ਅੱਜ ਦਾ ਖਬਰਸਾਰ | 10 ਫਰਵਰੀ 2020 (ਦਿਨ ਸੋਮਵਾਰ)
ਖਬਰਾਂ ਸਿੱਖ ਜਗਤ ਦੀਆਂ
ਖੁੱਲ੍ਹੇ ਦਰਸ਼ਨ-ਦੀਦਾਰੇ:
• ਬਿਨਾਂ ਪਾਸਪੋਰਟ ਤੋਂ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੀਤੀ ਜਾ ਰਹੀ ਹੈ: ਪਾਕਿਸਤਾਨ। • ਇਸ ਬਾਰੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਇਜਾਜ਼ ਸ਼ਾਹ ਦਾ ਬਿਆਨ। • ਗ੍ਰਹਿ ਮੰਤਰੀ ਨੇ ਇਹ ਗੱਲ ਸ਼ੁਕਰਵਾਰ ਨੂੰ ਪਾਕਿਸਤਾਨੀ ਨੈਸ਼ਨਲ ਅਸੈਂਬਲੀ ਵਿੱਚ ਪ੍ਰਸ਼ਨਕਾਲ ਦੌਰਾਨ ਕਹੀ।
• ਗ੍ਰਹਿ ਮੰਤਰੀ ਨੇ ਕਿਹਾ ਭਾਵੇਂ ਕਿ ਫਿਲਹਾਲ ਪਹਿਲਾਂ ਹੋਏ ਸਮਝੌਤੇ ਤਹਿਤ ਬਿਨਾਂ ਪਾਸਪੋਰਟ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਦੀ ਇਜਾਜ਼ਤ ਨਹੀਂ ਹੈ। • ਕਿਹਾ ਪਰ ਸੰਗਤਾਂ ਦੀ ਆਮਦ ਵਧਾਉਣ ਲਈ ਬਿਨਾਂ ਪਾਸਪੋਰਟ ਵਾਲੇ ਪੱਖ ਤੇ ਵਿਚਾਰ ਕਰ ਰਹੇ ਹਾਂ। • ਪਰ ਇਥੇ ਇਹ ਦੇਖਣਯੋਗ ਹੋਵੇਗਾ ਕਿ ਕੀ ਦਿੱਲੀ ਸਲਤਨਤ ਇਸ ਵਿਚਾਰ ਉਪਰ ਕੋਈ ਹਾਂ ਪੱਖੀ ਹੁੰਗਾਰਾ ਦੇਵੇਗੀ ਜਾਂ ਨਹੀਂ।
ਇਹ ਲਿਖਤ ਜਰੂਰ ਪੜ੍ਹੋ – ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…
ਸੰਗਤ ਪਟਾਕਿਆਂ ਤੇ ਰੋਕ ਲਾਵੇ: ਭਾਈ ਹਵਾਰਾ
• ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪ੍ਰੋਫੈਸਰ ਬਲਜਿੰਦਰ ਸਿੰਘ ਨੇ 9 ਫਰਵਰੀ ਨੂੰ ਇੱਕ ਲਿਖਤੀ ਬਿਆਨ ਜਾਰੀ ਕੀਤਾ। • ਭਾਈ ਹਵਾਰਾ ਨੇ ਕਿਹਾ ਕਿ ਸਿੱਖ ਸੰਗਤ ਨਗਰ ਕੀਰਤਨਾਂ ਦੌਰਾਨ ਆਤਿਸ਼ਬਾਜੀ ਉੱਤੇ ਰੋਕ ਲਾਵੇ। • ਇਹ ਬਿਆਨ ਪਹੂਵਿੰਡ ਤਰਨ ਤਾਰਨ ਵਿਖੇ ਨਗਰ ਕੀਰਤਨ ਦੌਰਾਨ ਹੋਏ ਪਟਾਕਿਆਂ ਦੇ ਧਮਾਕੇ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ। • 8 ਫਰਵਰੀ ਨੂੰ ਪਹੁਵਿੰਡ ਤੋਂ ਕੱਢੇ ਜਾ ਰਹੇ ਕਿ ਨਗਰ ਕੀਰਤਨ ਦੌਰਾਨ ਪਟਾਕਿਆਂ ਦੇ ਧਮਾਕੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ। • ਬਿਆਨ ਵਿੱਚ ਕਿਹਾ ਗਿਆ ਹੈ ਕਿ ਪਟਾਕੇ ਅਤੇ ਆਤਿਸ਼ਬਾਜ਼ੀ ਨਾ ਖਾਲਸੇ ਦੇ ਜੰਗੀ ਜੌਹਰਾਂ ਦੀ ਪਰੰਪਰਾ ਦਾ ਹਿੱਸਾ ਹੈ ਅਤੇ ਨਾਲ ਹੀ ਗੱਤਕਾ ਪ੍ਰਦਰਸ਼ਨ ਦਾ। • ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਕੀਰਤਨਾਂ ਤੇ ਗੁਰਪੁਰਬਾਂ ਮੌਕੇ ਪਟਾਕਿਆਂ ਦੀ ਵਰਤੋਂ ‘ਤੇ ਰੋਕ ਲਾਵੇ। • ਸਥਾਨਕ ਸੰਗਤਾਂ ਵੀ ਇਸ ਸਬੰਧੀ ਮਤੇ ਪਾਸ ਕਰਕੇ ਉਹਨਾਂ ਦੀਆਂ ਨਕਲਾਂ ਸ਼੍ਰੋ.ਗੁ.ਪ੍ਰ.ਕ. ਨੂੰ ਭੇਜਣ।
ਮਨੋਰੰਜਨ ਨਹੀਂ, ਮਰਿਆਦਾ ਅਪਣਾਈ ਜਾਵੇ:
• ਤਖਤ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਤਸਵੀਰਾਂ ਅਤੇ ਫਿਲਮਾਂਕਣਾਂ ਉੱਪਰ ਲੱਗੀ ਪਾਬੰਦੀ। • ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਪੁਸ਼ਟੀ। • ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਤਖਤ ਸਾਹਿਬ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। • ਕਿਹਾ ਜਿਸ ਤਹਿਤ ਟਿਕਟੋਕ ਵੀਡੀਓ ਅਤੇ ਸੈਲਫੀ ਲੈਣ ਉੱਪਰ ਮੁਕੰਮਲ ਪਾਬੰਦੀ ਲਾਈ ਗਈ ਹੈ।
ਸਾਕਾ ਨਕੋਦਰ ਦੇ ਸ਼ਹੀਦਾਂ ਦਾ 34ਵਾਂ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
• ਸ਼ਹੀਦਾਂ ਦੀ ਯਾਦ ਵਿਚ ਪਿੰਡ ਲਿੱਤਰਾਂ (ਨੇੜੇ ਨਕੋਦਰ) ਵਿਖੇ ਸ਼ਹੀਦੀ ਸਮਾਗਮ ਹੋਇਆ। • ਸਿੱਖ ਸੰਗਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। • ਤਸਵੀਰਾਂ ਵੇਖੋ ਅਤੇ ਹੋਰ ਵਧੇਰੇ ਵੇਰਵੇ ਪੜ੍ਹੋ।