ਅੰਮ੍ਰਿਤਸਰ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਤੇ ਲੰਘੀ 17 ਮਈ ਨੂੰ ਲੁਧਿਆਣਾ ਨੇੜੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਦਮਦਮੀ ਟਕਸਾਲ (ਮਹਿਤਾ ਧੜਾ) ਦੇ ਕਾਰਕੁੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ (21 ਮਈ) ਨੂੰ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਪਣੀ ਜਥੇਬੰਦੀ ਦਾ ਪੱਖ ਰੱਖਣ ਲਈ ਅੰਮ੍ਰਿਤਸਰ ਵਿਚ ਪ੍ਰੈਸ ਕਾਨਫਰੰਸ ਬੁਲਾਈ ਸੀ। ਸਥਾਨਕ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਬਾਬਾ ਹਰਨਾਮ ਸਿੰਘ ਨੇ ਕਰੀਬ 2 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਨੀ ਸੀ ਪਰ ਐਨ ਮੌਕੇ ਉੱਤੇ ਇਹ ਪ੍ਰੈਸ ਕਾਨਫਰੰਸ ਮੁਲਤਵੀ ਕਰ ਦਿੱਤੀ ਗਈ।
ਬਾਬਾ ਹਰਨਾਮ ਸਿੰਘ ਨੇ ਨੁਮਾਇੰਦੇ ਨੇ ਸਿੱਖ ਸਿਆਸਤ ਨੂੰ ਫੋਨ ਉੱਤੇ ਦੱਸਿਆ ਕਿ ਹੁਣ ਇਸ ਮਾਮਲੇ ਵਿਚ ਟਕਸਾਲ ਵੱਲੋਂ ਕੱਲ (22 ਮਈ) ਨੂੰ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਵਧੇਰੇ ਵੇਰਵਿਆਂ ਲਈ ਵੇਖੋ: Attack on Dhadrianwale: Baba Harnam Singh Dhumma postpones Press Conference