ਸ਼੍ਰੀ ਅਕਾਲ ਤਖਤ ਸਾਹਿਬ ਫੌਜੀ ਹਮਲੇ ਤੋਂ ਬਾਅਦ

ਸਿੱਖ ਖਬਰਾਂ

ਅਮਰੀਕਨ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਪੰਥਕ ਕਾਨਫਰੰਸ ਕਰਵਾਈ ਗਈ

By ਸਿੱਖ ਸਿਆਸਤ ਬਿਊਰੋ

June 17, 2015

ਇੰਡੀਆਨਾ (16 ਮੲ9, 2015): ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਇੱਕ ਪੰਥਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜੋ ਕਿ ਇੰਡੀਆ ਪੈਲੇਸ ਬੈਂਕੁਇਟ ਹਾਲ ਵਿੱਚ ਕੀਤੀ ਗਈ। ਅਮਰੀਕਨ ਸਿੱਖ ਆਰਗੇਨਾਈਜ਼ੇਸ਼ਨ ਨਾਂ ਦੀ ਪੰਥਕ ਜਥੇਬੰਦੀ ਵਲੋਂ ਪੰਥਕ ਕਾਨਫਰੰਸ ਦੀ ਸ਼ੁਰੂਆਤ ਬੀਬੀ ਸੁਖਦੀਪ ਕੌਰ ਵਲੋਂ ਇੱਕ ਧਾਰਮਿਕ ਸ਼ਬਦ ਗਾ ਕੇ ਕੀਤੀ ਗਈ ਉਪਰੰਤ ਸਟੇਜ ਸਕੱਤਰ ਸ. ਅਮਰਦੀਪ ਸਿੰਘ ਅਮਰ ਨੇ ਸੰਗਤਾਂ ਨੂੰ ਇਸ ਕਾਨਫਰੰਸ ਦੇ ਬਾਰੇ ਦੱਸਿਆ ।

ਪੰਥਕ ਬੁਲਾਰਿਆਂ ਵਿੱਚ ਵਿਸ਼ੇਸ਼ ਤੌਰ ’ਤੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸ. ਕਰਮਜੀਤ ਸਿੰਘ (ਸਾਬਕਾ ਸਹਾਇਕ ਸੰਪਾਦਕ ਪੰਜਾਬੀ ਟ੍ਰਿਬਿਊਨ ਚੰਡੀਗੜ), ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ. ਸੀ., ਸ. ਦਵਿੰਦਰ ਸਿੰਘ ਬਾਹੀਆ (ਚੀਫ ਆਰਗੇਨਾਈਜ਼ਰ ਏ. ਐਸ. ਓ.) ਕੈਲੇਫੋਰਨੀਆ, ਸ. ਰੁਪਿੰਦਰ ਸਿੰਘ ਬਾਠ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਾਇਓ ਤੋਂ ਪਹੁੰਚੇ ਹੋਏ ਸਨ।

ਸ. ਕਰਮਜੀਤ ਸਿੰਘ ਪੱਤਰਕਾਰ ਨੇ ਸੰਗਤਾਂ ਨਾਲ ਸ਼੍ਰੀ ਦਰਬਦਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਅਤੇ ਇਸ ਸਮੇਂ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦਾਂ ਹੋਏ ਸਿੰਘਾਂ ਅਤੇ ਉਸ ਉਪਰੰਤ ਚੱਲੇ ਸਿੱਖ ਸੰਘਰਸ਼ ਬਾਰੇ ਆਪਣੇ ਵਿਚਾਰ ਅਤੇ ਅਨੁਭਵ ਸੰਗਤਾਂ ਨਾਲ ਸਾਂਝੇ ਕਤੇ।

ਸ. ਰੁਪਿੰਦਰ ਸਿੰਘ ਬਾਠ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਐਸ. ਏ. ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਉਨਾਂ ਕਿਹਾ ਕਿ ਅੱਜ ਸਾਨੂੰ ਪੰਥਕ ਜਥੇਬੰਦੀਆਂ ਨੂੰ ਇੱਕਮੁੱਠ ਹੋ ਕੇ ਖਾਲਿਸਤਾਨ ਦੀ ਲੜੀ ਜਾ ਰਹੀ ਲੜਾਈ ਵਿੱਚ ਯੋਗਦਾਨ ਪਾਉਣ ਦੀ ਲੋੜ ਹੈ।

ਡਾਕਟਰ ਅਮਰਜੀਤ ਸਿੰਘ ਆਪਣੇ ਵਿਚਾਰਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਲੈ ਕੇ ਅੱਜ ਤੱਕ ਦੇ ਦੌਰ ਨੂੰ ਸ਼ਬਦਾਂ ਦੇ ਕਲਾਵੇ ਵਿੱਚ ਲਿਆ ਅਤੇ ਸੰਗਤਾਂ ਨਾਲ ਸਾਂਝਾ ਕੀਤਾ। ਉਨਾਂ ਦੱਸਿਆ ਕਿ ਕਿਵੇਂ ਪੰਜਾਬ ਅੰਦਰ ਨਸ਼ੇ, ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ, ਧਾਰਮਿਕ ਥਾਵਾਂ ’ਤੇ ਬਾਦਲਾਂ ਦੀ ਗੁੰਡਾ ਬ੍ਰਿਗੇਡ ਸੰਗਤਾਂ ਨਾਲ ਧੱਕੇਸ਼ਾਹੀ ਕਰਦੀ ਹੈ। ਥਾਂ-ਥਾਂ ’ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ। ਕਿਸੇ ’ਤੇ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ। ਆਪਣੇ ਵਿਚਾਰਾਂ ਨੂੰ ਸਮੇਟਦਿਆਂ ਡਾਕਟਰ ਸਾਹਿਬ ਵਲੋਂ ਸਮੂਹ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਦੱਸਿਆ ਗਿਆ ਕਿ  ਸਾਨੂੰ ਆਪਣੇ ਹੱਕਾਂ ਅਤੇ ਖਾਲਿਸਤਾਨ ਵਾਸਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣਾ ਪਵੇਗਾ।

ਇਸ ਤੋਂ ਬਾਅਦ ਇੰਡੀਅਨਐਪਲਿਸ ਸਿੱਖ ਬੱਚਿਆਂ ਵਲੋਂ ਭਾਈ ਜੰਗਬੀਰ ਸਿੰਘ ਜੀ ਦੀ ਅਗਵਾਈ ਹੇਠ ਗੱਤਕੇ ਦੇ ਜੌਹਰ ਦਿਖਾਏ ਗਏ। ਉਪਰੰਤ ਭਾਈ ਜੰਗਬੀਰ ਸਿੰਘ ਦਮਦਮੀ ਟਕਸਾਲ ਵਲੋਂ ਆਪਣੀ ਹਾਜ਼ਰੀ ਲਵਾਈ ਗਈ।

ਸਿਆਟਲ ਤੋਂ ਕਾਨਫਰੰਸ ਵਿੱਚ ਭਾਗ ਲੈਣ ਪਹੁੰਚੇ ਸ. ਜਸਵਿੰਦਰ ਸਿੰਘ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਕਾਨਫਰੰਸ ਦੇ ਅਗਲੇ ਬੁਲਾਰੇ ਸ. ਮਨਿੰਦਰ ਸਿੰਘ ਕੈਨੇਡਾ ਤੋਂ ਸਨ, ਜਿਨਾਂ ਨੇ ਅੱਜਕੱਲ ਦੇ ਪੰਥਕ ਹਾਲਾਤਾਂ ’ਤੇ ਚਾਨਣਾ ਪਾਇਆ। ਸਿੱਖਸ ਫਾਰ ਜਸਟਿਸ ਵਲੋਂ 2020 ਦੇ ਰੈਫਰੈਂਡਮ ਬਾਰੇ ਦੱਸਿਆ ਕਿ ਸਾਨੂੰ ਹੁਣ ਇੱਕ ਸੁਨਹਿਰੀ ਮੌਕਾ ਮਿਲਿਆ ਹੈ, ਜਿਸ ਰਾਹੀਂ ਅਸੀਂ ਆਪਣਾ ਘਰ ਖਾਲਿਸਤਾਨ ਬਣਾਉਣ ਦਾ ਫੈਸਲਾ ਖੁਦ ਕਰ ਸਕਦੇ ਹਾਂ।

ਸ. ਦਵਿੰਦਰ ਸਿੰਘ ਬਾਹੀਆ ਕੈਲੇਫੋਰਨੀਆ ਤੋਂ, ਜੋ ਕਿ ਕਾਫੀ ਸਮੇਂ ਤੋਂ ਪੰਥਕ ਸਟੇਜਾਂ ’ਤੇ ਵਿਚਾਰਾਂ ਦੀ ਸਾਂਝ ਪਾਉਂਦੇ ਚਲੇ ਆ ਰਹੇ ਹਨ। ਜਿੱਥੇ ਉਨਾਂ ਪੰਥਕ ਮੁੱਦਿਆਂ ਨੂੰ ਉਭਾਰਿਆ, ਉ¤ਥੇ ਹੀ ਉਨਾਂ ਗੁਰਮੁਖੀ ਭਾਸ਼ਾ, ਸਿੱਖ ਸੱਭਿਆਚਾਰ ਅਤੇ ਆਜ਼ਾਦੀ ਦੇ ਆਪਸੀ ਸਬੰਧਾਂ ਨੂੰ ਆਧਾਰ ਬਣਾ ਕੇ ਵਿਚਾਰ ਪੇਸ਼ ਕੀਤੇ। ਉਨਾਂ ਦੱਸਿਆ ਕਿ ਜੇ ਅਸੀਂ ਆਪਣੀ ਭਾਸ਼ਾ ਨੂੰ ਜਿਉਂਦਿਆਂ ਰੱਖਣਾ ਹੈ ਤਾਂ ਸਾਨੂੰ ਆਪਣੇ ਫਰਜ਼ ਪਛਾਣਦੇ ਹੋਏ ਆਪਣੇ ਬੱਚਿਆਂ ਨੂੰ ਗੁਰਮੁਖੀ ਅਤੇ ਸਿੱਖ ਸੱਭਿਆਚਾਰ ਦੀ ਸਿੱਖਿਆ ਜ਼ਰੂਰ ਦੇਣੀ ਪਵੇਗੀ।

ਉਨਾਂ ਯਹੂਦੀ ਲੋਕਾਂ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਉਨਾਂ ਆਪਣੇ ਬੱਚਿਆਂ ਵਾਸਤੇ ਸਪੈਸ਼ਲ ਸਕਾਲਰਸ਼ਿਪਾਂ ਰੱਖੀਆਂ ਹੋਈਆਂ ਹਨ ਅਤੇ ਹਰ ਇੱਕ ਬੱਚੇ ਨੂੰ ਉਨਾਂ ਦੀ ਭਾਸ਼ਾ ਸਿੱਖਣੀ ਲਾਜ਼ਮੀ ਕੀਤੀ ਹੋਈ ਹੈ। ਉਨਾਂ ਇਹ ਵੀ ਕਿਹਾ ਕਿ ਜੋ ਲੋਕ ਧਰਮ ਜਾਂ ਭਾਈਚਾਰਾ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਤੇ ਸੱਭਿਆਚਾਰ ਬਾਰੇ ਨਹੀਂ ਸਿਖਾਉਂਦੇ, ਉਹ ਇੱਕ ਦਿਨ ਦੂਜਿਆਂ ਦੀਆਂ ਭਾਸ਼ਾਵਾਂ ਜਾਂ ਸੱਭਿਆਚਾਰਾਂ ਵਿੱਚ ਸਮੇਟੇ ਜਾਂਦੇ ਹਨ। ਸੋ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ।

ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਪਣੇ ਵਿਚਾਰਾਂ ਨੂੰ ਮੁੱਖ ਤੌਰ ’ਤੇ ਆਰ. ਐਸ. ਐਸ. ਦੇ ਏਜੰਡਿਆਂ ਦਾ ਆਧਾਰ ਬਣਾ ਕੇ ਰੱਖਿਆ। ਉਨ•ਾਂ ਆਰ. ਐਸ. ਐਸ. ਦੇ ਕੰਮ ਕਰਨ ਦੇ ਢੰਗ ਤੇ ਕਿਵੇਂ ਦੂਜੇ ਧਰਮਾਂ ਵਿੱਚ ਪੈਰ ਪਸਾਰਨੇ ਹਨ, ਕਿਵੇਂ ਦੂਜੇ ਧਰਮਾਂ ਨੂੰ ਖਤਮ ਕਰਨਾ ਹੈ, ਦੇ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ। 1984 ਵਿੱਚ ਅਤੇ ਪਿੱਛੋਂ ਆਰ. ਐਸ. ਐਸ. ਦੀਆਂ ਨੀਤੀਆਂ ਬਾਰੇ ਵੀ ਦੱਸਿਆ।

ਡਾਕਟਰ ਢਿੱਲੋਂ ਨੇ ਇਕੱਲੇ-ਇਕੱਲੇ ਦੀਆਂ ਪਰਤਾਂ ਖੋਲੀਆਂ। ਕਾਨਫਰੰਸ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਆਮ ਗੂੰਜਦੇ ਰਹੇ। ਸਮੂਹ ਸ਼ਹੀਦਾਂ ਦੇ ਨਾਮ ’ਤੇ ਵੀ ਜੈਕਾਰੇ ਗੂੰਜਦੇ ਰਹੇ। ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਭਾਈ ਜਸਜੀਤ ਸਿੰਘ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਇੱਕ ਛੋਟੇ ਜਿਹੇ ਬੱਚੇ ਵਲੋਂ ਇੱਕ ਕਵਿਤਾ ਪੜੀ ਗਈ, ਜੋ ਕਿ ਵੀਰ ਜਗਤਾਰ ਸਿੰਘ ਹਵਾਰਾ ਦੇ ਬਾਰੇ ਵਿੱਚ ਲਿਖੀ ਹੋਈ ਸੀ। ਇਨਾਂ ਪੰਥਕ ਬੁਲਾਰਿਆਂ ਨੂੰ ਸਨਮਾਨ ਚਿੰਨਾਂ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।

ਇਸ ਕਾਨਫਰੰਸ ਵਿੱਚ ਇੰਡੀਆਨਾ, ਸਟੇਟ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੀਆਂ ਸੰਗਤਾਂ ਤੋਂ ਇਲਾਵਾ ਉਹਾਇਓ, ਸ਼ਿਕਾਗੋ, ਮਿਸ਼ੀਗਨ, ਪੈਨਸਲਵੇਨੀਆ, ਵਰਜੀਨੀਆ ਤੋਂ ਇਲਾਵਾ ਹੋਰ ਵੱਖ-ਵੱਖ ਸਟੇਜਾਂ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ। ਸਟੇਜ ਦੀ ਸੇਵਾ ਨਿਭਾ ਰਹੇ ਸ. ਅਮਰਦੀਪ ਸਿੰਘ ਅਮਰ ਵਲੋਂ ਸਮੂਹ ਪ੍ਰਬੰਧਕਾਂ, ਸੰਗਤਾਂ ਅਤੇ ਬਾਹਰੋਂ ਆਏ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਕਾਨਫਰੰਸ ਦੀ ਸਫਲਤਾ ਨੂੰ ਵੇਖਦਿਆਂ ਹੋਇਆਂ ਵਿਚਾਰ ਕੀਤਾ ਗਿਆ ਕਿ ਵੱਖ-ਵੱਖ ਸਮਿਆਂ ’ਤੇ ਇਹੋ ਜਿਹੀਆਂ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: