ਖਬਰਾਂ ਦੇਸ ਪੰਜਾਬ ਦੀਆਂ: 29 ਜਨਵਰੀ 2020, ਬੁੱਧਵਾਰ
ਬਾਦਲਾਂ ਨੂੰ ਘੇਰ ਕੇ ਮੈਦਾਨੋਂ ਧੱਕਣ ਦੀਆਂ ਤਿਆਰੀਆਂ?
- ਖਬਰਖਾਨੇ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਦੀ ਭਾਜਪਾ ਨਾਲ ਹੋਈ ਗੁਪਤ ਮੀਟਿੰਗ
- ਇਹ ਮੀਟਿੰਗ ਦਿੱਲੀ ਵਿਚ ਹੋਈ
- ਭਾਜਪਾ ਦੇ ਮੁੱਖ ਆਗੂਆਂ ਨਾਲ ਹੋਈ ਮੀਟਿੰਗ
- ਹਾਲੇ ਤੱਕ ਮੀਟਿੰਗ ਵਿੱਚ ਹੋਈ ਗੱਲਬਾਤ ਸਾਹਮਣੇ ਨਹੀਂ ਆ ਸਕੀ
- ਬਾਦਲਾਂ ਤੋਂ ਨਾਰਾਜ਼ ਇੱਕ ਹੋਰ ਆਗੂ ਟਕਸਾਲੀਆਂ ਨਾਲ ਸਰਗਰਮ ਹੋਣ ਦੀ ਤਿਆਰੀ ਵਿੱਚ
- ਅਕਾਲੀ ਦਲ ਦੀ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪ
- ਬੀਬੀ ਗੁਲਸ਼ਨ ਅਕਾਲੀ ਦਲ ਦੇ ਸਿਰਕੱਢ ਆਗੂ ਰਹੇ ਸਰਕਾਰ ਧੰਨਾ ਸਿੰਘ ਗੁਲਸ਼ਨ ਦੀ ਧੀ ਹੈ
ਬਾਦਲਾਂ ਤੋਂ ਨਰਾਜ ਬੀਬੀ ਗੁਲਸ਼ਨ ਨੇ ਸੁਖਬੀਰ ਨੂੰ ਲਿਖੀ ਖੁੱਲ੍ਹੀ ਚਿੱਠੀ :
- ਚਿੱਠੀ ਵਿੱਚ ਨਾਰਾਜ਼ਗੀ ਪ੍ਰਗਟਾਉਣ ਦੇ ਨਾਲ ਸਿਆਸੀ ਰੌਂਅ ਦੇ ਵੀ ਇਸ਼ਾਰੇ ਕੀਤੇ
- ਚਿੱਠੀ ਵਿੱਚ ਕਿਹਾ ਕਿ ਅਕਾਲੀ ਦਲ ਬਾਦਲ ਵਿੱਚ ਹੁਣ ਟਕਸਾਲੀ ਅਕਾਲੀ ਪਰਿਵਾਰਾਂ ਅਤੇ ਦਲਿਤ ਭਾਈਚਾਰੇ ਦੀ ਕੋਈ ਵੁੱਕਤ ਨਹੀਂ ਰਹੀ
- ਕਿਹਾ ਜਦੋਂ ਤੋਂ ਸ਼੍ਰੋ.ਗੁ.ਪ੍ਰ. ਕਮੇਟੀ ਅਤੇ ਅਕਾਲੀ ਦਲ ਬਾਦਲ ਨੇ ਦਲਿਤਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ ਉਦੋਂ ਤੋਂ ਡੇਰਾਵਾਦ ਨੂੰ ਹਵਾ ਮਿਲੀ ਹੈ
- ਕਿਹਾ ਮੇਰੇ ਵਾਰ ਵਾਰ ਬੇਨਤੀ ਕਰਨ ਉੱਪਰ ਵੀ ਸ਼੍ਰੋ.ਗੁ.ਪ੍ਰ. ਕਮੇਟੀ ਨੇ ਮੇਰੇ ਪਿਤਾ ਧੰਨਾ ਸਿੰਘ ਗੁਲਸ਼ਨ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਨਹੀਂ ਲਗਾਈ
- ਕਿਹਾ ਤਸਵੀਰ ਨਾ ਲਗਾਉਣ ਬਾਰੇ ਸ਼੍ਰੋ.ਗੁ.ਪ੍ਰ. ਕਮੇਟੀ ਦਾ ਜਵਾਬ ਸੀ ਕਿ “ਹਾਲੇ ਉਪਰੋਂ ਹੁਕਮ ਨਹੀਂ ਆਏ”
- ਕਿਹਾ ਟਕਸਾਲੀ ਅਕਾਲੀ ਪਰਿਵਾਰਾਂ ਅਤੇ ਦਲਿਤਾਂ ਦੀ ਅਣਦੇਖੀ ਬਾਦਲਾਂ ਨੂੰ ਵਾਰਾ ਨਹੀਂ ਖਾਵੇਗੀ
- ਕਿਹਾ ਉਹ ਸਿਆਸਤ ਵਿੱਚ ਮੁੜ ਸਰਗਰਮ ਹੋਣਗੇ ਪਰ ਆਪਣੇ ਅਗਲੇ ਕਦਮ ਬਾਰੇ ਪੱਤੇ ਹਾਲੇ ਨਹੀਂ ਖੋਲ੍ਹਣਗੇ
ਬ੍ਰਹਮਪੁਰੇ ਦਾ ਸਿੱਧੂ ਨੂੰ ਸੱਦਾਂ :
- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਬਿਆਨ
- ਸਿੱਧੂ ਜਿਸ ਵੀ ਪਾਰਟੀ ਵਿੱਚ ਜਾਏਗਾ ਸਰਕਾਰ ਉਸੇ ਦੀ ਹੀ ਬਣੇਗੀ
- ਬ੍ਰਹਮਪੁਰਾ ਨੇ ਸ਼੍ਰੋ.ਅ.ਦ. (ਟ) ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ
- ਕਿਹਾ 2 ਫਰਵਰੀ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਦਿੱਲੀ ਚੋਣਾਂ ਵਿੱਚ ਕਿਸ ਦੀ ਹਮਾਇਤ ਕਰਨੀ ਹੈ
- ਕਿਹਾ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਰਤ ਲਈ ਖਤਰਾ ਹੈ
- ਕੋਰ ਕਮੇਟੀ ਦੀ ਮੀਟਿੰਗ ਵਿੱਚ ਇਸ ਕਾਨੂੰਨ ਖ਼ਿਲਾਫ਼ ਮਤਾ ਵੀ ਪਾਸ ਕੀਤਾ