ਆਮ ਖਬਰਾਂ

ਦਲ ਬਦਲਣ ਦੀ ਸਿਆਸਤ: ਅਵਤਾਰ ਸਿੰਘ ਇਟਲੀ ਤਾਂ ਪੰਚ ਪ੍ਰਧਾਨੀ ਦਾ ਮੁਢਲਾ ਮੈਂਬਰ ਵੀ ਨਹੀਂ ਸੀ – ਕਿਸ਼ਨਪੁਰਾ

By ਸੁਰਜੀਤ ਸਿੰਘ

December 01, 2009

ਰੋਪੜ-ਮੋਹਾਲੀ (1 ਦਸੰਬਰ, 2009) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਜਥੇਬੰਧਕ ਸਕੱਤਰ ਸ. ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਅੱਜ ਮੀਡੀਆ ਦੇ ਨਾਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਦਿਨਾਂ ਤੋਂ ਇਟਲੀ ਤੋਂ ਜੋ ਅਵਤਾਰ ਸਿੰਘ ਦੇ ਪੰਚ ਪ੍ਰਧਾਨੀ ਨੂੰ ਛੱਡ ਕੇ ਬਾਦਲ ਦਲ ਵਿੱਚ ਜਾਣ ਸਬੰਧੀ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਉਹ ਨਿਰਅਧਾਰ ਹਨ ਕਿਉਂਕਿ ਅਵਤਾਰ ਸਿੰਘ ਤਾਂ ਪੰਚ ਪ੍ਰਧਾਨੀ ਦਾ ਮੁਢਲਾ ਮੈਂਬਰ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਿਵਾਇਤੀ ਸਿਆਸੀ ਦਲ ਮਤਲਬੀ ਤੇ ਮੌਕਾਪ੍ਰਸਤ ਰਾਜਨੀਤੀ ਵਿੱਚ ਇਨੇ ਗਲਤਾਨ ਹੋ ਚੁੱਕੇ ਹਨ ਕਿ ਵੋਟਾਂ ਨੇੜੇ ਅਜਿਹੀਆਂ ਮਨਘੜੰਤ ਕਹਾਣੀਆਂ ਪ੍ਰਚਾਰਨੀਆਂ ਆਮ ਜਿਹੀ ਗੱਲ ਹੋ ਗਈ ਹੈ। ਉਨ੍ਹਾਂ ਪੰਚ ਪ੍ਰਧਾਨੀ ਦੇ ਖਿਲਾਫ ਹੋ ਰਹੇ ਸਮੁੱਚੇ ਪ੍ਰਚਾਰ ਨੂੰ ਅਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਮੱਦੇਨਜ਼ਰ ਬਾਦਲ ਦਲ ਵੱਲੋਂ ਕੀਤੀ ਜਾ ਰਹੀ ਰਾਜਸੀ ਹਥਕੰਡੇਬਾਜ਼ੀ ਕਰਾਰ ਦਿੰਦਿਆਂ ਸੰਗਤਾਂ ਨੂੰ ਇਸ ਤੋਂ ਸੁਚੇਤ ਰਹਿਣ ਲਈ ਕਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: