ਪ੍ਰਤੀਕਾਤਮਕ ਤਸਵੀਰ

ਵੀਡੀਓ

ਸਰ੍ਹੋਂ ਦੇ ਤੇਲ ਨਾਲ ਚੱਲਣ ਵਾਲੇ ਜਹਾਜ਼ ਨੇ ਉਡਾਣ ਭਰੀ

By ਸਿੱਖ ਸਿਆਸਤ ਬਿਊਰੋ

January 30, 2018

ਚੰਡੀਗੜ: ਹਵਾਈ ਕੰਪਨੀ ਕੁਆਂਟਸ ਵੱਲੋਂ ਤਿਆਰ ਕੀਤੇ ਸਰ੍ਹੋਂ ਦੇ ਤੇਲ ਨਾਲ ਉੱਡਣ ਵਾਲੇ ਜਹਾਜ਼ ਕਿਓਐਫ਼-96 ਨੇ ਅਮਰੀਕਾ ਦੇ ਲਾਸ ਏਂਜਲਸ ਤੋਂ ਉਡਾਣ ਭਰ ਲਈ ਹੈ ਜੋ ਆਸਟਰੇਲੀਆ ਦੇ ਮੈਲਬਰਨ ਵਿੱਚ ਮੰਗਲਵਾਰ ਨੂੰ ਪਹੁੰਚ ਰਿਹਾ ਹੈ।ਸ਼ਾਇਦ ਕਿਸੇ ਨੂੰ ਇਸ ਗੱਲ ਦਾ ਯਕੀਨ ਨਾ ਆਵੇ ਕਿ ਸਰ੍ਹੋਂ ਦੇ ਤੇਲ ਨਾਲ ਵੀ ਜਹਾਜ਼ ਉੱਡ ਸਕਦਾ ਹੈ ਪਰ ਇਹ ਸੱਚ ਹੈ।ਨਿਰੋਲ ਸਰ੍ਹੋਂ ਦੇ ਤੇਲ ਨਾਲ ਚੱਲਣ ਵਾਲਾ ਜਹਾਜ਼ ਸਭ ਤੋਂ ਲੰਮੀ ਉਡਾਣ ਭਰ ਕੇ ਦੁਨੀਆਂ ਦਾ ਪਹਿਲਾ ਜਹਾਜ਼ ਬਣਨ ਜਾ ਰਿਹਾ ਹੈ।

ਅਮਰੀਕਾ ਤੇ ਆਸਟਰੇਲੀਆ ਵਿੱਚ ਰਚੇ ਜਾ ਰਹੇ ਇਸ ਇਤਿਹਾਸ ਨੂੰ ਪੈਟਰੋਲੀਅਮ ਤੇਲ ਸੰਕਟ ਦਾ ਬਦਲਵਾਂ ਰੂਪ ਅਤੇ ਕਿਸਾਨੀ ਲਈ ਆਰਥਿਕ ਲਾਹੇਵੰਦ ਦੱਸਿਆ ਜਾ ਰਿਹਾ ਹੈ। ਇਹ ਜਹਾਜ਼ 24 ਟਨ ਸਰ੍ਹੋਂ ਅਤੇ ਤਾਰਾਮੀਰਾ ਦੇ ਬੀਜਾਂ ਤੋਂ ਤਿਆਰ ਜੈਵਿਕ ਤੇਲ ਨਾਲ 15 ਘੰਟੇ ਤਕ ਦੀ ਉਡਾਣ ਭਰੇਗਾ। ਇਸ ਤੋਂ ਕਿਲੋਗ੍ਰਾਮ ਕਾਰਬਨ ਦੇ ਨਿਕਾਸਾਂ ਤੋਂ ਬਚਾ ਕਰੇਗਾ।

ਕੈਨਤਾਸ ਕੈਨੇਡੀਅਨ ਅਧਾਰਿਤ ਖੇਤੀਬਾੜੀ ਤਕਨਾਲੋਜੀ ਕੰਪਨੀ, ਐਗਰੀਸੋਮਾ ਬਾਇਓਸਾਇੰਸਿਜ (ਐਗ੍ਰੀਸੋਮਾ) ਵੱਲੋਂ ਵਿਕਸਿਤ ਕੀਤੇ ਗਏ ਰਾਈ ਦੇ ਸੀਡ ਦੇ ਇੱਕ ਗੈਰ-ਭੋਜਨ, ਉਦਯੋਗਿਕ ਕਿਸਮ, ਬ੍ਰਾਸਿਕਾ ਕਾਰਨਾਟਾਟਾ ਤੋਂ ਪ੍ਰੋਸੈਸ ਕੀਤੇ ਗਏ ਜੈਵਿਕ ਤੇਲ ਦੀ ਵਰਤੋਂ ਕਰੇਗੀ। ਇਹ ਉਡਾਣ 2017 ਵਿੱਚ ਐਲਾਨੀ ਗਈ ਸਾਂਝੇਦਾਰੀ ਦਾ ਹਿੱਸਾ ਹੈ। ਇਨ੍ਹਾਂ ਕੰਪਨੀਆਂ ਨੇ ਸਾਲ 2020 ਤੱਕ ਆਸਟਰੇਲੀਆ ਦੀ ਕੁਆਂਟਸ ਨਾਲ ਵਪਾਰਕ ਹਵਾਬਾਜ਼ੀ ਜੈਵਿਕ ਤੇਲ ਬੀਜ ਦੀ ਫ਼ਸਲ ਨੂੰ ਵਧਾਉਣ ਲਈ ਕਿਸਾਨਾਂ ਨਾਲ ਮਿਲ ਕਿ ਕੰਮ ਦਾ ਟਿੱਚਾ ਮਿੱਥਿਆ ਹੈ। ਕੁਆਂਟਸ ਦੇ ਇੰਟਰਨੈਸ਼ਨਲ ਦੇ ਸੀਈਓ ਅਲੀਸਨ ਵੈੱਬਸਟਰ ਨੇ ਕਿਹਾ ਕਿ ਇਹ ਢੁਕਵਾਂ ਹੈ ਕਿ ਏਅਰਲਾਈਨ ਹਵਾਈ ਉਡਾਣ ਦੇ ਭਵਿੱਖ ਦਾ ਟਿਕਾਊ ਪ੍ਰਦਰਸ਼ਨ ਹੈ।

ਇਹ ਜਹਾਜ਼ ਜ਼ਿਆਦਾ ਬਾਲਣ ਸ਼ਕਤੀਸ਼ਾਲੀ ਹੈ। ਆਸਟਰੇਲੀਆ ਦੇ ਖੇਤੀ ਮਾਹਿਰਾਂ ਨੇ ਕਿਹਾ ਕਿ ਤਾਰਾਮੀਰਾ ਦੀਆਂ ਫ਼ਸਲਾਂ ਦੀ ਕਾਸ਼ਤ ਆਸਟਰੇਲੀਆ ਦੇ ਮੈਦਾਨੀ ਬਰਾਨੀ ਖੇਤਰ ਵਿੱਚ ਵਧਾਉਣੀ ਹੋਵੇਗੀ। ਖੇਤੀਬਾੜੀ ਉਦਯੋਗ ਲਈ ਇੱਕ ਸਾਫ਼ ਊਰਜਾ ਸਰੋਤ ਵਿਕਸਿਤ ਕਰਨ ਲਈ ਸਥਾਨਕ ਕਿਸਾਨਾਂ ਨੂੰ ਕੁਆਂਟਸ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ। ਔਸਤਨ ਇੱਕ ਹੈਕਟੇਅਰ ਰਕਬੇ ਵਿੱਚ ਸਰ੍ਹੋਂ ਦਾ ਬੀਜ ਨਾਲ 2000 ਲਿਟਰ ਤੇਲ ਪੈਦਾ ਹੁੰਦਾ ਹੈ, ਜਿਸ ਵਿੱਚ 400 ਲਿਟਰ ਜੈਵਿਕ ਤੇਲ, 1400 ਲਿਟਰ ਨਵਿਆਉਣਯੋਗ ਡੀਜ਼ਲ ਅਤੇ 10 ਫ਼ੀਸਦੀ ਨਵਿਆਉਣਯੋਗ ਉਪ-ਉਤਪਾਦ ਬਣਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: