ਬੋਲਦੀਆਂ ਲਿਖਤਾਂ

ਅਨੁਭਵੀ ਸੁਰਤਿ ਪ੍ਰੋ. ਪੂਰਨ ਸਿੰਘ

By ਸਿੱਖ ਸਿਆਸਤ ਬਿਊਰੋ

October 10, 2024

ਪ੍ਰੋ. ਪੂਰਨ ਸਿੰਘ ਉੱਘੇ ਸਿੱਖ ਚਿੰਤਕ ਹਨ। ਪ੍ਰੋ ਸਾਹਿਬ ਦੀ ਲਿਖਤਾ ਅਸੀਮ ਮੰਡਲਾ ਦੇ ਦਰਸ਼ਨ ਹਨ। ਪ੍ਰੋ ਪੂਰਨ ਸਿੰਘ ਨੂੰ ਪੜਦਿਆ ਇਝ ਲੱਗਦਾ ਹੈ ਜਿਵੇ ਚੇਤਨਾ ਦੁਆਲੇ ਵਲੇ ਹੋਏ ਲਘੂ ਘੇਰੇ ਟੁੱਟ ਰਹੇ ਹੋਣ ਅਤੇ ਚੇਤਨਾ ਕਿਸੇ ਵਿਸ਼ਾਲਤਾ ਵੱਲ ਫੈਲ ਰਹੀ ਹੋਵੇ। ਪ੍ਰੋ ਪੂਰਨ ਸਿੰਘ ਦੀਆਂ ਲਿਖਤਾਂ ਕਠੋਰ ਚੇਤਨਾ (rigid-mind) ਲਈ ਤੇਗ ਦੀ ਤੇਜ ਧਾਰ ਦੀ ਤਰਾਂ ਹਨ ਜਿਸਦੀ ਧਾਰ ਚੇਤਨਾ ਨੂੰ ਕਠੋਰਤਾ ਦੀ ਫਜੂਲ ਜਕੜ ਤੋਂ ਅਜਾਦ ਕਰਵਾਉਦੀ ਹੋਵੇ। ਪ੍ਰੋ ਹਰਿੰਦਰ ਸਿੰਘ ਮਹਿਬੂਬ ਅਨੁਸਾਰ ਪ੍ਰੋ ਪੂਰਨ ਸਿੰਘ ਦੇ ਸੁਰਤਿ ਮੰਡਲ ਵਿਚ ਸਿਰਜਣਾ ਦੇ ਪੱਲ ਇਹ ਪੰਜ ਚੀਜਾ ਸਹਾਈ ਹੁੰਦਾ ਹਨ ਜਿਵੇਂ ” ਸਾਡੇ ਖਿਆਲ ਵਿਚ ਇਸ ਮੁੱਢਲੇ ਜੀਵਨ ਪ੍ਰਦਾਤੀ ਸਾਮਿਗ੍ਰੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਜੀਵਨ ਦੀ ਵਿਵਧ- ਅਯਾਮੀ ਸੁੰਦਰਤਾ, ਪੰਜਾਬ ਦਾ ਬੇਦਾਗ਼ ਕਲਚਰ, ਨਿਰਭੈਅ ਸੁਹਿਰਦਤਾ ਅਤੇ ਕਲਿਆਣਕਾਰੀ ਸ਼ਹਾਦਤਾਂ ਦੇ ਵਜਦ ਵਿਚ ਤੁਰਦਾ ਸਿੱਖ ਇਤਿਹਾਸ, ਸੂਫੀਆਂ ਦੀ ਹਰ ਮਕਾਨਕੀ ਬੰਧਨ ਤੋੜ ਕੇ ਧਰਤ ਅਕਾਸ਼ ਤੱਕ ਧਮਾਲਾ ਪਾਉਦੀ ਇਸ਼ਕ ਪਰਵਾਜ ਅਤੇ ਸੰਸਾਰ ਕੁਦਰਤ ਦੇ ਹੁਸਨ ਨਾਲ ਸਦਾ-ਹਮਸਫਰ ਪੰਜਾਬ ਦੀ ਕੁਦਰਤ ਦੀ ਬਹੁ-ਰੰਗੀ ਚੜਤਲ- ਇਹ ਪੰਜ ਰੂਪ ਬਿਨਾ ਕਿਸੇ ਬਦਲ ਦੇ ਪੂਰਨ ਸਿੰਘ ਦੇ ਸੁਰਤਿ-ਮੰਡਲ ਵਿਚ ਸ਼ਾਮਿਲ ਹਨ।”

ਪੱਛਮ ਤੋਂ ਉੱਠੇ ਤਾਰਕਿਕ ਦਰਸ਼ਨ ਦੇ ਸਮਾਨਾਂਤਰ ਉਨ੍ਹਾਂ ਰੂਹ ਦੇ ਗੀਤਾਂ ਨਾਲ ਸਿੱਖ ਜਗਤ ਨੂੰ ਸਰਸ਼ਾਰ ਕੀਤਾ ਅਤੇ ਆਪਣਾ ਸਾਹਿਤਕ ਕਾਰਜ ਕਲੋਨੀਅਲ ਵਿਆਖਿਆ ਪ੍ਰਣਾਲੀਆਂ ਤੋਂ ਅਲਿਪਤ ਰਹਿ ਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਕੀਤਾ। ਜਿਸਦੀ ਬਦੋਲਤ ਪ੍ਰੋ ਸਾਹਿਬ ਨੇ ਸਿੱਖੀ ਦੀ ਸ਼ਾਨ ਨੂੰ ਵਿਸ਼ਵ ਧਰਮ ਵਜੋਂ ਸਥਾਪਿਤ ਕੀਤਾ। ਅਤੇ ਸਮੇਂ ਸਥਾਨ ਵਿਚ ਮੌਜੂਦ ਹਰੇਕ ਪ੍ਰੰਪਰਾ ਅਤੇ ਧਰਮ ਦਾ ਆਦਰ ਕਰਦਿਆ ਸਹਿਹੋਂਦ ਵਾਲਾ ਧਰਮ ਪਾਲਣ ਦੀ ਪ੍ਰੇਰਣ ਦਿੱਤੀ। ਕਲੋਨੀਅਲ ਵਿਆਖਿਆ ਨੂੰ ਭੰਨਦਿਆ ਪ੍ਰੋ ਪੂਰਨ ਸਿੰਘ ਨੇ ਪਹਿਲੀ ਦਫਾ ਇਹ ਆਖਿਆ ਕੇ ਸਿੱਖੀ ਬਹੁ-ਕੇਦਰਿਤ (multi- centered) ਧਰਮ ਹੈ। ਜਿਸਨੂੰ ਸੱਭਿਆਚਾਰ ਜਾਂ ਜੋਗਰਫੀ ਦੇ ਲਘੂ ਘੇਰਿਆ ਵਿਚ ਬੰਨਣਾ ਮਹਾ ਪਾਪ ਹੈ। ਇਸ ਗੱਲ ਨੂੰ ਡਾ ਗੁਰਭਗਤ ਸਿੰਘ ਨੇ ਆਪਣੀ ਪੁਸਤਕ ਵਿਚ ਛੋਹਿਆ ਹੈ ਜਿਵੇ “that Sikhism is neither geography-centerd nor unicultural, it offers something to everyone in the world. It is both literally and metaphorically multicultural, global and cosmic. Obviously this large presentation of Sikhism is inspired by the multi-linguistic, multi-regional and multi-cultural metaphor of Sri Guru Granth Sahib, and the writings of guru Gobind Singh, especially jaap sahib, and  Akal Ustat in which The Akal, Timeless, has been elaborated by employing the nouns and adjectives of Sanskrit, Arabic, Persian etc., belonging to numerous texts of Islam, Hinduism, yogas, Jainism, Buddhism, etc. By using this methods Guru Gobind Singh, and then his disciple puran Singh, anticipated our contemporary comparative methods of religion, literature and social science that aim at building up a global community and consciousness in which borders are crossed and new alignment made”. ਸੋ ਪ੍ਰੋ ਪੂਰਨ ਸਿੰਘ ਦਾ ਧਿਆਨ ਇਸ ਗੱਲ ਤੇ ਕੇਦਰਿਤ ਰਿਹਾ ਕੇ ਸਿੱਖੀ ਵਿਸ਼ਵ ਧਰਮ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਸਮੁੱਚੀ ਲੋਕਾਈ ਲਈ ਹੈ। ਸਮੇਂ ਦੀ ਸੰਕੀਰਨਤਾ ਇਸ ਵਿਸ਼ਵ ਵਿਆਪੀ ਸੁਨੇਹੇ ਨੂੰ ਲਗਾਤਾਰ ਸੁਘੇੜ ਰਹੀ ਸੀ ਅਤੇ ਸਿੱਖੀ ਨੂੰ ਸਿਰਫ ਸਿੱਖਾਂ ਤੱਕਰ ਸੀਮਤ ਕਰਨ ਦੇ ਜਤਨ ਵਿਚ ਸੀ। ਸੋ ਪ੍ਰੋ ਪੂਰਨ ਸਿੰਘ ਦੀਆਂ ਲਿਖਤਾਂ ਭਵਿੱਖਵਾਚੀ ਹੁੰਦਿਆਂ ਹੋਇਆ ਅਤੇ ਇਕ ਬ੍ਰਹਿਮੰਡੀ ਸੁਨੇਹੇ ਦਾ ਸੰਗੀਤ ਹਨ। ਜਿਵੇਂ the culture created by the guru is in one word, the all-mind divine culture. The Sikh, like the guru, like sunlight and air and water belongs to all: he is culture embodied, love incarnate, sweet fragrance of humanity the kindles dead souls.

ਪੱਛਮੀ ਫਲਸਫੇ ਦੇ ਅਭਿਆਸ ਵਿੱਚੋ ਅਕਲੀ-ਤਰਕ ਦੀ ਸਥਾਪਤੀ ਨੂੰ ਪ੍ਰੋ ਸਾਹਿਬ ਛੋਟੀ ਗੱਲ ਮੰਨਦੇ ਸਨ। ਸਾਇਟਿਫਿਕ ਫਲਸਫੇ ਅਤੇ ਇਤਿਹਾਸ ਦੇ ਛੋਟੇ ਅਤੇ ਪੱਖਪਾਤੀ ਵਰਤਾਰੇ ਦੇ ਉਹ ਬਿਲਕੁਲ ਖਿਲਾਫ ਸਨ। ਕਿਉਂਕਿ ਸਿੱਖੀ ਇਕ ਵਿਸ਼ਾਲ ਅਤੇ ਜਿਊਦਾ ਸੱਚ ਹੈ ਜਿਸਦੇ ਦਰਸ਼ਨ ਸਿੱਖ ਦੇ ਜੀਵਨ ਵਿਚੋਂ ਹੀ ਹੋ ਸਕਦੇ ਹਨ। ਇਸੇ ਕਰਕੇ ਪ੍ਰੋ ਸਾਹਿਬ ਹਿਸਟਰੀ ਨੂੰ ਆਰਟ ਨਾਲ ਤਸ਼ਬੀਹ ਦਿੰਦੇ ਹਨ “history is treated by the Oriental more as an art than as a science and it is an impossible hope to put Sikh history -emotional, poetic, and wholly personal- in a modern critical style without depriving it of value; for the holy Gurus of Sikhism wrote no autobiographies except their songs. ਪ੍ਰੋ ਪੂਰਨ ਸਿੰਘ ਦੇ ਸਮੇਂ ਰੈਸ਼ਨਲ ਫਲਸਫਾ ਆਪਣਾ ਜੋਰ ਫੜ ਰਿਹਾ ਸੀ ਲੋਕ ਆਪਣੀਆ ਪ੍ਰੰਪਰਾਗਤ ਕਦਰਾ ਕੀਮਤਾ ਭੁੱਲ ਆਧੁਨਿਕਤਾ ਦੇ ਮਗਰ ਲੱਗ ਨਵਾ ਜੀਵਨ ਅਪਣਾ ਰਹੇ ਸਨ। ਅਜਿਹਾ ਜੀਵਨ ਜਿਹੜਾ ਮਨੁੱਖ ਨੂੰ ਉਸਦੇ ਕੇਦਰ ਤੋਂ ਦੂਰ ਕਰਦਾ ਸੀ। ਅਤੇ ਆਤਮਾ ਦੀ ਵਿਰਾਗਨੀ ਪੈਦਾ ਕਰਦਾ ਸੀ। ਪ੍ਰੋ ਸਾਹਿਬ ਇਸ ਅਕਲ ਦੀ ਥਾਂ ਨੂੰ ਦੱਸਣ ਹਨ ਲਈ ਕੇ “The modern intellectual giants are as kites in mid-air, which look pretty as they flutter; but prettiness is not all the truth, at least not the vital one, nor the life-giving one. They are metaphysicians trying to conquer realms of truth by their wonderful logic. “

ਸੋ ਪ੍ਰੋ ਪੂਰਨ ਸਿੰਘ ਦਾ ਵੀਜਨ ਵਿਸ਼ਵ ਵਿਆਪੀ ਹੈ। ਪ੍ਰੋ ਸਾਹਿਬ ਦੀ ਉਚੀ ਸਖਸ਼ੀਅਤ, ਗੁਰੂ ਅਵਤਾਰੀ ਸੁਰਤਿ ਅਤੇ ਦਹਿਕਦੇ ਅਗਿਆਰ ਜਿਹਾ ਦਿਲ, ਜਿਸਨੂੰ ਡਾ ਗੁਰਭਗਤ ਸਿੰਘ ਨੇ inflamed heart ਕਿਹਾ, ਵਿੱਚੋਂ ਨਿਕਲੇ ਨਿਰਮਲ ਅਤੇ ਤੇਜ ਭਰਪੂਰ ਲਫਜ ਪਾਠਕ ਨੂੰ ਇਕ ਵਿਸ਼ੇਸ਼ ਕਿਸਮ ਦਾ ਅਨੁਭਵ ਕਰਵਾਉਦੇ ਹਨ ਜਿਸ ਦੇ ਸਦਕਾ ਪਾਠਕ ਅੰਦਰ ਸਿਰਜਣਾਤਮਕ ਗਤੀਸ਼ੀਲਤਾ ਪੈਦਾ ਹੁੰਦੀ ਹੈ ਜੋਕਿ ਫਿਰ ਸਿਰਜਣਾਤਮਕ ਅਮਲ ਵਿਚ ਪਲਟ ਪ੍ਰਗਟ ਹੁੰਦੀ ਹੈ। ਪ੍ਰੋ ਸਾਹਿਬ ਦੀਆਂ ਲਿਖਤਾਂ ਦੀ ਸੰਗਤ ਕਰਦਿਆ ਇਝ ਵਿਆਪਦਾ ਹੈ ਜਿਵੇਂ ਕਿਸੇ ਸੰਤ ਪੁਰਸ਼ ਦੇ ਬਚਨ ਬਿਲਾਸ ਸਰਵਣ ਕਰ ਰਹੇ ਹੋਈਏ। ਪ੍ਰੋ਼ ਸਾਹਿਬ ਦੀ ਲਿਖਣ ਸ਼ੈਲੀ lyrical ਹੈ। ਬਹੁਤ ਕਠਿਨ ਗਿਆਨ ਪ੍ਰੋ ਸਾਹਿਬ ਨੇ ਸਰਲ ਭਾਸ਼ਾ ਵਿਚ ਲਿਖਿਆ। ਪ੍ਰੋ ਪੂਰਨ ਸਿੰਘ ਦੀ ਵਾਰਤਕ ਵੀ ਇਝ ਲੱਗਦੀ ਹੈ ਜਿਵੇ ਕਵਿਤਾ ਹੋਵੇ। ਅਤੇ ਕਵਿਤਾ ਵਿੱਚੋ ਵਾਰਤਕ ਦਾ ਅਭਾਸ ਹੁੰਦਾ ਹੈ।

ਪ੍ਰੋ ਪੂਰਨ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਰਜ ਤੇ ਵਿਸ਼ਵ ਭਾਈਚਾਰੇ ਜਾਂ ਸੱਭਿਅਤਾ ਦਾ ਅਭਿਆਸ ਵੇਖਣ ਲਈ ਤਾਘ ਰੱਖਦੇ ਸਨ। ਉਹ ਇਸ ਅਭਿਆਸ ਲਈ ਸਹੀ ਸਥਾਨ ਗੁਰੂਆ ਦੀ ਨਿਵਾਜੀ ਧਰਤ ਪੰਜਾਬ ਨੂੰ ਮੰਨਦੇ ਸਨ। ਕਿਸੇ ਸਮੇਂ ਪੂਰਨ ਸਿੰਘ ਦਾ ਪੰਜਾਬ ਜੀਊਦਾ ਤੇ ਵੱਸਦਾ ਸੀ, ਜਿਸਨੂੰ ਸਮੇਂ ਨੇ ਖੇਰੂੰ ਖੇਰੂੰ ਕਰ ਦਿੱਤਾ, ਇਸੇ ਕਰਕੇ ਪ੍ਰੋ ਸਾਹਿਬ ਦੀਆਂ ਕਵਿਤਾਵਾਂ ਵਿਚ ਪੁਰਾਣੇ ਪੰਜਾਬ ਨੂੰ ਮੁੜ ਆਉਣ ਲਈ ਇਕ ਵੇਦਨਾਮਈ ਪੁਕਾਰ ਹੈ। ਜਿੱਥੇ ਅਨੇਕਾ ਸੱਭਿਆਚਾਰਾ, ਧਰਮਾ, ਫਲਸਫਿਆ, ਪ੍ਰੰਪਰਾਵਾਂ ਦਾ ਸਹਿ- ਹੋਦ ਮਈ ਜੀਵਨ ਵਾਲਾ ਸੁਮੇਲ ਸੀ। ਉਹ ਪੰਜਾਬ ਜਿੱਥੇ ਸੂਫੀਆਂ ਦੀ ਮੁਹੱਬਤ ਅਤੇ ਕਿਰਤੀਆਂ ਦੀ ਸਾਦਗੀ ਇਕ ਅਨਿਖੜ ਅੰਗ ਸੀ। ਸੋ ਇਨ੍ਹਾਂ ਭਾਈਚਾਰਿਆ ਵਿਚ ਲਗਾਤਾਰ ਵਧ ਰਹੀ ਦੂਰੀ ਪ੍ਰੋ ਪੂਰਨ ਸਿੰਘ ਦੇ ਪੰਜਾਬ ਦਾ ਆਦਰਸ਼ਕ ਮਾਡਲ ਵਿਗਾੜ ਰਹੀ ਹੈ।

ਸੋ ਪ੍ਰੋ ਪੂਰਨ ਸਿੰਘ ਸਮੁੱਚੇ ਧਰਮ, ਫਲਸਫੇ, ਪ੍ਰੰਪਰਾਵਾਂ ਦੇ ਅੱਗੇ ਆਧੁਨਿਕ ਮਨੱਖ ਦੇ ਸੰਤਾਪ ਦਾ ਅੰਤਿਮ ਹੱਲ ਸ਼ਬਦ ਗੁਰੂ ਦੇ ਵਿਸ਼ਵ ਵਿਆਪੀ ਉਪਦੇਸ਼ ਦੇ ਲੜ ਲੱਗਣ ਨਾਲ ਹੀ ਮੰਨਦੇ ਹਨ। ਜਿਵੇ  the modern world is in a ferment. The new restlessness is universal. The remote past of the Hindu and the jew has to say nothing to it. The guru’s ideal of the khalsa is pregnant with that fount of power of the deep repose which the modern world is seeking.