ਨਿਊਯਾਰਕ (27 ਸਤੰਬਰ, 2004): ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਅਮਰੀਕਨ ਰਾਸ਼ਟਰਪਤੀ ਦੇ ਸੱਦੇ ‘ਤੇ ਅਮਰੀਕਾ ਪਹੁੰਚਿਆ ਹੋਇਆ ਹੈ।
ਮੋਦੀ ਦੇ ਅਮਰੀਕਾ ਆਮਦ ‘ਤੇ ਉੱਥੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਜੱਥੇਬੰਦੀ “ਅਮਰੀਕਨ ਜਸਟਿਸ ਸੈਂਟਰ” ਨੇ ਗੁਜਰਾਤ ਵਿੱਚ ਸੰਨ 2002 ਨੂੰ ਵਾਪਰੇ ਮੁਸਲਿਮ ਕਤਲੇਆਮ ਵਿੱਚੋਂ ਬਚੇ ਦੋ ਪੀੜਤਾਂ ਤੋਂ ਅਮਰੀਕਾ ਦੀ ਸੰਘੀ ਅਦਾਲਤ ਵਿੱਚ ਨਰਿੰਦਰ ਮੋਦੀ ਖਿਲਾਫ ਕੇਸ ਦਰਜ਼ ਕਰਵਾਕੇ ਸੰਮਨ ਜਾਰੀ ਕਰਵਾਏ ਹਨ।ਹੁਣ ਇਹ ਜਿਮੇਵਾਰੀ ਮਨੁੱਖੀ ਅਧਿਕਾਰ ਸੰਗਠਨ ਦੀ ਹੈ ਕਿ ਉਹ ਮੋਦੀ ਨੂੰ ਸੰਮਨ ਪਹੁੰਚਾਵੇ।
ਇਸ ਲਈ ਅਧਿਕਾਰ ਸੰਗਠਨ ਨੇ ਭਾਰਤੀ ਪ੍ਰਧਾਨ ਮੰਤਰੀ ਤੱਕ ਅਦਾਲਤ ਦੇ ਸੰਮਨ ਪਹੁੰਚਾਉਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਦੀ ਐਲਾਨ ਕੀਤਾ ਹੈ। ਨਿਊਯਾਰਕ ‘ਚ ਰਹਿਣ ਵਾਲੇ ਕਾਨੂੰਨੀ ਸਲਾਹਕਾਰ ਨੇ ਪੱਤਰਕਾਰਾਂ ਦੱਸਿਆ ਕਿ ਅਮਰੀਕਨ ਜਸਟਿਸ ਸੈਂਟਰ ਨੇ ਅਗਲੇ ਦੋ ਦਿਨਾਂ ‘ਚ ਸ਼ਹਿਰ ‘ਚ ਮੋਦੀ ਦੇ ਕਈ ਜਨਤਕ ਸਮਾਰੋਹਾਂ ਦੌਰਾਨ ਅਦਾਲਤ ਦੇ ਸੰਮਨ ਮੋਦੀ ਤੱਕ ਪਹੁੰਚਾਉਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੀ ਪੇਸ਼ਕਸ਼ ਕੀਤੀ ਗਈ ਹੈ।