ਅੰਮ੍ਰਿਤਸਰ: 10 ਨਵੰਬਰ, 2015 ਨੂੰ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਅਤੇ ਭਾਰਤੀ ਫੌਜ ਦੇ ਸਾਬਕਾ ਅਫਸਰ ਕੁਲਦੀਪ ਬਰਾੜ ਨੂੰ ਪੰਥ ਵਿਚੋਂ “ਛੇਕਣ” ਦਾ ਐਲਾਨ ਕੀਤਾ ਹੈ। ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਦੇ ਦਸਤਖਤਾਂ ਹੇਠ “ਹੁਕਮਨਾਮਾ” ਜਾਰੀ ਕਰਕੇ ਕੇ.ਪੀ.ਐਸ. ਗਿੱਲ ਅਤੇ ਕੁਲਦੀਪ ਬਰਾੜ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਗਿਆ।
‘ਕੁਲਦੀਪ ਬਰਾੜ ਅਤੇ ਕੇ.ਪੀ.ਐਸ. ਗਿੱਲ ਨੂੰ 10 ਨਵੰਬਰ ਦੇ ਇਕੱਠ ਵਿਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਲਈ ਅਤੇ ਸਿੱਖ ਨੌਜਵਾਨਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੋਣ ਕਰਕੇ ਤਨਖਾਹੀਆ ਐਲਾਨਿਆ ਗਿਆ ਸੀ। ਦੋਵਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਦੋਵੇਂ ਪੇਸ਼ ਨਹੀਂ ਹੋਏ। ਹੁਕਮਨਾਮੇ ਵਿਚ ਕਿਹਾ ਗਿਆ, “ਇਸ ਲਈ ਦੋਵਾਂ ਨੂੰ ਖਾਲਸਾਈ ਰਵਾਇਤਾਂ ਮੁਤਾਬਕ ਛੇਕ ਦਿੱਤਾ ਜਾਂਦਾ ਹੈ।”
ਕੇ.ਪੀ.ਐਸ. ਗਿੱਲ ਅਤੇ ਕੁਲਦੀਪ ਬਰਾੜ ਦੇ ਖਿਲਾਫ ਜਾਰੀ ਹੁਕਮਨਾਮੇ ਦੀ ਕਾਪੀ: