ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ, ਪ੍ਰਕਾਸ਼ ਸਿੰਘ ਬਾਦਲ ਅਤੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ (ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

ਕੈਪਟਨ ਅਮਰਿੰਦਰ ਅਤੇ ਕੇਜਰੀਵਾਲ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਡੇਰਾ ਬਿਆਸ

By ਸਿੱਖ ਸਿਆਸਤ ਬਿਊਰੋ

September 26, 2016

ਚੰਡੀਗੜ੍ਹ: ਕੱਲ੍ਹ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਪੁੱਜੇ। ਜਿੱਥੇ ਉਹ ਕਰੀਬ 50 ਮਿੰਟ ਰੁਕੇ, ਜਿਸ ਦੌਰਾਨ ਉਨ੍ਹਾਂ ਡੇਰਾ ਰਾਧਾ ਸੁਆਮੀ ਦੇ ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਫਿਰ ਵਾਪਸ ਪਰਤ ਗਏ। ਜਿਕਰਯੋਗ ਹੈ ਕਿ 21 ਸਤੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕੱਲ੍ਹ ਹੀ ਅਰਵਿੰਦ ਕੇਜਰੀਵਾਲ ਵੀ ਬਿਆਸ ਪਹੁੰਚੇ ਸਨ। ਮੁੱਖ ਮੰਤਰੀ ਦੀ ਬਿਆਸ ਫੇਰੀ ਨਾਲ ਸਿਆਸੀ ਮਾਹਰ ਇਹ ਅੰਦਾਜ਼ਾ ਲਾ ਰਹੇ ਹਨ ਕਿ ਤਕਰੀਬਨ ਸਾਰੇ ਹੀ ਸਿਆਸੀ ਦਲ ਵੋਟਾਂ ਲੈਣ ਲਈ ਡੇਰੇਦਾਰਾਂ ਨੂੰ ਖੁਸ਼ ਕਰਨ ਲੱਗੇ ਕਿ ਤਾਂ ਜੋ ਡੇਰੇਦਾਰ ਆਪਣੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਪਾਰਟੀ ਨੂੰ ਵੋਟ ਪਾਉਣ ਲਈ ਕਹਿਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: