ਆਮ ਖਬਰਾਂ

ਭਾਜਪਾ ਸਰਕਾਰ ਬਨਣ ਤੋਂ ਬਾਅਦ ਭਾਰਤ ‘ਚ ਗਿਰਜੇਘਰਾਂ ‘ਤੇ ਹਮਲੇ ਵਧੇ

By ਸਿੱਖ ਸਿਆਸਤ ਬਿਊਰੋ

February 15, 2015

ਨਵੀਂ ਦਿੱਲੀ (14 ਫਰਵਰੀ 2015): ਦਿੱਲੀ ‘ਚ ਪਿਛਲੇ 2 ਮਹੀਨਿਆਂ ਦੌਰਾਨ ਦਿੱਲੀ ‘ਚ ਗਿਰਜਾਘਰਾਂ ‘ਤੇ ਅਣਪਛਾਤੇ ਲੋਕਾਂ ਵਲੋਂ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।2 ਫਰਵਰੀ 2015 ਨੂੰ ਦੇਰ ਰਾਤ ਗਏ ਦੱਖਣੀ ਦਿੱਲੀ ਦੇ ਪਾਸ਼ ਇਲਾਕੇ ਵਸੰਤ ਕੁੰਜ ‘ਚ ਸਥਿਤ ‘ਸੰਤ ਅਲਫਾਂਸੋ ਗਿਰਜਾਘਰ’ ਵਿਚ ਸੰਨ੍ਹ ਲਗਾ ਕੇ ਅਣਪਛਾਤੇ ਹਮਲਾਵਰ ਕੁਝ ਪਵਿੱਤਰ ਵਸਤਾਂ ਜ਼ਮੀਨ ‘ਤੇ ਖਿਲਾਰ ਗਏ, ਗਿਰਜਾਘਰ ਦੀ ਅਲਮਾਰੀ ਵੀ ਤੋੜ ਦਿੱਤੀ ਅਤੇ ਡੀ. ਵੀ. ਡੀ. ਪਲੇਅਰ ਆਦਿ ਚੋਰੀ ਕਰ ਕੇ ਲੈ ਗਏ।

ਗਿਰਜਾਗਰ ਦੇ ਮੁੱਖ ਪਾਦਰੀ ਫਾਦਰ ਸਲਵਾਤੋਰੇ ਦਾ ਇਸ ਸੰਬੰਧ ‘ਚ ਕਹਿਣਾ ਹੈ ਕਿ ਹਮਲਾਵਰਾਂ ਦਾ ਉਦੇਸ਼ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਸੀ:

* 1 ਦਸੰਬਰ 2014 ਨੂੰ ਪੂਰਬੀ ਦਿੱਲੀ ‘ਚ ਦਿਲਸ਼ਾਦ ਗਾਰਡਨ ‘ਚ ਸਥਿਤ ਸੰਤ ਸੇਬੇਸਟੀਅਨ ਗਿਰਜਾਘਰ ਰਹੱਸਮਈ ਢੰਗ ਨਾਲ ਅੱਗ ਲੱਗਣ ਨਾਲ ਸੜ ਗਿਆ।

* 6 ਦਸੰਬਰ ਨੂੰ ਦੱਖਣੀ ਦਿੱਲੀ ‘ਚ ਓਖਲਾ ਨੇੜੇ ‘ਲੇਡੀ ਫਾਤਿਮਾ ਫਾਰੇਨ ਚਰਚ’ ਜਾਸੋਲਾ ‘ਚ ਸ਼ਾਮ ਦੀ ਪ੍ਰਾਰਥਨਾ ਵੇਲੇ ਅਣਪਛਾਤੇ ਲੋਕਾਂ ਨੇ ਪਥਰਾਅ ਕਰਕੇ ਇਸ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਤੋੜ ਦਿੱਤੇ।

* 3 ਜਨਵਰੀ 2015 ਨੂੰ ਉੱਤਰੀ ਦਿੱਲੀ ‘ਚ ਰੋਹਿਣੀ ‘ਚ ਪੈਂਦੇ ‘ਚਰਚ ਆਫ ਰੀਸਰਕਸ਼ਨ’ ਦੇ ਕੰਪਲੈਕਸ ‘ਚ ਰੱਖੇ ਇਕ ਕ੍ਰਿਸਮਸ ਕ੍ਰਿਬ ਨੂੰ ਅਣਪਛਾਤੇ ਲੋਕਾਂ ਨੇ ਸਾੜ ਦਿੱਤਾ।

* 14 ਜਨਵਰੀ ਨੂੰ ਦਿਨ ਚੜ੍ਹਦਿਆਂ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਪੱਛਮੀ ਦਿੱਲੀ ਦੇ ਵਿਕਾਸਪੁਰੀ ‘ਚ ਸਥਿਤ ‘ਲੇਡੀ ਆਫ ਗ੍ਰੇਸੇਸ ਚਰਚ’ ਵਿਚ ਭੰਨ-ਤੋੜ ਕੀਤੀ।

* ਫਿਰ 2 ਫਰਵਰੀ 2015 ਨੂੰ ਦੇਰ ਰਾਤ ਗਏ ਦੱਖਣੀ ਦਿੱਲੀ ਦੇ ਪਾਸ਼ ਇਲਾਕੇ ਵਸੰਤ ਕੁੰਜ ‘ਚ ਸਥਿਤ ‘ਸੰਤ ਅਲਫਾਂਸੋ ਗਿਰਜਾਘਰ’ ਵਿਚ ਸੰਨ੍ਹ ਲਗਾ ਕੇ ਅਣਪਛਾਤੇ ਹਮਲਾਵਰ ਕੁਝ ਪਵਿੱਤਰ ਵਸਤਾਂ ਜ਼ਮੀਨ ‘ਤੇ ਖਿਲਾਰ ਗਏ, ਗਿਰਜਾਘਰ ਦੀ ਅਲਮਾਰੀ ਵੀ ਤੋੜ ਦਿੱਤੀ ਅਤੇ ਡੀ. ਵੀ. ਡੀ. ਪਲੇਅਰ ਆਦਿ ਚੋਰੀ ਕਰ ਕੇ ਲੈ ਗਏ। ਗਿਰਜਾਗਰ ਦੇ ਮੁੱਖ ਪਾਦਰੀ ਫਾਦਰ ਸਲਵਾਤੋਰੇ ਦਾ ਇਸ ਸੰਬੰਧ ‘ਚ ਕਹਿਣਾ ਹੈ ਕਿ ਹਮਲਾਵਰਾਂ ਦਾ ਉਦੇਸ਼ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਸੀ।

ਰਾਜਧਾਨੀ ‘ਚ ਗਿਰਜਾਘਰਾਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਤੇ ਪੁਲਸ ਦੇ ਨਿਕੰਮੇਪਣ ਨੂੰ ਲੈ ਕੇ ਈਸਾਈ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਇਸ ਲਈ ‘ਹਮਲਿਆਂ’ ਵਿਚ ਸ਼ਾਮਿਲ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ‘ਤੇ ਜ਼ੋਰ ਦੇਣ ਲਈ 5 ਫਰਵਰੀ ਨੂੰ ਵੱਡੀ ਗਿਣਤੀ ‘ਚ ਈਸਾਈ ਭਾਈਚਾਰੇ ਦੇ ਲੋਕਾਂ ਨੇ ‘ਸਾਨੂੰ ਇਨਸਾਫ ਚਾਹੀਦਾ’ ਦੇ ਨਾਅਰੇ ਲਗਾਉਂਦਿਆਂ ਵਿਰੋਧ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ‘ਸਾਡੇ ‘ਤੇ ਹਮਲਾ ਰੋਕੋ’ ਅਤੇ ‘ਅਸੀਂ ਸਭ ਸ਼ਾਂਤੀ ਚਾਹੁੰਦੇ ਹਾਂ’ ਨਾਅਰਿਆਂ ਵਾਲੇ ਬੈਨਰ ਚੁੱਕੇ ਹੋਏ ਸਨ।

ਇਸ ਸਮੇਂ ਭਾਰਤ ‘ਚ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਪੌਣੇ ਦੋ ਕਰੋੜ ਦੇ ਲੱਗਭਗ ਹੈ। ਰਾਜਧਾਨੀ ਦਿੱਲੀ ‘ਚ ਹੀ 225 ਗਿਰਜਾਘਰ ਹਨ ਅਤੇ ਇਥੇ ਵੱਡੀ ਗਿਣਤੀ ‘ਚ ਈਸਾਈ ਭਾਈਚਾਰੇ ਦੇ ਮੈਂਬਰ ਰਹਿੰਦੇ ਹਨ। ਹੁਣ ਤਕ ਸਿਰਫ 2 ਮਹੀਨਿਆਂ ਦੀ ਥੋੜ੍ਹੀ ਜਿਹੀ ਮਿਆਦ ‘ਚ ਕਿਸੇ ਭਾਈਚਾਰੇ ਵਿਸ਼ੇਸ਼ ਦੇ ਧਾਰਮਿਕ ਸਥਾਨਾਂ ‘ਤੇ 5 ਹਮਲੇ ਹੋਣਾ ਤੇ ਅਪਰਾਧੀਆਂ ਦਾ ਪੁਲਸ ਦੀ ਪਕੜ ਤੋਂ ਬਾਹਰ ਰਹਿਣਾ ਪ੍ਰਸ਼ਾਸਨ ਦੇ ਨਿਕੰਮੇਪਣ ਦਾ ਹੀ ਪ੍ਰਤੀਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: