ਬੁਰਹਾਨ ਵਾਨੀ

ਆਮ ਖਬਰਾਂ

ਬੁਰਹਾਨ ਦੀ ਮੌਤ ਤੋਂ ਬਾਅਦ ਕਸ਼ਮੀਰ ‘ਚ ਵੱਡੇ ਰੋਸ ਪ੍ਰਦਰਸ਼ਨ, ਪੁਲਿਸ ਫਾਇਰਿੰਗ ‘ਚ 3 ਨੌਜਵਾਨਾਂ ਦੀ ਮੌਤ

By ਸਿੱਖ ਸਿਆਸਤ ਬਿਊਰੋ

July 09, 2016

ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪੁਲਿਸ ਵਲੋਂ ਹੋਈ ਫਾਇਰਿੰਗ ਵਿਚ ਤਿੰਨ ਕਸ਼ਮੀਰੀ ਨੌਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਸ਼ੁਕਰਵਾਰ ਨੂੰ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਹੋ ਗਈ ਸੀ।

21 ਸਾਲਾ ਵਾਨੀ ਨਾਲ ਇਹ ਮੁਕਾਬਲਾ ਸ੍ਰੀਨਗਰ ਤੋਂ 45 ਕਿਲੋਮੀਟਰ ਦੂਰ ਅਨੰਤਨਾਗ ਵਿਚ ਹੋਇਆ।

ਬੁਰਹਾਨ ਅਤੇ ਉਸਦੇ ਦੋ ਸਾਥੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਇੰਟਰਨੈਟ ਅਤੇ ਫੋਨ ਸੁਵਿਧਾਵਾਂ ਬੰਦ ਕਰ ਦਿੱਤੀਆਂ, ਪਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਅਤੇ ਹੋਰ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ।

ਨਾਜ਼ੁਕ ਇਲਾਕਿਆਂ ਵਿਚ ਕਰਫਿਊ ਲਾ ਦਿੱਤਾ ਗਿਆ ਅਤੇ ਕਸ਼ਮੀਰ ਦੇ ਬਹੁਤੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਜੋ ਉਹ ਪ੍ਰਦਰਸ਼ਨਾਂ ਵਿਚ ਹਿੱਸਾ ਨਾ ਲੈ ਸਕਣ।

ਭਾਜਪਾ ਆਗੂ ਰਾਮ ਮਾਧਵ ਨੇ ਦੱਸਿਆ, “ਸਰਕਾਰ ਸਥਿਤੀ ਤੋਂ ਸਖਤੀ ਨਾਲ ਨਿਬੜੇਗੀ।

ਉਥੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਬੁਰਹਾਰ ਦੀ ਮੌਤ ਦਾ ਵਿਰੋਧ ਕੀਤਾ ਹੈ।

ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਹਜ਼ਾਰਾਂ ਲੋਕ ਬੁਰਹਾਨ ਦੇ ਸ਼ਹਿਰ ਤ੍ਰਾਲ ਵਿਖੇ ਇਕੱਠੇ ਹੋਏ ਅਤੇ ਉਨ੍ਹਾਂ ਬੁਰਹਾਨ ਦੇ ਅੰਤਮ ਸੰਸਕਾਰ ਵਿਚ ਹਿੱਸਾ ਲਿਆ।

ਧੰਨਵਾਦ ਸਹਿਤ: ਰਿਆਜ਼ ਮਸਰੂਰ, (ਬੀਬੀਸੀ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: