ਖਾਸ ਖਬਰਾਂ

ਇੰਡੀਆ ਨੇ ਤੇਲ ਦੀ ਦਰਾਮਦ ਤੇ ਬਰਾਮਦ ਲਈ ਚੀਨੀ ਸਮੁੰਦਰੀ ਬੇੜੇ ਪਰਤਣ ਉੱਤੇ ਰੋਕ ਲਾਈ

By ਸਿੱਖ ਸਿਆਸਤ ਬਿਊਰੋ

August 14, 2020

ਚੰਡੀਗੜ੍ਹ: ਇੰਡੀਆ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਦੌਰਾਨ ਇੰਡੀਆ ਦੀਆਂ ਵੱਡੀਆਂ ਸਰਕਾਰੀ ਤੇਲ ਕੰਪਨੀਆਂ ਵੱਲੋਂ ਕੱਚੇ ਤੇਲ ਦੀ ਦਰਾਮਦ (ਇੰਪੋਰਟ) ਅਤੇ ਇੰਡੀਆ ਵਿੱਚੋਂ ਤੇਲ ਉਤਪਾਦਾਂ ਦੀ ਬਰਾਮਦ (ਐਕਸਪੋਰਟ) ਵਾਸਤੇ ਚੀਨੀ ਸਮੁੰਦਰੀ ਬੇੜਿਆਂ ਦੀ ਵਰਤੋਂ ਉਪਰ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ।

ਇਨ੍ਹਾਂ ਸਰਕਾਰੀ ਤੇਲ ਕੰਪਨੀਆਂ ਨੇ ਫੈਸਲਾ ਲਿਆ ਹੈ ਕਿ ਚੀਨ ਦੀ ਮਾਲਕੀ ਵਾਲੇ ਜਾਂ ਚੀਨ ਦੇ ਝੰਡੇ ਤਹਿਤ ਚੱਲਣ ਵਾਲੇ ਸਮੁੰਦਰੀ ਬੇੜਿਆਂ ਵਿੱਚ ਨਾ ਤਾਂ ਇੰਡੀਆ ਵਿੱਚ ਤੇਲ ਮੰਗਵਾਇਆ ਜਾਵੇਗਾ ਅਤੇ ਨਾ ਹੀ ਤੇਲ ਉਤਪਾਦ ਇੰਡੀਆ ਤੋਂ ਬਾਹਰ ਭੇਜੇ ਜਾਣਗੇ।

ਪਤਾ ਲੱਗਾ ਹੈ ਕਿ ਵੱਡੀਆਂ ਸਰਕਾਰੀ ਤੇਲ ਕੰਪਨੀਆਂ ਵੱਲੋਂ ਜਿਹੜੀਆਂ ਤੇਲ ਕੰਪਨੀਆਂ ਕੋਲੋਂ ਕੱਚਾ ਤੇਲ ਖਰੀਦਿਆ ਜਾਂਦਾ ਹੈ ਉਨ੍ਹਾਂ ਨੂੰ ਇਹ ਸੁਨੇਹੇ ਲਗਾਏ ਜਾ ਰਹੇ ਹਨ ਕਿ ਇੰਡੀਆ ਵਿੱਚ ਤੇਲ ਭੇਜਣ ਵੇਲੇ ਚੀਨੀ ਬੇੜਿਆਂ ਦਾ ਇਸਤੇਮਾਲ ਨਾ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: