ਅੱਜ ਦੀ ਖਬਰਸਾਰ | 3 ਫਰਵਰੀ 2020 (ਦਿਨ ਸੋਮਵਾਰ) ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਸ਼ਾਹੀਨ ਬਾਗ ਰੋਹ ਵਿਖਾਵੇ ਕੋਲ ਸ਼ਨਿੱਚਰਵਾਰ ਚੱਲੀ ਗੋਲੀ:
- ਹੁਣ ਸ਼ਾਹੀਨ ਬਾਗ ਰੋਹ ਵਿਖਾਵੇ ਕੋਲ (ਸ਼ਨਿੱਚਰਵਾਰ ) ਚਲਾਈ ਗਈ ਗੋਲੀ।
- ਦੋ ਦਿਨ ਪਹਿਲਾਂ ਇਕ ਬਿਪਰਵਾਦੀ ਕਾਰਕੁੰਨ ਵਲੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ।
- ਸ਼ਾਹੀਨ ਬਾਗ ਕੋਲ ਗੋਲੀ ਚਲਾਉਣ ਵਾਲੇ ਹਮਲਾਵਰ ਦਾ ਨਾਂ ਕਪਿਲ ਗੁੱਜਰ ਦੱਸਿਆ ਜਾ ਰਿਹਾ ਹੈ।
- ਗੋਲੀ ਚਲਾਉਣ ਤੋਂ ਬਾਅਦ ਹਮਲਾਵਰ ਨੇ “ਹਿੰਦੂ ਰਾਸ਼ਟਰ ਜ਼ਿੰਦਾਬਾਦ” ਦੇ ਨਾਅਰੇ ਲਾਏ।
- ਹਾਲਾਂਕਿ ਇਸ ਘਟਨਾ ਵਿਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ।
- ਕਪਿਲ ਗੁੱਜਰ ਨੇ ਰੋਹ ਵਿਖਾਵੇ ਵਾਲੀ ਸਟੇਜ ਦੇ ਪਿੱਛੇ ਤਕਰੀਬਨ ਢਾਈ ਸੌ ਮੀਟਰ ਧੂਰੀ ਤੋਂ ਪੁਲਿਸ ਬੈਰੀਕੇਡ ਤੋਂ ਚਲਾਈਆਂ 2 ਗੋਲੀਆਂ।
- ਸ਼ਾਮ ਪੰਜ ਵਜੇ ਦੇ ਕਰੀਬ ਇਹ ਘਟਨਾ ਵਾਪਰੀ।
- ਹਾਲਾਂਕਿ ਪੁਲਿਸ ਨੇ ਹਮਲਾਵਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਰੋਹ ਵਿਖਾਵੇ ਦੇ ਵਿਰੁੱਧ ਨਾਅਰੇਬਾਜ਼ੀ:
- ਸ਼ਾਹੀਨ ਬਾਗ ਵਿਖੇ ਚੱਲ ਰਹੇ ਰੋਹ ਵਿਖਾਵੇ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ
- ਇਹ ਨਾਅਰੇਬਾਜ਼ੀ ਹਿੰਦੂਤਵੀ ਜਥੇਬੰਦੀਆਂ ਨੇ ਕੀਤੀ
- ਵਿਖਾਵਾਕਾਰੀ ਭਾਰਤ ਮਾਤਾ ਦੀ ਜੈ, ਜੈ ਸ਼੍ਰੀ ਰਾਮ, ਵੰਦੇ ਮਾਤਰਮ ਦੇ ਨਾਅਰੇ ਲਗਾ ਰਹੇ ਸਨ
- ਖ਼ਬਰ ਖਾਨਿਆਂ ਮੁਤਾਬਕ ਵਿਖਾਵਾਕਾਰੀਆਂ ਵਿੱਚ ਬਜਰੰਗ ਦਲ, ਗਊ ਰੱਖਿਆ ਸਮਿਤੀ ਅਤੇ ਬਜਰੰਗ ਅਖਾੜਾ ਕਮੇਟੀ ਦੇ ਲੋਕ ਹੋ ਸਕਦੇ ਹਨ
- ਨਾਅਰੇਬਾਜ਼ੀ ਦੌਰਾਨ ਉਨ੍ਹਾਂ ਨੇ ਨੋਇਡਾ-ਮਹਿਰੌਲੀ ਸੜਕ ਖੋਲ੍ਹਣ ਦੀ ਮੰਗ ਕੀਤੀ
- ਕਿਹਾ ਇੱਥੋਂ ਧਰਨਾ ਚੁੱਕ ਕੇ ਜੰਤਰ ਮੰਤਰ ਜਾਂ ਰਾਮਲੀਲਾ ਮੈਦਾਨ ਵਿੱਚ ਤਬਦੀਲ ਕੀਤਾ ਜਾਵੇ
- ਸ਼ਾਹੀਨ ਬਾਗ ਵਿਖੇ ਇਹ ਧਰਨਾ ਪਿਛਲੇ 50 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ
ਰਵੀ ਸ਼ੰਕਰ ਪ੍ਰਸਾਦ ਦਾ ਬਿਆਨ:
- ਅਸੀਂ ਸ਼ਾਹੀਨ ਬਾਗ ਦੇ ਵਿਖਾਵਾਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ
- ਕਿਹਾ ਭਾਰਤੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ
- ਕਿਹਾ ਅਸੀਂ ਵਿਖਾਵਾਕਾਰੀਆਂ ਨਾਲ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਉੱਪਰ ਗੱਲਬਾਤ ਕਰਨ ਲਈ ਤਿਆਰ ਹਾਂ
- ਕਿਹਾ ਪਰ ਇਹ ਗੱਲਬਾਤ ਨਿਯਮਾਂ ਦੇ ਦਾਇਰੇ ਵਿੱਚ ਹੋਣੀ ਚਾਹੀਦੀ ਹੈ
- ਇਹ ਪਹਿਲੀ ਵਾਰ ਹੈ ਕਿ ਜਦੋਂ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਉੱਪਰ ਕਿਸੇ ਕੇਂਦਰੀ ਮੰਤਰੀ ਵੱਲੋਂ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਗਈ ਹੈ
ਰੋਹ ਵਿਖਾਵਿਆਂ ਉਪਰ ਲੱਗੀ ਰੋਕ:
- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਅੰਦਰ ਰੋਹ ਵਿਖਾਵਿਆਂ ਉਪਰ ਲੱਗੀ ਰੋਕ
- ਯੂਨੀਵਰਸਿਟੀ ਦੇ ਰਜਿਸਟਰਾਰ ਨੇ ਹੁਕਮ ਜਾਰੀ ਕਰਕੇ ਲਾਈ ਰੋਕ
- ਕਿਹਾ ਇਨ੍ਹਾਂ ਰੋਹ ਵਿਖਾਵਿਆਂ ਨਾਲ ਯੂਨੀਵਰਸਿਟੀ ਦੀ ਸ਼ਾਂਤੀ ਭੰਗ ਹੁੰਦੀ ਹੈ
- ਕਿਹਾ ਯੂਨੀਵਰਸਿਟੀ ਅੰਦਰ ਕਿਸੇ ਵੀ ਤਰ੍ਹਾਂ ਦਾ ਧਰਨਾ, ਰੋਹ ਵਿਖਾਵਾ, ਭਾਸ਼ਣ, ਸਭਾ ਕਰਨੀ ਗ਼ੈਰਕਾਨੂੰਨੀ ਐਲਾਨੀ ਜਾਵੇਗੀ
ਕਸ਼ਮੀਰ ਵਾਦੀ ਦੇ ਚਾਰ ਆਗੂ ਰਿਹਾਅ:
- ਕਸ਼ਮੀਰ ਵਾਦੀ ਦੇ ਚਾਰ ਹੋਰ ਆਗੂ ਹਿਰਾਸਤ ਵਿੱਚੋਂ ਰਿਹਾਅ
- ਨੈਸ਼ਨਲ ਕਾਨਫਰੰਸ ਪਾਰਟੀ ਨਾਲ ਸਬੰਧਤ ਹਨ ਇਹ ਆਗੂ
- ਇਹਨਾਂ ਵਿੱਚ ਅਬਦੁਲ ਮਜੀਦ ਲਾਰਮੀ, ਗੁਲਾਮ ਨਬੀ ਭੱਟ, ਡਾਕਟਰ ਮੁਹੰਮਦ ਸ਼ਫੀ ਅਤੇ ਮੁਹੰਮਦ ਯੂਸਫ਼ ਭੱਟ ਸ਼ਾਮਲ ਹਨ
- ਪਰ ਹਾਲੇ ਤੱਕ ਤਿੰਨੇ ਰਹਿ ਚੁੱਕੇ ਮੁੱਖ ਮੰਤਰੀ ਨੂੰ ਰਿਹਾ ਨਹੀਂ ਕੀਤਾ ਗਿਆ