ਕੇਂਦਰੀ ਗ੍ਰਹਿ ਰਾਜ ਮੰਤਰੀ ਹਰੀਭਾਈ ਪਰਾਥੀਭਾਈ ਚੌਧਰੀ

ਆਮ ਖਬਰਾਂ

ਕੇਂਦਰ ਸਰਕਾਰ ਦਾ ਦਾਅਵਾ, ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਲਈ 442 ਲੋਕ ਦੋਸ਼ੀ ਪਾਏ ਗਏ

By ਸਿੱਖ ਸਿਆਸਤ ਬਿਊਰੋ

December 23, 2015

ਦਿੱਲੀ: ਅੱਜ ਭਾਰਤ ਦੀ ਰਾਜ ਸਭਾ ਵਿੱਚ ਜਾਣਕਾਰੀ ਦਿੰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਹਰੀਭਾਈ ਪਰਾਥੀਭਾਈ ਚੌਧਰੀ ਨੇ ਕਿਹਾ ਕਿ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਸੰਬੰਧ ਵਿੱਚ 442 ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ ਜਿਨ੍ਹਾਂ ਨੂੰ ਅਦਾਲਤਾਂ ਵੱਲੋਂ ਸਜਾਵਾਂ ਦਿੱਤੀਆਂ ਜਾ ਚੁੱਕੀਆਂ ਹਨ।

ਹਲਾਂਕਿ ਭਾਰਤੀ ਰਾਜ ਪ੍ਰਣਾਲੀ ਅੱਕ ਤੱਕ ਇਸ ਕਤਲੇਆਮ ਨੂੰ ਦੰਗੇ ਹੀ ਸੰਬੋਧਨ ਕਰਦੀ ਹੈ।ਮੰਤਰੀ ਨੇਂ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜੋ ਕਿ ਇਸ ਕਤਲੇਆਮ ਨਾਲ ਸੰਬੰਧਿਤ ਉਨ੍ਹਾਂ ਕੇਸਾਂ ਦੀ ਦੁਬਾਰਾ ਜਾਂਚ ਕਰੇਗੀ ਜਿਨ੍ਹਾਂ ਕੇਸਾਂ ਨੂੰ ਪੁਲਿਸ ਵੱਲੋਂ ਬੰਦ ਕਰ ਦਿੱਤਾ ਗਿਆ ਸੀ।

ਚੌਧਰੀ ਨੇਂ ਕਿਹਾ ਕਿ ਗ੍ਰਹਿ ਵਿਭਾਗ ਵੱਲੋਂ ਦਿੱਲੀ ਦੀ ਸੂਬਾ ਸਰਕਾਰ ਨੂੰ 1984 ਦੀ ਨਸਲਕੁਸ਼ੀ ਦੀ ਪੀੜਿਤ ਲੋਕਾਂ ਦੀ ਮਦਦ ਲਈ 154.54 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੀੜਿਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਾਧੂ ਮਦਦ ਵੀ ਦਿੱਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: