ਖਾਸ ਖਬਰਾਂ

ਇੰਡੀਆ ਨੇ ਕਣਕ ਤੋਂ ਬਾਅਦ ਹੁਣ ਆਟੇ ਦੀ ਬਰਾਮਦ ਉੱਤੇ ਵੀ ਰੋਕ ਲਾਈ

By ਸਿੱਖ ਸਿਆਸਤ ਬਿਊਰੋ

August 26, 2022

ਚੰਡੀਗੜ੍ਹ –  ਰੂਸ-ਯੂਕਰੇਨ, ਜਿਹਨਾ ਦਾ ਸੰਸਾਰ ਦੀ ਕਣਕ ਬਰਾਮਦ ਵਿਚ 25% ਦੇ ਕਰੀਬ ਹਿੱਸਾ ਹੈ, ਦਰਮਿਆਨ ਚੱਲ ਰਹੀ ਜੰਗ ਕਾਰਨ ਇੱਥੋਂ ਦਾ ਕਣਕ ਦਾ ਵਪਾਰ ਘਟਿਆ ਹੈ ਜਿਸ ਕਾਰਨ ਕੌਮਾਂਤਰੀ ਪੱਧਰ ਉੱਤੇ ਕਣਕ ਦੀ ਮੰਗ ਵਧੀ ਹੋਈ ਹੈ। ਇੰਡੀਆ ਵੱਲੋਂ ਕਣਕ ਬਾਹਰ ਭੇਜਣ ਉੱਤੇ ਰੋਕ ਲਾਉਣ ਤੋਂ ਬਾਅਦ ਵਿਦੇਸ਼ਾਂ ਵੱਲ ਆਟੇ ਦੀ ਬਰਾਮਦ ਵਾਧਾ ਹੋਇਆ ਹੈ। ਅਪਰੈਲ-ਜੁਲਾਈ 2022 ਦੌਰਾਨ ਸਾਲ 2021 ਦੇ ਇਹਨਾ ਮਹੀਨਿਆਂ ਮੁਕਾਬਲੇ ਇੰਡੀਆ ਵਿਚੋਂ ਕਣਕ ਦਾ ਆਟਾ ਬਰਾਮਦ ਕਰਨ ਦੀ ਦਰ 200% ਵਧ ਗਈ। ਸਰਕਾਰ ਦਾ ਕਹਿਣਾ ਹੈ ਕਿ ਇਸ ਸਭ ਕਾਰਨ ਇੰਡੀਆ ਵਿਚ ਆਟਾ ਤੇਜੀ ਨਾਲ ਮਹਿੰਗਾ ਹੋ ਰਿਹਾ ਹੈ ਜਿਸ ਕਾਰਨ ਹੁਣ ਕਣਕ ਤੋਂ ਬਾਅਦ ਆਟੇ ਦੀ ਬਰਾਮਦ ਉੱਤੇ ਰੋਕ ਲਗਾਈ ਜਾ ਰਹੀ ਹੈ। ਖਬਰਾਂ ਹਨ ਕਿ ਇਹ ਰੋਕਾਂ ਇੰਡੀਆ ਦੀ ਅੰਨ ਪੂਰਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਈਆਂ ਜਾ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: