲ ਮੰਤਰਾਲੇ ਦਾ ਕੰਮ-ਕਾਜ ਪ੍ਰਭਾਵਿਤ ਹੋਵੇਗਾ। ਦੱਸਣਯੋਗ ਹੈ ਕਿ ਯੂਪੀ ਦੇ ਅਯੁੱਧਿਆ ’ਚ ਬਾਬਰੀ ਮਸਜਿਦ ਢਾਹੇ ਜਾਣ ਸਬੰਧੀ ਅਡਵਾਨੀ, ਜੋਸ਼ੀ ਅਤੇ 12 ਹੋਰਾਂ ਖ਼ਿਲਾਫ਼ ਰੋਜ਼ਾਨਾ ਆਧਾਰ ’ਤੇ ਸੁਣਵਾਈ ਚੱਲ ਰਹੀ ਹੈ। ਛੇ ਹੋਰ ਮੁਲਜ਼ਮਾਂ ਨੇ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਿੱਤੀ ਹੈ ਪਰ ਅਦਾਲਤ ਨੇ ਹਾਲੇ ਤਕ ਫ਼ੈਸਲਾ ਨਹੀਂ ਸੁਣਾਇਆ ਹੈ।
ਸਬੰਧਤ ਖ਼ਬਰ: ਬਾਬਰੀ ਮਸਜਿਸ ਕੇਸ: ਅਡਵਾਨੀ, ਜੋਸ਼ੀ ਤੇ ਉਮਾ ਸਣੇ 12 ਖ਼ਿਲਾਫ਼ ਦੋਸ਼ ਆਇਦ, ਸਾਰਿਆਂ ਨੂੰ ਮਿਲੀ ਜ਼ਮਾਨਤ …