ਮਾਨਸਾ, ( 16 ਮਈ 2014):- ਪੰਜਾਬ ਵਿੱਚ ਲੋਕ ਸਭਾ ਦੀ ਗਿਣਤੀ ਸ਼ੁਰੂ ਹੁੰਦਿਆਂ ਹੀ ਪ੍ਰਾਪਤ ਰੁਝਾਨਾਂ ਨੇ ਵੱਡੀਆਂ ਅਤੇ ਰਵਾਇਤੀ ਰਾਜਸੀ ਪਾਟੀਆਂ ਦੇ ਆਗੂਆਂ ਨੂੰ ਦੰਦਾਂ ਥੱਲੇ ਜੀਭ
ਲੈਣ ਲਈ ਮਜਬੂਰ ਕਰ ਦਿੱਤਾ।ਸਭ ਤੋਂ ਦਿਲਚਸਪ ਮੁਕਾਬਲਾ ਸੰਗਰੂਰ ਤੋਂ ਵੇਖਣ ਨੂੰ ਮਿਲਿਆ ਜਿਥੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਿਆਸਤ ਵਿੱਚ ਪੂਰੇ ਪਰੋੜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਨੂੰ ਅਤੇ ਕਾਂਗਰਸ ਪਾਰਟੀ ਦੇ ਮੌਜੂਦਾ ਐਮ. ਪੀ ਵਿਜੈ ਇੰਦਰ ਸਿੰਗਲਾ ਨੂੰ ਨਵੀਂ ਹੋਦ ਵਿੱਚ ਆਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬੀ ਕਮੇਡੀ ਕਿੰਗ ਭਗਵੰਤ ਮਾਨ ਨੇ ਬੂਰੀ ਤਰਾਂ ਪਛਾੜਦਿਆਂ ਹੋਇਆਂ ਵੱਡੀ ਜਿੱਤ ਪ੍ਰਾਪਤ ਕੀਤੀ।