ਫਰੀਮੌਂਟ : ਗੁਰਦੁਆਰਾ ਸਾਹਿਬਾਨਾਂ ਦੇ ਸੁਚੱਜੇ ਪ੍ਰਬੰਧ ਅਤੇ ਸੇਵਾ ਸੰਭਾਲ ਲਈ ਹੋਂਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸੀ ਪ੍ਰਭਾਅ ਹੇਠ ਜਿੱਥੇ ਆਪਣੇ ਮੁੱਢਲੇ ਕਾਰਜਾਂ ਤੋਂ ਮੂੰਹ ਮੋੜ ਚੁੱਕੀ ਹੈ ਉਥੇ ਵਿਦੇਸ਼ਾਂ ਦੀ ਧਰਤੀ ਉੱਤੇ ਸਿੱਖਾਂ ਵਲੋਂ ਉਸਾਰੇ ਗਏ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਕਈਂ ਵਾਰ ਪ੍ਰਬੰਧਕਾਂ ਜਾਂ ਕੁਝ ਧਿਰਾਂ ਦੇ ਆਪਸੀ ਤਣਾਅ ਦੀਆਂ ਘੱਟਨਾਵਾਂ ਦੇਸ਼ਾ-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਮਨਾਂ ਨੂੰ ਨਿਰਾਸ਼ ਕਰਦੀਆਂ ਹਨ।
ਬੀਤੇ ਦਿਨੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਰਾਮੈਂਟੋ ਵਿੱਚ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਹਿੱਸਾਂ ਲੈਂਦਿਆਂ ਅ.ਗ.ਪ੍ਰ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਤਾਲਮੇਲ-ਕਰਤਾ ਡਾ. ਪ੍ਰਿਤਪਤਾਲ ਸਿੰਘ ਨੇ ਸਾਂਝੇ ਰੂਪ ਵਿੱਚ ਇਹ ਸੁਝਾਅ ਦਿੱਤਾ ” ਕਿ ਮੌਜੂਦਾ ਸਮੇਂ ਦੌਰਾਨ ਗੁਰਦੁਆਰਾ ਸਾਹਿਬਾਨਾਂ ਵਿੱਚ ਵੱਖੋ-ਵੱਖਰੇ ਕਾਰਣਾ ਕਰਕੇ ਆਪਸੀ ਤਣਾਅ ਦਾ ਮਾਹੌਲ ਪੈਦਾ ਹੋ ਰਿਹਾ ਹੈ ਜੋ ਕਿ ਬਹੁਤ ਮੰਗਭਾਗਾ ਹੈ, ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਸਮੇਤ ਹੋਰ ਕਈਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੁਹਿਰਦ ਸੱਜਣਾ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਹੈ, ਅਸੀਂ ਸਾਰੀਆਂ ਸੰਬੰਧਿਤ ਧਿਰਾਂ ਨਾਲ ਸਾਂਝੀ ਰਾਏ ਬਣਾ ਕਿ ਕਿਸੇ ਉਸਾਰੂ ਅਤੇ ਸਰਬ-ਪ੍ਰਵਾਨਿਤ ਹੱਲ ਵਾਸਤੇ ਯਤਨਸ਼ੀਲ ਹਾਂ ਤਾਂ ਜੋ ਏਸ ਤਣਾਅ ਨੂੰ ਦੂਰ ਕਰਕੇ ਪੰਥਕ ਏਕਤਾ ਕਰਦਿਆਂ ਸਰਬੱਤ ਦੇ ਭਲੇ ਦੇ ਕਾਰਜ ਕੀਤੇ ਜਾਣ।