ਆਮ ਖਬਰਾਂ

ਬੱਬੂ ਮਾਨ ਨੇ ਲਾਲਾ ਲਾਜਪਤ ਰਾਏ ਦੇ ਝੂਠ ਤੋਂ ਪਰਦਾ ਚੁੱਕਿਆ: ਯੁਨਾਈਟਿਡ ਖਾਲਸਾ ਦਲ

By ਸਿੱਖ ਸਿਆਸਤ ਬਿਊਰੋ

June 17, 2010

ਲੰਡਨ (17 ਜੂਨ, 2010): ਪੰਜਾਬ ਦੇ ਗਾਇਕ ਬੱਬੂ ਮਾਨ ਨੇ ਹਿੰਦੋਸਤਾਨ ਦੀ ਅਜਾਦੀ ਦੇ ਅਖੌਤੀ ਸ਼ਹੀਦ ਦੀ ਝੂਠੀ ਕਹਾਣੀ ਤੋਂ ਪਰਦਾ ਚੁੱਕ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ , ਉਸ ਵਲੋਂ ਗਾਇਆ ਗਿਆ ਉਕਤ ਗੀਤ ਸਿਰਦਾਰ ਕਪੂਰ ਸਿੰਘ ਵਲੋਂ ਲਿਖੀ ਗਈ ਸਾਚੀ ਸਾਖੀ ਤੇ ਅਧਾਰਤ ਹੈ , ਜੋ ਕਿ ਸਟੇਸ਼ਨ ਤੇ ਹੋਏ ਲਾਠੀਚਾਰਜ ਦੇ ਚਸ਼ਮਦੀਦ ਗਵਾਹ ਹਨ  । ਘੱਟ ਗਿਣਤੀ ਸਿੱਖਾਂ ਦੀਆਂ ਭਾਰੀ ਕੁਰਬਾਨੀਆਂ ਨਾਲ ਅਜਾਦੀ ਦਾ ਨਿੱਘ ਮਾਣ ਰਹੀ ਹਿੰਦੂ ਬਹੁ ਗਿਣਤੀ ਦੇ ਆਗੁਆਂ ਵਲੋਂ ਦਿਲ ਦੇ ਦੌਰੇ ਨਾਲ ਮਰਨ ਵਾਲੇ ਇਸ  ਵਿਆਕਤੀ ਨੂੰ ਸ਼ਹੀਦ ਬਣਾ ਦਿੱਤਾ ਗਿਆ ਜਿਸ ਦੇ ਇੱਕ ਵੀ ਲਾਠੀ ਨਹੀਂ ਸੀ ਵੱਜੀ , ਜਦਕਿ ਨੱਬੇ ਫੀਸਦੀ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਤ੍ਰਿਸਕਾਰ ਦੀ ਭਾਵਨਾ ਨਾਲ ਦੇਖਿਆ ਜਾ ਰਿਹਾ ਹੈ । ਆਏ ਦਿਨ ਸਿੱਖਾਂ ਤੇ ਤਸ਼ੱਦਦ ਦੇ ਦੌਰ ਜਾਰੀ ਹਨ । ਜਿਸ ਦਾ ਕਰੂਪ ਚਿਹਰਾ ਜੂਨ ਉੱਨੀ ਸੌ ਚੌਰਾਸੀ ਦਾ ਖੂਨੀ ਘੱਲੂਘਾਰਾ ਅਤੇ ਨਵੰਬਰ ਵਿੱਚ ਸਿੱਖਾਂ ਦਾ ਕਤਲੇਆਮ ਸਪੱਸ਼ਟ ਰੂਪ ਵਿੱਚ ਪ੍ਰਗਟ ਹੋਇਆ ਹੈ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਸ੍ਰ, ਜਤਿੰਦਰ ਸਿੰਘ ਅਠਵਾਲ  ਨੇ ਬੱਬੂ ਮਾਨ ਦਾ ਵਿਰੋਧ ਕਰਨ ਵਾਲੇ ਲਾਲਾ ਲਾਜਪਤ ਰਾਏ ਦੇ ਉਪਾਸ਼ਕਾਂ ਨੂੰ ਸੱਚ ਕਬੂਲ ਕਰ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਬੱਬੂ ਮਾਨ ਦੀ ਬਜਾਏ ਲਾਲਾ ਲਾਜਪਤ ਰਾਏ ਸਮੇਤ ਉਹਨਾਂ ਲੋਕਾਂ ਦੇ ਪੁਤਲੇ ਸਾੜਨ  , ਜਿਹਨਾਂ  ਨੇ ਲੰਬਾ ਸਮਾਂ ਲੋਕਾਂ ਨੂੰ ਗੁੰਮਰਾਹ ਕਰੀ ਰੱਖਿਆ ਅਤੇ ਕੁਰਦਤੀ ਮੌਤ ਮਰਨ ਵਾਲਾ ਵਿਆਕਤੀ ਸ਼ਹੀਦ ਬਣਾ ਦਿੱਤਾ । ਹੈਰਤ ਦੀ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਦੀ ਤਸਵੀਰ ਪੋਨ ਪਹਿਨਾ ਕੇ  ਪ੍ਰਚੱਲਤ ਕੀਤੀ ਗਈ ਤਾਂ ਕਿ ਉਸ ਨੂੰ ਹਿੰਦੂ ਦਰਸਾਇਆ ਜਾ ਸਕੇ ਅਤੇ ਹਾਰਟ ਅਟੈਕ ਨਾਲ ਮਰਨ ਵਾਲੇ ਹਿੰਦੂ ਸ਼ਹੀਦ ਅਤੇ ਬੱਕਰੀ ਦਾ ਦੁੱਧ ਪੀਣ ਵਾਲੇ ਪਖੰਡੀ ਕਰਮ ਚੰਦ ਗਾਂਧੀ ਨੂੰ ਮਹਾਤਮਾ ਅਤੇ ਰਾਸ਼ਟਰ ਪਿਤਾ ਦੇ ਖਿਤਾਬ ਦਿੱਤੇ ਗਏ । ਅਜਿਹੀਆਂ ਕੁਚਾਲਾਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਦਿਵਾਉਂਦੀਆਂ ਹੋਈਆਂ  ਅਜਾਦ ਸਿੱਖ ਰਾਜ ਖਾਲਿਸਤਾਨ ਵਲ ਕਦਮ ਵਧਾਉਣ ਲਈ ਵੰਗਾਰ ਰਹੀਆਂ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: